ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਭਾਜਪਾ ਮੰਡਲ ਕਾਠਗੜ੍ਹ ਦੇ ਵਾਈਸ ਪ੍ਰਧਾਨ ਗੌਰਵ ਵੈਦ ਨੂੰ ਅੱਜ ਉਸ ਸਮੇਂ ਸਦਮਾ ਪੁੱਜੀਆਂ ਜਦੋਂ ਉਨ੍ਹਾਂ ਦੇ ਸਤਿਕਾਰ ਯੋਗ ਪਿਤਾ ਮਹਿੰਦਰ ਪਾਲ ਵੈਦ ਸੰਖੇਪ ਬੀਮਾਰੀ ਅੱਜ ਸਦੀਵੀਂ ਵਿਛੋੜਾ ਦੇ ਗਏ ਉਹ 67 ਵਰਿਆਂ ਦੇ ਸਨ ।ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚਲ ਰਹੇ ਸਨ ਉਹ ਆਪਣੇ ਪਿੱਛੇ ਪੂਰਾ ਭਰਿਆਂ ਪਰਿਵਾਰ ਛੱਡ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਾਠਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਸੈਂਕੜੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਦੀ ਹਾਜਰੀ ਵਿੱਚ ਕਰ ਦਿੱਤਾ ਗਿਆ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਗੌਰਵ ਵੈਦ ਨੇ ਦਿਖਾਈ। ਰਾਜ ਕੁਮਾਰ ਅਨੰਦ, ਸੁਭਾਸ਼ ਕੁਮਾਰ ਅਨੰਦ, ਨੰਨਾ ਅਨੰਦ, ਰਜਨੀਸ਼ ਕੁਮਾਰ ਅਨੰਦ, ਸੁਰੇਸ਼ ਕੁਮਾਰ, ਲਵਲੇਸ਼ ਕੁਮਾਰ, ਨੰਨਾ, ਕਮਲ ਜੋਸ਼ੀ ਪਿੰਕੀ ਅਨੰਦ, ਆਦਿ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



