ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਨਕੋਦਰ ਸਹਿਕਾਰੀ ਖੰਡ ਮਿਲ ਦੇ ਜਨਰਲ ਮੈਨੇਜਰ ਅਤੇ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸ. ਸੁਖਵਿੰਦਰ ਸਿੰਘ ਤੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਕੋਦਰ ਖੰਡ ਮਿਲ ਵਿੱਚ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਜੂਨ 2026 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਦੀ ਜਿੰਦਗੀ ਨੂੰ ਬਚਾਉਣ ਲਈ ਹਰ ਸਿਹਤਮੰਦ ਵਿਅਕਤੀ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ,ਹੀਮੋਗਲੋਬਿਨ 12.5% ਖੂਨ, ਭਾਰ 45 ਕਿਲੋ ਤੋਂ ਵੱਧ ਹੋਵੇ ਉਹ ਡਾਕਟਰ ਦੀ ਸਲਾਹ ਨਾਲ ਖੂਨਦਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਮਿਲ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾਂ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਖੂਨ ਬਣਾਉਣ ਦੀ ਵਿਗਿਆਨੀਆਂ ਵਲੋਂ ਅਜੇ ਤੱਕ ਕੋਈ ਮਸ਼ੀਨ ਨਹੀਂ ਬਣਾਈ ਜਾ ਸਕੀ ਇਸ ਲਈ ਆਓ ਸਾਰੇ ਵੱਧ ਚੜ੍ਹ ਕੇ ਇਸ ਸ਼ੁੱਭ ਸਮਾਜ ਸੇਵਾ ਦੇ ਕੰਮ ਵਿੱਚ ਯੋਗਦਾਨ ਪਾਈਏ। ਇਸ ਮੌਕੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨਾਲ ਸ. ਹਰਮੀਤ ਸਿੰਘ ਚੀਫ਼ ਇੰਜੀਨੀਅਰ, ਸ. ਮਨਦੀਪ ਸਿੰਘ ਬਰਾੜ, ਸੀ.ਸੀ.ਡੀ.ਓ ,ਸ. ਨਾਗੀ ਚੀਫ਼ ਕੈਮਿਸਟ, ਸੁਪਰਡੈਂਟ ਸ਼੍ਰੀ ਦੇਸ ਰਾਜ, ਇੰਜੀਨੀਅਰ ਸ.ਸਰਬਜੀਤ ਸਿੰਘ, ਪਵਨਦੀਪ ਸਿੰਘ, ਕੈਮਿਸਟ ਉਮਾ ਸ਼ਰਣ, ਸਰਵੇਸ਼ ਕੁਮਾਰ ਆਦਿ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


