HOME ਪੰਜਾਬ ਵਾਸੀ ਝਾੜੂ ਖਿਲਾਰਨ ਲਈ ਚੋਣਾਂ ਦਾ ਕਰ ਰਹੇ ਇੰਤਜ਼ਾਰ : ਟੋਨੀ...

ਪੰਜਾਬ ਵਾਸੀ ਝਾੜੂ ਖਿਲਾਰਨ ਲਈ ਚੋਣਾਂ ਦਾ ਕਰ ਰਹੇ ਇੰਤਜ਼ਾਰ : ਟੋਨੀ ਅਰੋੜਾ

27
ਫੋਟੋ ਕੈਪਸ਼ਨ : ਝਾੜੂ ਖਿਲਾਰ 'ਆਪ' ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰਨ ਸਮੇਂ ਕਾਂਗਰਸ ਕਮੇਟੀ ਬਲਾਕ-1 ਦੇ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਅਤੇ ਪਾਰਟੀ ਵਰਕਰ

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੂਬਾ ਪੰਜਾਬ ਦੀ  ‘ਆਪ’ ਸਰਕਾਰ ਹਰ ਫਰੰਟ ਤੇ ਫੇਲ ਸਰਕਾਰ ਸਾਬਤ ਹੋਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਦੇ ਬਲਾਕ -1 ਦੇ ਪ੍ਰਧਾਨ ਤਲਵਿੰਦਰ ਸਿੰਘ ਟੋਨੀ ਅਰੋੜਾ ਨੇ ਵਾਰਡ ਨੰਬਰ 52 ‘ਚ ਝਾੜੂ ਖਿਲਾਰ ਰੋਸ ਪ੍ਰਦਰਸ਼ਨ ਦੌਰਾਨ ਕੀਤਾ | ਅਰੋੜਾ ਨੇ ਕਿਹਾ ਕਿ ਬੀਤੇ ਦਿਨ ਅਪਣੇ ਹੱਕਾਂ ਲਈ ਧਰਨਾ ਦੇ ਰਹੇ ਬੇਰੋਜ਼ਗਾਰ ਨੌਜਵਾਨਾਂ ਤੇ ਪੁਲਿਸ ਵੱਲੋਂ ਉਹ ਤਸੱਦਦ ਕੀਤਾ ਗਿਆ ਜਿਸ ਨੂੰ ਸੋਸ਼ਲ ਮੀਡੀਆ ਰਾਹੀਂ ਸਾਰੀ ਦੁਨੀਆਂ ਨੇ ਦੇਖਿਆ। ਉਹਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਨਸੀਹਤ ਦਿੰਦਿਆਂ ਕਿਹਾ ਕਿ ਸਰਕਾਰ ਦੀ ਸ਼ਹਿ ਉੱਪਰ ਤਸ਼ੱਦਦ ਕਰਨਾ ਬੰਦ ਕਰਨ ਨਹੀਂ ਤਾਂ ਕਾਂਗਰਸੀ ਵਰਕਰ ਉਹਨਾਂ ਦਾ ਘਿਰਾਉ ਕਰਨਗੇ ।  ਟੋਨੀ ਅਰੋੜਾ ਨੇ ‘ਆਪ’ ਸਰਕਾਰ ਤੇ ਤੰਜ ਕਸਦਿਆ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ 4 ਸਾਲਾਂ ਦੌਰਾਨ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਤਾਂ ਭੇਜਿਆ ਨਹੀਂ ਗਿਆ ਹੁਣ ਝਾੜੂ ਖਿਲਾਰਣ ਵਾਲਿਆਂ ਤੇ ਪਰਚੇ ਦਰਜ ਕਰਕੇ ਸਰਕਾਰ ਕੀ ਦਿਖਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਾਸੀ ਝਾੜੂ ਖਿਲਾਰਨ ਲਈ ਚੋਣਾਂ ਦੀ ਉਡੀਕ ਕਰ ਰਹੇ ਹਨ , ਫਿਰ ਉਹ ਕਿਸ ਕਿਸ ਉੱਪਰ ਪਰਚਾ ਦਰਜ ਕਰਨਗੇ । ਇਸ ਮੌਕੇ ਕੁਲਵਿੰਦਰ ਸਿੰਘ ਰਸ਼ੀਨ, ਤਰਨਜੀਤ ਸਿੰਘ ਬੰਟੀ, ਸਵਗੀਤ ਸਿੰਘ ਸਮਾਰਟੀ, ਨਵੀਨ ਨਾਹਰ, ਦੀਪ ਸ਼ਰਮਾ, ਚੇਤਨ ਅਰੋੜਾ, ਰੋਹਿਤ, ਸੋਨੂ ਅਤੇ ਬਲਾਕ ਮੀਡਿਆ ਇੰਚਾਰਜ ਰਜਿੰਦਰ ਸਿੰਘ ਬੰਟੀ ਵੀ ਹਾਜ਼ਰ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਦਭਾਵਨਾ ਕਾਲਜ ਆਫ਼ ਐਜੂਕੇਸ਼ਨ ਫਾਰ ਵਮੈਨ , ਜਲਾਲਦੀਵਾਲ ਦਾ ਨਤੀਜਾ ਸ਼ਾਨਦਾਰ ਰਿਹਾ।
Next articleWhat helped Modi Consolidate is Power?