HOME ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਕਾਰ ਬੈਕਾਬੂ ਹੋ ਡਿਵਾਈਡਰ ਤੇ ਚੜ੍ਹ ਕੇ ਪਲਟ...

ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਕਾਰ ਬੈਕਾਬੂ ਹੋ ਡਿਵਾਈਡਰ ਤੇ ਚੜ੍ਹ ਕੇ ਪਲਟ ਗਈ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ

31
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਪਿੰਡ ਤਾਜੋਵਾਲ ਕੋਲ ਨੇ ਨੇੜੇ ਸੈਣੀ ਢਾਬੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਤੋ ਸੂਚਨਾ ਮਿਲੀ ਕੇ ਤਾਜੋਵਾਲ ਸੈਣੀ ਢਾਬੇ ਦੇ ਕਰੀਬ ਐਕਸੀਡੈਂਟ ਹੋਇਆ ਹੈ ਤੇ ਮੌਕੇ ਪਰ ਜਾ ਕੇ ਦੇਖਿਆ ਕਿ ਇੱਕ ਮਾਰੂਤੀ ਕਾਰ ਜਿਸ ਦਾ ਨੰਬਰ ਪੀ ਬੀ 07 ਕਿਉ 1448ਜਿਸਨੂੰ ਕਿ ਬੀਰੂ ਪੁੱਤਰ ਵਿਨੋਦ ਵਾਸੀ ਸੈਲਾ ਖੁਰਦ ਚਲਾ ਰਿਹਾ ਸੀ ਤੇ ਉਸਦੇ ਨਾਲ ਉਸਦਾ ਸਾਥੀ ਅਸ਼ੀਸ਼ ਪੁੱਤਰ ਜੀਵਨ ਵਾਸੀ ਬਲਾਚੌਰ ਸੀ ਜੋ ਕੇ ਕਾਰ ਵਿੱਚ ਬੈਠਾ ਸੀ ਇਹ ਕਾਰ ਬਲਾਚੌਰ ਤੋਂ ਰੋਪੜ੍ਹ ਵੱਲ ਜਾ ਰਹੀ ਸੀ ਜਦੋਂ ਇਹ ਤਾਜੋਵਾਲ ਨੇੜੇ ਸੈਣੀ ਢਾਬੇ ਦੇ ਕੋਲ ਪਹੁੰਚੀ ਤਾਂ ਅਚਾਨਕ ਕਾਰ ਅੱਗੇ ਇੱਕ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਕਾਰ ਦਾ ਸਤੁੰਨਲ ਵਿਗੜ ਜਿਸ ਨਾਲ ਕਾਰ ਬੈਕਾਬੂ ਹੋ ਕੇ ਡਿਵਾਈਡਰ ਤੇ ਚੜ੍ਹ ਕੇ  ਪਲਟ ਗਈ ਜਿਸ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦਾ ਡਰਾਇਵਰ ਜਖ਼ਮੀ ਹੋ ਗਿਆ ਅਤੇ ਉਸ ਦੇ ਨਾਲ ਬੈਠਾ ਉਸ ਦਾ ਸਾਥੀ ਦਾ ਵਾਲ ਵਾਲ ਬਚਾਅ ਹੋ ਗਿਆ  | ਕਾਰ ਸਵਾਰਾਂ ਨੂੰ ਐਸ ਐਸ ਐਫ ਦੀ ਟੀਮ ਵਲੋਂ ਫਸਟਏਡ ਦਿੱਤਾ ਗਿਆ | ਐਸ ਐਸ ਐਫ ਟੀਮ ਵਲੋਂ  ਕਾਰ ਨੂੰ ਸਾਇਡ ਤੇ ਲਗਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਗਿਆ ਗਈ ਤੇ ਰੋਡ ਕਲੀਅਰ ਕਰਵਾਇਆ ਗਿਆ | ਐਸ ਐਸ ਐਫ ਦੀ ਟੀਮ ਵਲੋਂ ਹਾਦਸੇ ਸਬੰਧੀ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleGuru Arjan Dev Ji
Next article​The Paradox of Silencing Debate: Why Blocking Controversy is a Dangerous Misstep