HOME ਪਿੰਡ ਸੱਧੇਵਾਲ ਵਿਖੇ ਮੁੱਖ ਮਾਰਗ ‘ਤੇ ਲਗਾਈ ਗਈ ਠੰਢੇ – ਮਿੱਠੇ ਜਲ...

ਪਿੰਡ ਸੱਧੇਵਾਲ ਵਿਖੇ ਮੁੱਖ ਮਾਰਗ ‘ਤੇ ਲਗਾਈ ਗਈ ਠੰਢੇ – ਮਿੱਠੇ ਜਲ ਦੀ ਛਬੀਲ

27

ਸ੍ਰੀ ਅਨੰਦਪੁਰ ਸਾਹਿਬ    (ਸਮਾਜ ਵੀਕਲੀ)    ਉੱਤਰੀ ਭਾਰਤ ਵਿੱਚ ਭਿਅੰਕਰ ਕੜਾਕੇ ਦੀ ਗਰਮੀ ਪੈ ਰਹੀ ਹੈ। ਗਰਮ ਹਵਾਵਾਂ ਅਤੇ ਲੂਅ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਲੋਕ , ਜੀਵ – ਜੰਤੂ , ਪੰਛੀ – ਪਰਿੰਦੇ ਹਰ ਕੋਈ ਅਸਹਾਏ ਮਹਿਸੂਸ ਕਰ ਰਿਹਾ ਹੈ। ਅਜਿਹੀ ਗਰਮੀ ਜਾਨਲੇਵਾ ਦੀ ਸਥਿਤੀ ਵਿੱਚ ਕੁਝ ਸਮਾਜ ਸੇਵਕ ਇਨਸਾਨੀਅਤ ਦੇ ਰਾਖੇ ਤੇ ਮਨੁੱਖਤਾ ਧਰਮ ਨਿਭਾਉਣ ਵਾਲੇ ਇਨਸਾਨ ਅਤੇ ਸੰਸਥਾਵਾਂ ਵੱਲੋਂ ਰਾਹਗੀਰਾਂ , ਲੋਕਾਂ , ਜੀਵ – ਜੰਤੂਆਂ ਦੇ ਲਈ ਪੀਣ ਵਾਲੇ ਠੰਢੇ – ਮਿੱਠੇ ਜਲ ਅਤੇ ਹੋਰ ਭੋਜਨ ਪਦਾਰਥਾਂ ਦੀ ਸੁਵਿਧਾ ਵੀ ਮੁਹੱਈਆ ਕਰਵਾ ਕੇ ਲੋਕ ਭਲਾਈ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਸੱਧੇਵਾਲ ਵਿਖੇ ਪਿੰਡ ਦੇ ਮਿਹਨਤੀ ਨੌਜਵਾਨਾਂ ਤੇ ਪਰਉਪਕਾਰੀ ਦੁਕਾਨਦਾਰਾਂ ਵੱਲੋਂ ਰਲ਼ – ਮਿਲ਼ ਕੇ ਠੰਢੇ – ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਦੇ ਨਾਲ਼ ਹੀ ਕਾਲੇ ਚਨਿਆਂ , ਭਿੱਜੇ ਛੋਲਿਆਂ ਅਤੇ ਹੋਰ ਭੋਜਨ ਪਦਾਰਥਾਂ ਦਾ ਲੰਗਰ ਵੀ ਲਗਾਇਆ ਗਿਆ ਤੇ ਰਾਹਗੀਰਾਂ ਨੂੰ ਗਰਮੀ ਤੋਂ ਨਿਜਾਤ ਦਿਵਾਉਣ ਦੇ ਲਈ ਆਪਣੇ ਪੱਧਰ ‘ਤੇ ਉਪਰਾਲੇ ਕੀਤੇ ਗਏ। ਇਸ ਸੰਬੰਧੀ ਸੇਵਾਦਾਰਾਂ ਨੇ ਦੱਸਿਆ ਕਿ ਮੌਸਮ ਦੇ ਕਹਿਰ ਤੋਂ ਬਚਣ ਲਈ ਅਤੇ ਇਨਸਾਨੀਅਤ ਦੀ ਭਲਾਈ ਲਈ ਇਹ ਸਾਡੇ ਵੱਲੋਂ ਹਰ ਵਾਰ ਦੀ ਤਰਾਂ ਇਸ ਵਾਰ ਵੀ ਲੋਕ ਭਲਾਈ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਉਪਰਾਲੇ ਸਮਾਜਿਕ ਤੇ ਭਾਈਚਾਰਕ ਸਾਂਝ ਵੀ ਵਧਾਉਂਦੇ ਹਨ ਤੇ ਹਮੇਸ਼ਾ ਮਾਨਵਤਾ ਦੀ ਅਲਖ ਜਗਾਉਂਦੇ ਹਨ। ਇਸ ਮੌਕੇ ਅਜੀਤ ਸਿੰਘ , ਤੇਜਾ ਸਿੰਘ , ਸੋਨੂੰ ਹੇਅਰ ਡਰੈਸਰ , ਬਿੱਲਾ ਇਲੈਕਟ੍ਰੀਸ਼ਨ , ਵਿਸ਼ਾਲ ਇਲੈਕਟਰੀਸ਼ਨ , ਸੇਠੀ ਟੇਲਰ , ਸੋਨੂੰ ਫਰਨੀਚਰ , ਪ੍ਰੇਮ ਟੇਲਰ , ਮਾਸਟਰ ਸੰਜੀਵ ਧਰਮਾਣੀ , ਜਸਵੀਰ ਸਿੰਘ , ਤਲਵਿੰਦਰ ਸਿੰਘ , ਬਿੰਦਰ , ਸੁਖਬੀਰ ਸਿੰਘ ਆਦਿ ਅਨੇਕਾਂ ਸੇਵਾਦਾਰ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਖੁਸ਼ਨੁਮਾ ਜ਼ਿੰਦਗੀ …. ( ਭਾਗ -1)
Next articleभारत को ‘निर्वाचित निरंकुशता’ के रूप में क्यों आंका गया है?