HOME ਰੋਟਰੀ ਕਲੱਬ ਇਲੀਟ ਨੇ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਐਲੀਮੈਂਟਰੀ ਸਕੂਲ ਨੂੰ ...

ਰੋਟਰੀ ਕਲੱਬ ਇਲੀਟ ਨੇ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਐਲੀਮੈਂਟਰੀ ਸਕੂਲ ਨੂੰ ਈ-ਲਰਨਿੰਗ ਸਟੇਸ਼ਨ ਕੀਤਾ ਭੇਟ

3

ਕਪੂਰਥਲਾ,   (ਸਮਾਜ ਵੀਕਲੀ)   ( ਕੌੜਾ )-ਰੋਟਰੀ ਕਲੱਬ ਕਪੂਥਲਾ ਇਲੀਟ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ  ਅੱਗੇ ਤੋਰਦਿਆਂ ਗਲੋਬਲ ਗ੍ਰਾਂਟ ਤਹਿਤ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਈਲਰਨਿੰਗ ਸਟੇਸ਼ਨ ਭੇਟ ਕੀਤਾ ਗਿਆ | ਜਿਸ ਵਿਚ ਬੱਚਿਆਂ ਨੂੰ  ਕੰਪਿਉਟਰ, ਪ੍ਰੋਜੈਕਟਰ ਤੇ ਸਾਊਾਡ ਸਿਸਟਮ ਮੁਹੱਈਆ ਕਰਵਾਇਆ ਗਿਆ | ਜਿਸ ਰਾਹੀਂ ਬੱਚੇ ਸਮੇਂ ਦੇ ਹਾਣੀ ਬਣਦੇ ਹੋਏ ਆਧੁਨਿਕ ਤਕਨੀਕ ਨਾਲ ਲੋੜੀਂਦੀ ਵਿੱ ਦਿਆ ਹਾਸਲ ਕਰਨਗੇ | ਇਸ ਮੌਕੇ ਜ਼ੋਨਲ ਕੋਆਰਡੀਨੇਟਰ ਸੁਕੇਸ਼ ਜੋਸ਼ੀ, ਕਲੱਬ ਦੇ ਸਕੱਤਰ ਸਿਮਰਨਪ੍ਰੀਤ ਸਿੰਘ ਤੇ ਕਲੱਬ ਦੇ ਐਗਜ਼ੀਕਿਊਟਿਵ ਸੈਕਟਰੀ ਅਮਰਜੀਤ ਸਿੰਘ ਸਡਾਨਾ ਨੇ ਦੱਸਿਆ ਕਿ ਕਲੱਬ ਵਲੋਂ ਸਿੱਖਿਆ ਦੇ ਖੇਤਰ ਵਿਚ ਸਮੇਂ ਸਮੇਂ ‘ਤੇ ਵਿਦਿਆਰਥੀਆਂ ਦੀ ਸਹੂਲਤ ਲਈ ਉਨ੍ਹਾਂ ਨੂੰ  ਸਕੂਲ ਬੈਗ, ਵਰਦੀਆਂ, ਸਟੇਸ਼ਨਰੀ, ਹੈਾਡਵਾਸ਼ ਸਟੇਸ਼ਨ ਤੇ ਈ ਲਰਨਿੰਗ ਸਟੇਸ਼ਨ ਮੁਹੱਈਆ ਕਰਵਾਏ ਜਾਂਦੇ ਹਨ ਤੇ ਇਹ ਪ੍ਰੋਜੈਕਟ ਵੀ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਸਕੂਲ ਵਿਖੇ ਕੀਤਾ ਗਿਆ ਹੈ | ਇਸ ਮੌਕੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੇ ਰੋਟਰੀ ਕਲੱਬ ਇਲੀਟ ਦਾ ਸਕੂਲ ਨੂੰ  ਈ ਲਰਨਿੰਗ ਸਟੇਸ਼ਨ ਦੇਣ ‘ਤੇ ਧੰਨਵਾਦ ਕੀਤਾ | ਇੱਥੇ ਜ਼ਿਕਰਯੋਗ ਹੈ ਕਿ ਸ਼ੇਖੂਪੁਰ ਸਕੂਲ ਵਿਖੇ ਗਲੋਬਲ ਗ੍ਰਾਂਟ ਤਹਿਤ ਪਹਿਲਾਂ ਰੋਟਰੀ ਕਲੱਬ ਇਲੀਟ ਵਲੋਂ ਹੈਂਡਵਾਸ਼ ਸਟੇਸ਼ਨ ਵੀ ਭੇਟ ਕੀਤਾ ਗਿਆ ਹੈ | ਇਸ ਮੌਕੇ ਸੀਨੀਅਰ ਪੱਤਰਕਾਰ ਅਮਰਜੀਤ ਕੋਮਲ, ਨੀਤੂ ਆਨੰਦ, ਕੁਲਦੀਪ ਕੌਰ, ਮੋਨਿਕਾ ਅਰੋੜਾ, ਮਮਤਾ ਦੇਵੀ, ਸ਼ੈਲਜਾ ਸ਼ਰਮਾ, ਰਚਨਾ ਪੁਰੀ, ਮਨਮੋਹਨ ਕੌਰ, ਕਮਲਦੀਪ ਬਾਵਾ, ਬਰਿੰਦਾ ਸ਼ਰਮਾ, ਸ਼ਮਾ ਰਾਣੀ, ਮੰਜੂ ਰਾਣੀ ਤੇ ਹੋਰ ਹਾਜ਼ਰ ਸਨ |

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਕਾਲਜ ਦੇ ਵਿੱਦਿਅਕ ਸੈਸ਼ਨ 2026-27 ਦਾ ਪ੍ਰੋਸਪੈਕਟਸ ਕੀਤਾ ਗਿਆ ਜਾਰੀ
Next articleਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਦਾ ਜਨਮ ਦਿਨ ਦੋ ਜੂਨ ਨੂੰ ਮਨਾਇਆ ਜਾਵੇਗਾ