HOME ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ ਫਾਰ ਵਮੈਨ , ਜਲਾਲਦੀਵਾਲ ਦਾ ਨਤੀਜਾ ਸ਼ਾਨਦਾਰ ਰਿਹਾ।

ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ ਫਾਰ ਵਮੈਨ , ਜਲਾਲਦੀਵਾਲ ਦਾ ਨਤੀਜਾ ਸ਼ਾਨਦਾਰ ਰਿਹਾ।

28

 ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸਦਭਾਵਨਾ ਕਾਲਜ ਆਫ਼ ਐਜੂਕੇਸ਼ਨ ਫਾਰ ਵਮੈਨ, ਜਲਾਲਦੀਵਾਲ ਦੇ ਬੀ.ਐੱਡ, ਸਮੈਸਟਰ ਪਹਿਲਾ (2025-2027) ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਇਸ ਨਤੀਜੇ ਵਿੱਚ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ । ਇਹਨਾਂ ਵਿਦਿਆਰਥੀਆਂ ਵਿੱਚ ਜਾਨਵੀ ਗਰਗ ਪੁੱਤਰੀ ਪਵਨ ਕੁਮਾਰ ਨੇ (379/450) 84.22% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ, ਕਸ਼ਿਸਪ੍ਰੀਤ ਕੌਰ ਪੁੱਤਰੀ ਗਗਨਦੀਪ ਸਿੰਘ ਨੇ (378/450) 84% ਅੰਕਾਂ ਨਾਲ ਦੂਜਾ, ਪ੍ਰਿਆ ਰਾਣੀ ਪੁੱਤਰੀ ਰਾਜ ਕੁਮਾਰ ਨੇ (377/450) 83.77% ਅੰਕਾਂ ਨਾਲ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਇਨ੍ਹਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਾਲਜ ਦੇ ਚੇਅਰਪਰਸਨ ਮੈਡਮ ਮਧੂਮੀਤਾ ਬੈਨਰਜੀ, ਜਨਰਲ ਸਕੱਤਰ ਮੈਡਮ ਨੀਰਜਾ ਕੁਠਿਆਲਾ, ਕਾਰਜਕਾਰੀ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਤੇ ਸਮੂਹ ਸਟਾਫ਼ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਕਜਾਰੀ ਲਈ ਵਧਾਈ ਦਿੱਤੀ ਗਈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਸ਼ਟਰ ਨਿਰਮਾਣ, ਪੱਤਰਕਾਰ ਭਲਾਈ ਅਤੇ ਸਮਾਜਿਕ ਸਰੋਕਾਰਾਂ ਲਈ ਸੰਜੇ ਰਾਠੀ ਸਨਮਾਨਿਤ
Next articleਪੰਜਾਬ ਵਾਸੀ ਝਾੜੂ ਖਿਲਾਰਨ ਲਈ ਚੋਣਾਂ ਦਾ ਕਰ ਰਹੇ ਇੰਤਜ਼ਾਰ : ਟੋਨੀ ਅਰੋੜਾ