ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਅਤੇ ਹਰ ਸੋਮਵਾਰ ਨੂੰ ਰਹੇਗਾ ਬੰਦ- ਨਰਿੰਦਰ ਸਿੰਘ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਲੁਧਿਆਣਾ ਵਿੱਚ ਸੈਲਾਨੀਆਂ ਅਤੇ ਹੋਰਾਂ ਲਈ ਮਸ਼ਹੂਰ ਟਾਈਗਰ ਸਫ਼ਾਰੀ ਵਿੱਚ ਹੁਣ ਡੇਢ ਸਾਲ ਤੋਂ ਬਾਅਦ ਫਿਰ ਲੱਗਣਗੀਆਂ ਖੂਬ ਰੌਣਕਾਂ ਅਤੇ ਦੇਖੇ ਜਾਣਗੇ ਹੋਰਾਂ ਜਾਨਵਰਾਂ ਦੇ ਨਾਲ ਸ਼ੇਰ ਬਾਦਲ ਅਤੇ ਸ਼ੇਰਨੀ ਬਿਜਲੀ, ਜਿਨ੍ਹਾਂ ਨੂੰ ਲੋਕ ਦੇਖਣ ਵਾਸਤੇ ਤਰਸ ਗਏ ਸਨ l ਇਸ ਸੰਬੰਧੀ ਗੱਲਬਾਤ ਕਰਦਿਆਂ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਵਣ ਮੰਡਲ ਅਫ਼ਸਰ ਤੇ ਜੰਗਲੀ ਜੀਵ ਮੰਡਲ ਫਿਲੌਰ ਵਿਕਰਮ ਸਿੰਘ ਕੁੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਾਈਗਰ ਸਫ਼ਾਰੀ ਦੁਬਾਰਾ ਖੁੱਲ੍ਹ ਗਈ ਹੈ, ਜੋ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇਗਾ ਅਤੇ ਹਰ ਸੋਮਵਾਰ ਨੂੰ ਟਾਈਗਰ ਸਫ਼ਾਰੀ ਬੰਦ ਰਹੇਗਾ, ਭਾਵ ਮੰਗਲਵਾਰ ਤੋਂ ਐਤਵਾਰ ਤੱਕ ਇਹ ਖੂਬਸੂਰਤ ਸ਼ੇਰ-ਸ਼ੇਰਨੀ ਨੂੰ ਦੇਖਿਆ ਜਾ ਸਕਦਾ ਹੈ, ਅਤੇ 3 ਸਾਲ ਬੱਚੇ ਤੋਂ ਹਰੇਕ ਉੱਪਰ ਦੀ ਉਮਰ ਵਾਲੇ ਨੂੰ 50 ਰੁਪਏ ਦੀ ਟਿਕਟ ਲੈਣੀ ਪਵੇਗੀ, ਜਦ ਕਿ 15 ਅਗਸਤ, 26 ਜਨਵਰੀ ਅਤੇ 2 ਅਕਤੂਬਰ ਨੂੰ ਟਾਈਗਰ ਸਫ਼ਾਰੀ ਬੰਦ ਰਹੇਗੀ l ਉਨਾਂ ਦੱਸਿਆ ਕਿ ਇਸ ਟਾਈਗਰ ਸਫ਼ਾਰੀ ਵਿੱਚ ਬਾਦਲ ਅਤੇ ਬਿਜਲੀ ਦੀ ਜੋੜੀ ਦੇ ਆਉਣ ਨਾਲ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਅਤੇ ਹੋਰਾਂ ਦੀ ਹੁਣ ਉਹ ਲੰਬੀ ਉਡੀਕ ਆਖਰਕਾਰ ਖਤਮ ਹੋ ਗਈ ਹੈ। ਕਿਉਂਕਿ ਲੋਕਾਂ ਦੇ ਰੂ-ਬ-ਰੂ ਕਰਨ ਲਈ ਸ਼ੇਰ ਅਤੇ ਸ਼ੇਰਨੀ ਨੂੰ ਅੱਜ 2 ਜੂਨ ਨੂੰ ਹੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਦ ਕਿ ਦੇਖਣ ਵਾਲੇ ਲੋਕ ਇੱਕ ਵਾਰ ਫਿਰ ਰਾਇਲ ਬੰਗਾਲ ਟਾਈਗਰ ਦੀ ਆਵਾਜ਼ ਸੁਣਨ ਲਈ ਅੱਜ ਹੀ ਵੱਡੀ ਗਿਣਤੀ ਵਿੱਚ ਪੁੱਜਣੇ ਸ਼ੁਰੂ ਹੋ ਗਏ ਹਨ l ਉਨਾਂ ਦੱਸਿਆ ਕਿ ਮਹਾਂਰਾਸ਼ਟਰ ਦੇ ਨਾਗਪੁਰ ਦੇ ਗੋਰੇਵਾੜਾ ਜ਼ੂਲੋਜੀਕਲ ਪਾਰਕ ਤੋਂ ਲਿਆਂਦੀ ਗਈ ਟਾਈਗਰ ਜੋੜੀ, “ਬਾਦਲ” ਅਤੇ “ਬਿਜਲੀ” ਨੂੰ ਅੱਜ ਉਨ੍ਹਾਂ ਦੇ ਕੁਆਰੰਟੀਨ ਪੀਰੀਅਡ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹੇ ਘੇਰੇ ਵਿੱਚ ਛੱਡ ਦਿੱਤਾ ਗਿਆ ਹੈ । ਜਦ ਕਿ ਦਸੰਬਰ 2024 ਵਿੱਚ ਚਿੜੀਆ ਘਰ ਦੇ ਆਖਰੀ ਟਾਈਗਰ, ਅਮਨ ਦੀ ਮੌਤ ਹੋਣ ਤੋਂ ਬਾਅਦ ਬੰਦ ਕੀਤੀ ਗਈ ਟਾਈਗਰ ਸਫ਼ਾਰੀ ਹੁਣ ਸੈਲਾਨੀਆਂ ਅਤੇ ਹੋਰਾਂ ਲਈ ਦੁਬਾਰਾ ਖੁੱਲ੍ਹ ਗਈ ਹੈ। ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਡਾ: ਵਿਕਾਸ ਸਰੀਨ ਅਤੇ ਸਾਥੀਆਂ ਵੱਲੋਂ ਜੰਗਲੀ ਜੀਵ ਨਿਯਮਾਂ ਦੀ ਪਾਲਣਾ ਕਰਦੇ ਹੋਏ, ਸ਼ੇਰ ਸ਼ੇਰਨੀ ਦੇ ਲੁਧਿਆਣਾ ਪਹੁੰਚਣ ‘ਤੇ ਉਹਨਾਂ ਨੂੰ ਡਾਕਟਰੀ ਨਿਗਰਾਨੀ ਹੇਠ ਕੁਆਰੰਟੀਨ ਕੀਤਾ ਗਿਆ, ਉਨ੍ਹਾਂ ਦੀ ਸਿਹਤਯਾਬੀ ਲਈ ਨਾਗਪੁਰ ਤੋਂ ਪੰਜਾਬ ਦੇ ਜਲਵਾਯੂ, ਪਾਣੀ ਅਤੇ ਵਾਤਾਵਰਣ ਦੇ ਅਨੁਕੂਲ ਹੋਣ ਦੀ ਪੂਰੀ- ਪੂਰੀ ਨਿਗਰਾਨੀ ਕੀਤੀ ਗਈ। ਉਨਾਂ ਦੱਸਿਆ ਕਿ ਦੋਵੇਂ ਬਾਘ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਇੱਥੋਂ ਦੇ ਆਲੇ-ਦੁਆਲੇ ਦੇ ਵਾਤਾਵਰਣ ਦੇ ਬਿਲਕੁਲ ਅਨੁਕੂਲ ਹੋ ਗਏ ਹਨ। ਅਧਿਕਾਰੀ ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬਾਦਲ ਅਤੇ ਬਿਜਲੀ ਦੋਹਾਂ ਦੀ ਖੁਰਾਕ ਸਹਾਰਨਪੁਰ ਤੋਂ ਆਵੇਗੀ ਜਿਸ ਵਿੱਚ 9 ਕਿਲੋਮੀਟਰ ਸ਼ੇਰ ਵਾਸਤੇ ਅਤੇ 5 ਕਿਲੋਮੀਟਰ ਸ਼ੇਰਨੀ ਵਾਸਤੇ ਸਪੈਸ਼ਲ ਆਇਆ ਕਰੇਗਾ l ਇਸ ਮੌਕੇ ਬਲਵੀਰ ਸਿੰਘ, ਜਤਿੰਦਰ ਸਿੰਘ ਅਤੇ ਨਿਰਵੈਰ ਸਿੰਘ ਲਹੌਰੀਆ ਆਦਿ ਹਾਜ਼ਰ ਸਨ ।
https://play.google.com/store/apps/details?id=in.yourhost.samajweekly


