HOME ਸਰਕਾਰੀ ਕਾਲਜ ਦੇ ਵਿੱਦਿਅਕ ਸੈਸ਼ਨ 2026-27 ਦਾ ਪ੍ਰੋਸਪੈਕਟਸ ਕੀਤਾ ਗਿਆ ਜਾਰੀ

ਸਰਕਾਰੀ ਕਾਲਜ ਦੇ ਵਿੱਦਿਅਕ ਸੈਸ਼ਨ 2026-27 ਦਾ ਪ੍ਰੋਸਪੈਕਟਸ ਕੀਤਾ ਗਿਆ ਜਾਰੀ

1
ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ )-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਵਿੱਦਿਅਕ ਸੈਸ਼ਨ 2026-27 ਦੇ ਪ੍ਰੋਸਪੈਕਟਸ ਨੂੰ  ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਕਾਲਜ ਦੇ ਕੌਂਸਲ ਮੈਂਬਰਾਂ ਤੇ ਸਟਾਫ਼ ਵਲੋਂ ਸਾਂਝੇ ਤੌਰ ‘ਤੇ ਜਾਰੀ ਕੀਤਾ ਗਿਆ | ਪ੍ਰੋਸਪੈਕਟਸ ਰਾਹੀਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ  ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਜਾਣੂ ਕਰਵਾਇਆ ਗਿਆ ਤੇ ਦਾਖ਼ਲੇ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ | ਇਸ ਮੌਕੇ ਪਿ੍ੰਸੀਪਲ ਡਾ. ਜਸਮੀਤ ਸੇਠੀ ਤੋਂ ਇਲਾਵਾ ਵਾਇਸ ਪਿ੍ੰਸੀਪਲ ਪ੍ਰੋ. ਸਨੇਹ ਸ਼ਰਮਾ, ਡਾ. ਰਸ਼ਮੀ ਵਿਰਕ, ਪ੍ਰੋ. ਰਣਜੀਤ ਕੁਮਾਰ, ਪ੍ਰੋ. ਹੈਪੀ ਕੁਮਾਰ, ਪ੍ਰੋ. ਨਿਧੀ ਕਾਂਡਾ, ਪ੍ਰੋ. ਜਸਵਿੰਦਰਜੀਤ ਕੌਰ, ਸਿਮਰਨਜੀਤ ਕੌਰ, ਰਾਜੀਵ ਤਿਵਾੜੀ ਤੇ ਹੋਰ ਹਾਜ਼ਰ ਸਨ | ਪਿ੍ੰਸੀਪਲ ਡਾ. ਸੇਠੀ ਨੇ ਕਿਹਾ ਕਿ ਇਹ ਅਦਾਰਾ ਪੰਜਾਬ ਦੇ ਸਭ ਤੋਂ ਪੁਰਾਣੇ ਸਰਕਾਰੀ ਕਾਲਜਾਂ ਵਿਚੋਂ ਇਕ ਹੈ, ਜਿੱਥੇ ਵਿਦਿਆਰਥੀਆਂ ਨੂੰ  ਉੱਚ ਦਰਜੇ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਤੇ ਵਿਦਿਆਰਥੀ ਵੀ ਉਤਸ਼ਾਹ ਨਾਲ ਇਸ ਸਰਕਾਰੀ ਰਣਧੀਰ ਕਾਲਜ ਵਿਖੇ ਦਾਖਲਾ ਲੈਂਦੇ ਹਨ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਮਹਿਤਪੁਰ ਬਣਿਆ ਚੋਰਾ ਅਤੇ ਬਦਮਾਸ਼ਾ ਦਾ ਗੜ,ਲੋਕਾ ਵਿੱਚ ਦਹਿਸ਼ਤ ਪ੍ਰੇਸ਼ਾਨ
Next articleਰੋਟਰੀ ਕਲੱਬ ਇਲੀਟ ਨੇ ਗਲੋਬਲ ਗ੍ਰਾਂਟ ਤਹਿਤ ਸ਼ੇਖੂਪੁਰ ਐਲੀਮੈਂਟਰੀ ਸਕੂਲ ਨੂੰ ਈ-ਲਰਨਿੰਗ ਸਟੇਸ਼ਨ ਕੀਤਾ ਭੇਟ