ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਸੱਜਰੀ ਸਵੇਰ ਕਲਾ ਕੇਂਦਰ ਰਜਿ. ਮੋਰਿੰਡਾ ਦੀ ਅਹਿਮ ਇਕੱਤਰਤਾ ਰਾਬਿੰਦਰ ਸਿੰਘ ਰੱਬੀ ਦੀ ਪ੍ਰਧਾਨਗੀ ਹੇਠ ਹੋਈ, ਇਸ ਵਿੱਚ ਸਿੱਖਿਆ ਸ਼ਾਸਤਰੀ ਸ ਸਵਰਨ ਸਿੰਘ ਭੰਗੂ ਦੇ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਸ੍ਰੀ ਰੱਬੀ ਨੇ ਕਿਹਾ ਕਿ ਭੰਗੂ ਸਾਹਿਬ ਦਾ ਰੰਗਮੰਚ ਨਾਲ ਬੜਾ ਗੂੜ੍ਹਾ ਨਾਤਾ ਸੀ। ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਵੀ ਭੰਗੂ ਸਾਹਿਬ ਦੇ ਵਿਛੋੜੇ ਉਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਇਪਟਾ ਪੰਜਾਬ ਨੇ ਵੀ ਇਸ ਮੌਕੇ ਦੁੱਖ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ । ਸ੍ਰੀ ਭੰਗੂ ਦੇ ਵਿਛੋੜੇ ਕਾਰਨ ਰਾਣਾ ਅਜ਼ਾਦ, ਕੰਵਲਜੀਤ ਕੌਰ ਮੋਰਿੰਡਾ. ਜੈ ਸਿੰਘ ਛਿੱਬਰ, ਜਤਿੰਦਰ ਸਿੰਘ ਰਾਮਗੜ੍ਹੀਆ, ਸੁਰਿੰਦਰ ਸਿੰਘ ਰਸੂਲਪੁਰ, ਅਰਵਿੰਦਰ ਸਿੰਘ ਕੌਡੂ, ਪ੍ਰਿੰ. ਬਾਵਾ ਸਿੰਘ ਲੱਧੜ, ਸਰਬਜੀਤ ਸਿੰਘ ਦੁੱਮਣਾ, ਧਰਮਿੰਦਰ ਸਿੰਘ ਭੰਗੂ, ਜਸਬੀਰ ਸਿੰਘ ਸ਼ਾਂਤਪੁਰੀ, ਭਗਤ ਸਿੰਘ, ਮੈਡਮ ਅਮਰਜੀਤ ਕੌਰ, ਮਨਦੀਪ ਰਿੰਪੀ, ਲਾਭ ਸਿੰਘ ਚਤਾਮਲੀ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਅਵਤਾਰ ਨਗਲੀਆ, ਸੁਖਵਿੰਦਰ ਸਿੰਘ ਹੈਪੀ ਅਤੇ ਰਮਨਿੰਦਰ ਸਿੰਘ ਮੜੌਲੀ ਨੇ ਡਾਢਾ ਦੁੱਖ ਪ੍ਰਗਟਾਇਆ ਹੈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



