HOME ਟੌਂਸਾ ਇਲਾਕੇ ਦੇ ਨਾਲ ਲੱਗਦੇ ਵੱਖ ਪਿੰਡਾਂ ਵਿੱਚ ਬਿਜਲੀ ਸਪਲਾਈ ਦੋ ਦਿਨਾਂ...

ਟੌਂਸਾ ਇਲਾਕੇ ਦੇ ਨਾਲ ਲੱਗਦੇ ਵੱਖ ਪਿੰਡਾਂ ਵਿੱਚ ਬਿਜਲੀ ਸਪਲਾਈ ਦੋ ਦਿਨਾਂ ਤੋਂ ਗੁੱਲ ਲੋਕ ਪਾਣੀ ਦੀ ਬੂੰਦ ਨੂੰ ਤਰਸੇ :ਬੀਬੀ ਸ਼ਸੀ ਰਾਣਾ

24
ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਟੌਂਸਾ ਖੇਤਰ ਦੇ ਨਾਲ ਲੱਗਦੇ ਕਈ ਪਿੰਡਾਂ ਦੀ ਪਿਛਲੇ ਕਈ ਦਿਨਾਂ ਤੋਂ ਪਿੰਡ ਵਿੱਚ ਬਿਜਲੀ ਦੀ ਸਪਲਾਈ ਗੁੱਲ ਹੈ ਜਿਸ ਕਾਰਨ ਪਿੰਡਾਂ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਟੌਂਸਾ ਨੇ ਪਿੰਡ ਵਿੱਚ ਔਰਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬਿਜਲੀ ਦੀ  ਸਪਲਾਈ ਹੋਣ ਕਾਰਨ ਬੱਚਿਆਂ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਅਤੇ ਡੇਅਰੀ ਫਾਰਮ ਵਾਲੀਆਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਂ ਸਿਖਰਾਂ ਦੀ ਗਰਮੀ ਪੈ ਰਹੀ ਹੈ ਪਰ ਬਿਜਲੀ ਸਪਲਾਈ ਵਿੱਚ ਘੰਟਿਆਂ ਬੱਧੀ ਵਿਘਨ ਪੈਣ ਕਾਰਨ ਪਿੰਡਾਂ ਦੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਪਰ ਬਿਜਲੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਬੀਬੀ ਰਾਣਾ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਿ ਬਿਜਲੀ ਦੀ ਸਪਲਾਈ  ਲਗਾਤਾਰ ਬੰਦ ਹੋਣ ਕਾਰਨ  ਬਿਜਲੀ ਸ਼ਿਕਾਇਤ ਵਿਭਾਗ ਨੂੰ ਕੀਤੀ ਜਾਂਦੀ ਹੈ ਤਾਂ ਵਿਭਾਗ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਟਾਲ ਮਟੋਲ ਕਰਦਾ ਹੈ। ਉਨ੍ਹਾਂ ਨੇ ਬਿਜਲੀ ਵਿਭਾਗ ਦੇ ਮੰਤਰੀ ਨੂੰ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਚੁਸਤ ਦਰੁਸਤ ਕਰਨ ਦੀ ਅਪੀਲ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਵਿਭਾਗ ਨੇ ਇਹੀ ਰਵੱਈਆ ਜਾਰੀ ਰੱਖਿਆ ਤਾਂ ਇਸ ਵਿਰੁੱਧ ਜੋਰਦਾਰ ਸੰਘਰਸ਼ ਕੀਤਾ ਜਾਵੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲਗਾਤਾਰ ਵੱਧ ਰਹੀ ਤਿੱਖੀ ਗਰਮੀ ਦੇ ਮੱਦੇਨਜ਼ਰ ਡਾ. ਪਰਮਜੀਤ ਕੋਹਲੀ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
Next articleਇੰਸਪੈਕਟਰ ਰਾਜ ਪਰਵਿੰਦਰ ਕੌਰ ਨੇ ਸੰਭਾਲੀ ਸਿਟੀ ਬਲਾਚੌਰ ਦੇ ਨਵੇਂ ਐਸ.ਐਚ.ਓ. ਵਜੋਂ ਕਮਾਨ