HOME ਮਨਰੇਗਾ ਮੁਲਾਜ਼ਮ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਕਲਮ ਛੋੜ...

ਮਨਰੇਗਾ ਮੁਲਾਜ਼ਮ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਕਲਮ ਛੋੜ ਹੜਤਾਲ ਤੇ

1
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਸਿੰਘ ਕਲੇਰ ) ਬੀ.ਡੀ.ਪੀ.ਓ ਬਲਾਕ ਨਵਾਂਸ਼ਹਿਰ ਵਿਚ ਮਨਰੇਗਾ ਮੁਲਾਜ਼ਮ ਜਨਵਰੀ 2026 ਤੋਂ ਤਨਖਾਹਾਂ ਨਾ ਮਿਲਣ ਕਰਕੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਤੇ ਹਨ। ਜਿਸ ਕਰਕੇ ਮੁਲਾਜ਼ਮਾ ਨੂੰ ਆਰਥਿਕ ਤੰਗੀ ਦੇ ਨਾਲ- ਨਾਲ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਰੇਗਾ ਮੁਲਾਜ਼ਮਾ ਤੋਂ ਮਨਰੇਗਾ ਦੇ ਨਾਲ- ਨਾਲ ਪ੍ਰਧਾਨ ਮੰਤਰੀ ਅਵਾਸ ਯੋਜਨਾ , ਛੱਪੜਾਂ ਦੇ ਕੰਮ, ਪਾਣੀ ਦੀ ਸਾਂਭ ਸੰਭਾਲ ਦੇ ਕੰਮ,ਜਲ ਸ਼ਕਤੀ ਅਭਿਆਨ ਦੇ ਵਿਭਾਗ ਦੇ ਹੋਰ ਵਾਧੂ ਕੰਮ ਲਏ ਜਾਂਦੇ ਹਨ ਅਤੇ ਜੇਕਰ ਤਨਖਾਹਾਂ ਜਾਰੀ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਫੰਡ ਉਪਲਬਧ ਨਾ ਹੋਣ ਕਰਕੇ ਤਨਖਾਹਾਂ ਜਾਰੀ ਕਰਨ ਵਿਚ ਅਸਮਰੱਥਤਾ ਦਿਖਾਈ ਦਿੰਦੀ ਹੈ। ਮਨਰੇਗਾ ਦਾ ਪਿੰਡਾ ਵਿੱਚ ਵਿਕਾਸ ਦੇ ਕੰਮਾਂ ਵਿੱਚ ਬਹੁਮੁੱਲਾ ਯੋਗਦਾਨ ਹੈ। ਪਰ ਸਰਕਾਰ ਵੱਲੋਂ ਮਨਰੇਗਾ ਮੁਲਾਜ਼ਮਾ ਦੇ ਹਿੱਤਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਿੰਡਾਂ ਦੇ ਨਰੇਗਾ ਤਹਿਤ ਕੰਮਾ ਨੂੰ ਬੰਦ ਕਰ ਦਿੱਤਾ ਜਾਵੇਗਾ। ਸਮੂਹ ਮਨਰੇਗਾ ਸਟਾਫ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਤਨਖਾਹਾਂ ਨਾ ਰਲੀਜ਼ ਕੀਤੀਆਂ ਗਈਆਂ ਤਾਂ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਸਰਕਾਰ ਦੀ ਨਿਰੋਲ ਜ਼ਿਮੇਵਾਰੀ ਹੋਵੇਗੀ,ਇਸ ਦੋਰਾਨ ਗੁਰਪ੍ਰੀਤ ਕੌਰ ( ਏ.ਪੀ.ਓ ) , ਕੁਲਦੀਪ ਕੌਰ ਸੀ.ਏ, ਸੁਨੀਤਾ ਰਾਣੀ ਜੀ.ਆਰ.ਐਸ,ਵਿਪਨ ਕੁਮਾਰ ਟੀ.ਏ, ਚੰਦਨ ਟੀ.ਏ , ਹਰਮੇਸ਼ ਲਾਲ, ਅੰਕੁਸ਼ ਬਜਾੜ, ਬਲਵੀਰ ਕੁਮਾਰ,ਰਵਿੰਦ ਕੁਮਾਰ, ਹਰਜਿੰਦਰ ਕੁਮਾਰ, ਹੁਸਨ ਲਾਲ ਆਦਿ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੂਡੀਸ਼ੀਅਲ ਅਫਸਰਾਂ ਵੱਲੋ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਿਊ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਅਤੇ ਸਬ-ਡਵੀਜ਼ਨ ਬਲਾਚੌਰ ਕੋਰਟ ਵਿਖੇ ਲਗਾਏ ਵੱਖ ਵੱਖ ਤਰਾਂ ਫਲਦਾਰ ਅਤੇ ਛਾਂ ਦਾਰ 150 ਬੂਟੇ ।
Next articleਸ਼੍ਰੀਲੰਕਾ ਦੇ ਰੂਮੇਸ਼ ਪਥੀਰਾਜੇ ਨੇ ਡਾਇਮੰਡ ਲੀਗ ਵਿੱਚ ਇਤਿਹਾਸ ਰਚਿਆ, ਨੀਰਜ ਚੋਪੜਾ ਦਾ ਰਿਕਾਰਡ ਤੋੜਿਆ; ਏਸ਼ੀਆ ਦਾ ਦੂਜਾ ‘ਸੁਲਤਾਨ’ ਬਣਿਆ