HOME ਕੈਂਟਰ ਯੂਨੀਅਨ ਅਤੇ ਟੈਂਪੂ ਯੂਨੀਅਨ ਨੇ ਮਿਲ ਕੇ ਲਗਾਈ ਨਿੰਬੂ ਪਾਣੀ ਦੀ...

ਕੈਂਟਰ ਯੂਨੀਅਨ ਅਤੇ ਟੈਂਪੂ ਯੂਨੀਅਨ ਨੇ ਮਿਲ ਕੇ ਲਗਾਈ ਨਿੰਬੂ ਪਾਣੀ ਦੀ ਛਬੀਲ

ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਕਾਠਗੜ੍ਹ ਮੋੜ ਵਿਖੇ ਕੈਂਟਰ ਯੂਨੀਅਨ ਅਤੇ ਟੈਂਪੂ (407) ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਨਿੰਬੂ ਪਾਣੀ ਦੀ ਛਬੀਲ ਲਗਾਈ ਗਈ। ਇਹ ਛਬੀਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਲਗਾਈ ਗਈ। ਛਬੀਲ ਦੀ ਸ਼ੁਰੂਆਤ ਮੌਕੇ ਸੰਤ ਬਾਬਾ ਦੀਦਾਰ ਸਿੰਘ ਜੀ ਕਿਸ਼ਨਪੁਰ ਭਰਥਲਾ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਉਪਰੰਤ ਪ੍ਰਸ਼ਾਦ ਵੰਡ ਕੇ ਛਬੀਲ ਸ਼ੁਰੂ ਕੀਤੀ ਗਈ। ਯੂਨੀਅਨ ਦੇ ਮੈਂਬਰਾਂ ਵੱਲੋਂ ਹਾਈਵੇ ਤੋਂ ਲੰਘਣ ਵਾਲੇ ਹਰ ਆਉਣ-ਜਾਣ ਵਾਲੇ ਵਾਹਨ ਨੂੰ ਰੋਕ ਕੇ ਰਾਹਗੀਰਾਂ ਨੂੰ ਸ਼ਰਧਾਪੂਰਵਕ ਨਿੰਬੂ ਪਾਣੀ ਪਿਲਾਇਆ ਗਿਆ। ਇਸ ਮੌਕੇ ਬਾਬਾ ਦੀਦਾਰ ਸਿੰਘ ਤੋਂ ਇਲਾਵਾ ਪ੍ਰਧਾਨ ਧਰਮਚੰਦ ਕੋਹਲੀ, ਸੁਸ਼ੀਲ ਕੁਮਾਰ ਕੋਹਲੀ, ਮੇਜਰ ਸਿੰਘ, ਪ੍ਰਵੀਣ ਕੁਮਾਰ, ਅਵਤਾਰ ਸਿੰਘ, ਕੁਲਵੀਰ ਸਿੰਘ, ਚਰਨਜੀਤ ਸਿੰਘ, ਜਸਪਾਲ, ਬਲਬੀਰ ਸਿੰਘ, ਬਾਲੀ ਰਾਮ, ਸਰਵਜੀਤ ਸਿੰਘ, ਰਵੀ ਕੁਮਾਰ, ਕਮਲਜੀਤ, ਮੰਗਤ ਸਿੰਘ, ਸ਼ੰਟੀ ਖੇਪੜ, ਬਾਲ ਕ੍ਰਿਸ਼ਨ, ਪਰਮਜੀਤ ਅਤੇ ਸਤੀਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਯੂਨੀਅਨ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article‘ਆਪ’ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਗ੍ਰਿਫ਼ਤਾਰ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼ – ਹਨੀ ਟੌਂਸਾ
Next articleਮੈਨੇਜਰ ਦੀਪਕ ਕਸਾਣਾ ਨੂੰ ਬਦਲੀ ਹੋਣ ‘ਤੇ ਦਿੱਤੀ ਵਿਦਾਇਗੀ ਪਾਰਟੀ