HOME ਪਿੰਡ ਖਡਿਆਲ ਦੀ ਬੇਟੀ ਸਹਿਨੂਰ ਬਾਵਾ ਅਥੈਲਟਿਕਸ ਵਿੱਚ ਜਿੱਤਿਆ ਗੋਲਡ

ਪਿੰਡ ਖਡਿਆਲ ਦੀ ਬੇਟੀ ਸਹਿਨੂਰ ਬਾਵਾ ਅਥੈਲਟਿਕਸ ਵਿੱਚ ਜਿੱਤਿਆ ਗੋਲਡ

ਸਮਾਜ ਵੀਕਲੀ ਯੂ ਕੇ

ਪਿੰਡ ਖਡਿਆਲ ਦੀ ਬੇਟੀ ਸਹਿਨੂਰ ਬਾਵਾ ਅਥੈਲਟਿਕਸ ਵਿੱਚ ਜਿੱਤਿਆ ਗੋਲਡ
ਵਿੱਤ ਮੰਤਰੀ ਚੀਮਾਂ ਸਮੇਤ ਹੋਰਨਾਂ ਦਿੱਤੀਆਂ ਵਧਾਈਆਂ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 02 ਜੂਨ (ਹਰਜਿੰਦਰ ਪਾਲ ਛਾਬੜਾ)- ਨੇੜਲੇ ਪਿੰਡ ਖਡਿਆਲ ਦੀ ਜੰਮਪਲ ਬੱਚੀ ਸਹਿਨੂਰ ਬਾਵਾ ਪੁੱਤਰੀ ਦਰਸ਼ਨ ਦਾਸ ਨੇ ਬੀਤੇ ਦਿਨੀ ਏਸ਼ੀਅਨ ਖੇਡਾਂ ਵਿੱਚ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਹੈ । ਜਿਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਇਸ ਵਕਤ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ।ਇਸ ਮੌਕੇ ਐਡਵੋਕੇਟ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਮਾਣ ਦੀ ਗੱਲ ਹੈ ਕਿ ਅਸੀਂ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਹੇ ਹਾਂ । ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ । ਪਿੰਡ ਖਡਿਆਲ ਵਿਖੇ ਵੀ ਇਕ ਚੰਗਾ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ ਜਿਸ ਨਾਲ ਹੋਰ ਖਿਡਾਰੀਆਂ ਨੂੰ ਵੀ ਵਧੀਆ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ । ਇਸ ਵਕਤ ਕਾਂਗਰਸ ਜ਼ਿਲਾ ਪ੍ਰਧਾਨ ਜਗਦੇਵ ਸਿੰਘ ਗਾਗਾ, ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ ਨੇ ਵੀ ਬੇਟੀ ਬਾਵਾ ਨੂੰ ਵਧਾਈ ਦਿੱਤੀ ।

ਪੰਜਾਬ ਕਬੱਡੀ ਐਸੋਸੀਏਸ਼ਨ ਜਿਲਾ ਸੰਗਰੂਰ, ਸਸਟੋਬਾਲ ਐਸੋਸੀਏਸ਼ਨ ਵੈੱਲਫੇਅਰ ਪੰਜਾਬ ਦੀ ਸਮੁੱਚੀ ਟੀਮ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਡਾ ਜਨਕ ਰਾਜ ਸ਼ਰਮਾ, ਬਲਜੀਤ ਸਿੰਘ ਮਾਨ ਸੀਨੀਅਰ ਵਾਈਸ ਪ੍ਰਧਾਨ ਪੰਜਾਬ,ਚੇਅਰਮੈਨ ਡਾ ਮੱਘਰ ਸਿੰਘ ਸਿਹਾਲ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਆਰਗਨੇਜਰ ਸਕੱਤਰ ਹਰਪਾਲ ਸਿੰਘ ਖਡਿਆਲ ਚੇਅਰਮੈਨ ਪੀ ਏ ਡੀ ਬੀ ਸੁਨਾਮ, ਪ੍ਰੈਸ ਸਕੱਤਰ ਸਤਪਾਲ ਸਿੰਘ ਮਾਹੀ, ਭੁਪਿੰਦਰ ਸਿੰਘ ਪਟਵਾਰੀ, ਦਵਿੰਦਰ ਸਿੰਘ ਭਾਈ ਕੀ ਪਿਸੌਰ, ਸੁਖਰਾਜ ਸਿੰਘ ਮਾਨ, ਹੀਰਾ ਸਿੰਘ ਸਤੌਜ ਨੇ ਵੀ ਸਹਿਨੂਰ ਬਾਵਾ ਨੂੰ ਵਧਾਈ ਦਿੰਦਿਆਂ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।

Previous articleਆਪ’ ਵੱਲੋਂ ਰੌਬੀ ਕੰਗ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ – ਕਰਨਵੀਰ ਕਟਾਰੀਆ ਨੇ ਦਿੱਤੀ ਮੁਬਾਰਕਬਾਦ
Next articleਵੈਕਟਰ-ਬੌਰਨ ਤੇ ਵਾਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਲਰਟ ਮੋਡ ‘ਤੇ