HOME ਲੋਪੋ ਵਿਖੇ ਧਾਰਮਿਕ ਸਮਾਗਮ 15 ਨੂੰ

ਲੋਪੋ ਵਿਖੇ ਧਾਰਮਿਕ ਸਮਾਗਮ 15 ਨੂੰ

5
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ -ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਹਾੜ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਸਥਾਨ ਬਾਬਾ ਮਰਦਾਨਾਂ ਜੀ ਪਿੰਡ ਲੋਪੋ ਪੱਤੀ ਮਾਲਦਾ ਵਿਖੇ ਧਾਰਮਿਕ ਸਮਾਗਮ 15 ਜੂਨ ਦਿਨ  ਸੋਮਵਾਰ ਨੂੰ ਕਰਵਾਏ ਜਾ ਰਹੇ ਹਨ।ਇਸ ਸਬੰਧੀ ਅੱਜ ਪਿੰਡ ਮੱਲ੍ਹਾ ਵਿਖੇ ਜਾਣਕਾਰੀ ਦਿੰਦਿਆ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਬਾਬੀ ਜੀ ਲੋਪੋ ਵਾਲਿਆ ਨੇ ਦੱਸਿਆ ਕਿ 15 ਜੂਨ ਦਿਨ ਸੋਮਵਾਰ ਨੂੰ ਸਵੇਰੇ ਨੌ ਵਜੇ ਸ੍ਰੀ ਸਹਿਜ ਪਾਠਾ ਦੇ ਭੋਗ ਪਾਏ  ਜਾਣਗੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ।ਇਸ ਮੌਕੇ ਕੀਰਤਨੀ ਜੱਥਿਆ ਵੱਲੋ ਕੀਰਤਨ ਦੀਵਾਨ ਵੀ ਸਜਾਇਆ ਜਾਵੇਗਾ।ਇਸ ਮੌਕੇ ਸੰਗਤਾ ਵੱਲੋ ਸਾਰਾ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ ਅਤੇ ਗੁਰੂ ਕਾ ਲੰਗਰ ਅਤੁੱਟ  ਵਰਤਾਇਆ ਜਾਵੇਗਾ।ਉਨ੍ਹਾ ਦੱਸਿਆ ਕਿ ਇਸ ਸਥਾਨ ਤੇ ਬੱਚਿਆ ਨੂੰ ਸੰਗੀਤਕ ਸਿੱਖਿਆ ਦੇਣ ਦਾ ਸਲਾਘਾਯੋਗ ਕੰਮ ਸੱਚ ਖੰਡ ਵਾਸੀ ਰਬਾਬੀ ਭਾਈ ਇਕਬਾਲ ਸਿੰਘ ਲੋਪੋ ਵਾਲਿਆ ਵੱਲੋ ਸੁਰੂ ਕੀਤਾ ਗਿਆ ਸੀ।ਜਿਸ ਤੋ ਇਲਾਕੇ ਦੇ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਬੱਚਿਆ ਨੂੰ ਵੱਧ ਤੋ ਵੱਧ ਸੰਗੀਤਕ ਸਿੱਖਿਆ ਪ੍ਰਾਪਤ ਕਰਨ ਲਈ ਭੇਜੋ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਰਮਿੰਦਰ ਕੰਬੋ ਹਠੂਰ ਬੀ.ਸੀ. ਵਿੰਗ ਦੇ ਹਲਕਾ ਪ੍ਰਧਾਨ ਬਣੇ
Next articleਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਪਹਿਲਾਂ ਆਪਣੀਆਂ ਪਾਰਟੀਆਂ ਬਦਲਣ ਦਾ ਇਤਿਹਾਸ ਦੇਖਣ, ਫਿਰ ਕਾਂਗਰਸੀਆਂ ਤੇ ਚਿੱਕੜ ਉਛਾਲਣ: ਧਰਮਪਾਲ ਭਰਥਲਾ