HOME ਸੁਖਦੇਵ ਸਿੰਘ ਸੁੱਖਾ ਡੇਰਾ ਮੁਖੀ ਪਿੰਡ ਰੂਮੀਵਾਲਾ ਭੁੱਚੋ ਮੰਡੀ ਤੇ ਕਾਨੂੰਨੀ ਕਾਰਵਾਈ...

ਸੁਖਦੇਵ ਸਿੰਘ ਸੁੱਖਾ ਡੇਰਾ ਮੁਖੀ ਪਿੰਡ ਰੂਮੀਵਾਲਾ ਭੁੱਚੋ ਮੰਡੀ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ

30

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਇੰਟਰਨੈਸ਼ਨਲ ਸੰਤ ਸਮਾਜ ਦੇ ਪ੍ਰਧਾਨ ਸੰਤ ਸਮਸ਼ੇਰ ਸਿੰਘ ਜਗੇੜਾ ਨੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਸੁਖਦੇਵ ਸਿੰਘ ਸੁੱਖਾ ਡੇਰਾ ਮੁਖੀ ਪਿੰਡ ਰੂਮੀਵਾਲਾ ਭੁੱਚੋ ਮੰਡੀ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ। ਸੰਤ ਜਗੇੜਾ ਨੇ ਲਿਖਿਆ ਹੈ ਕਿ ਇਸ ਡੇਰਾ ਮੁਖੀ ਨੇ ਪਾਕਿਸਤਾਨੀ ਗਾਇਕਾ ਨਸੀਬੋ ਲਾਲ ਦਾ ਗਾਣਾ ‘ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ, ਛੱਡ ਜਾਣਾ ਹੈ ਇੱਕ ਦਿਨ ਜਹਾਨ ਸੱਜਣਾ’  ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਇਸ ਨੇ ਗਾਇਆ ਹੈ। ਉਹਨਾਂ ਲਿਖਿਆ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1430 ਪੰਨੇ ਤੱਕ ਦੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਹੀ ਗਾ ਸਕਦੇ ਹਾਂ। ਉਹਨਾਂ ਲਿਖਿਆ ਹੈ ਕਿ ਵੱਡੇ-ਵੱਡੇ ਨੇਤਾਵਾਂ ਨਾਲ ਇਸ ਦੀ ਨੇੜਤਾ ਹੋਣ ਕਾਰਨ ਇਸ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਸੰਬੰਧੀ ਬਣਾਏ ਨਵੇਂ ਕਾਨੂੰਨ ਦੇ ਅੰਤਰਗਤ ਇਸ ਡੇਰਾ ਮੁਖੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਵੱਲੋਂ ਦਿੱਤੀਆਂ ਜਾ ਰਹੀਆਂ ਦਾਖਲਿਆਂ ਲਈ ਵਿਸ਼ੇਸ਼ ਰਿਆਇਤਾਂ
Next articleਰੌਬੀ ਕੰਗ ਨੂੰ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਨਿਯੁਕਤ ਹੋਣ ‘ਤੇ ਕਟਾਰੀਆ ਪਰਿਵਾਰ ਵੱਲੋਂ ਵਿਸ਼ੇਸ਼ ਸਨਮਾਨ ਅਤੇ ਮੁਬਾਰਕਬਾਦ