HOME ਨਗਰ ਕੌਂਸਲ ਮੋਰਿੰਡਾ ’ਤੇ ਕਾਂਗਰਸ ਦਾ ਕਬਜ਼ਾ

ਨਗਰ ਕੌਂਸਲ ਮੋਰਿੰਡਾ ’ਤੇ ਕਾਂਗਰਸ ਦਾ ਕਬਜ਼ਾ

30

15 ਵਿੱਚੋਂ 12 ਕੌਂਸਲਰ ਢੋਲ-ਢਮੱਕੇ ਨਾਲ ਪਹੁੰਚੇ ਚੰਨੀ ਦੀ ਕੋਠੀ

ਮੋਰਿੰਡਾ   (ਸਮਾਜ ਵੀਕਲੀ)   (ਮਜ਼ੀਦ ਖਾਨ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੱਦੀ ਸ਼ਹਿਰ ਮੋਰਿੰਡਾ ਦੀ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕਰਦਿਆਂ ਕਬਜ਼ਾ ਕਰ ਲਿਆ ਹੈ। ਕੁੱਲ 15 ਵਾਰਡਾਂ ਵਿੱਚੋਂ ਜਿੱਤੇ ਕਾਂਗਰਸ ਦੇ 12 ਕੌਂਸਲਰ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਢੋਲ-ਧਮੱਕੇ ਅਤੇ ਭੰਗੜਿਆਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਵਿਖੇ ਪਹੁੰਚੇ। ਇਸ ਖ਼ੁਸ਼ੀ ਦੇ ਮੌਕੇ ’ਤੇ ਸਮਰਥਕਾਂ ਵੱਲੋਂ ਜ਼ੋਰਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀ ਨੇ ਸਾਰੇ ਨਵੇਂ ਜਿੱਤੇ ਕੌਂਸਲਰਾਂ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ। ਸ਼ਹਿਰ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਨਵਜੀਤ ਸਿੰਘ ਨਵੀ ਨੇ ਆਖਿਆ ਕਿ ਮੋਰਿੰਡਾ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੀਆਂ ਨੀਤੀਆਂ ਵਿੱਚ ਆਪਣਾ ਅਟੁੱਟ ਵਿਸ਼ਵਾਸ ਪ੍ਰਗਟਾਇਆ ਹੈ। ਅਸੀਂ ਸਮੂਹ ਇਲਾਕਾ ਨਿਵਾਸੀਆਂ ਦੇ ਹਮੇਸ਼ਾ ਰੀਣੀ ਰਹਾਂਗੇ ਅਤੇ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਾਂਗੇ।ਇਸ ਮੌਕੇ ਜਿੱਤ ਹਾਸਲ ਕਰਨ ਵਾਲੇ ਪ੍ਰਮੁੱਖ ਕੌਂਸਲਰਾਂ ਵਿੱਚ ਸ਼ਾਮਲ ਸਨ ਪੱਤਰਕਾਰ ਹਰਜਿੰਦਰ ਸਿੰਘ ਛਿੱਬਰ, ਸ਼੍ਰੀਮਤੀ ਗੁੰਜਨ ਸੂਦ, ਮਹਿੰਦਰ ਸਿੰਘ ਢਿੱਲੋਂ, ਸ਼੍ਰੀਮਤੀ ਨੇਹਾ ਸ਼ਰਮਾ, ਹਰਜੀਤ ਸਿੰਘ ਸੋਢੀ, ਸੁਰਿੰਦਰ ਕੌਰ, ਮਨਦੀਪ ਸਿੰਘ ਬਾਜਵਾ, ਸ਼੍ਰੀਮਤੀ ਪਿੰਕੀ ਕੌਰ, ਰਾਜੇਸ਼ ਕੁਮਾਰ ਸਿਸੋਦੀਆ, ਸ਼੍ਰੀਮਤੀ ਕਮਲਜੀਤ ਕੌਰ ਬਾਜਵਾ, ਸ਼੍ਰੀਮਤੀ ਦਲਜੀਤ ਕੌਰ ਅਤੇ ਸ਼੍ਰੀਮਤੀ ਸਿਕੰਦਰ ਕੌਰ ਗਿੱਲ ਹਾਜ਼ਰ ਸਨ। ਇਸ ਖ਼ੁਸ਼ੀ ਦੇ ਮੌਕੇ ਕੌਂਸਲਰਾਂ ਤੋਂ ਇਲਾਵਾ ਬੰਤ ਸਿੰਘ ਕਲਾਰਾਂ (ਸਾਬਕਾ ਚੇਅਰਮੈਨ ਪਨਗਰੇਨ ਪੰਜਾਬ), ਹਰਮਿੰਦਰ ਸਿੰਘ ਲੱਕੀ (ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ), ਬਲਜਿੰਦਰ ਸਿੰਘ ਧਾਲੀਵਾਲ (ਡਾਇਰੈਕਟਰ ਵੇਰਕਾ ਮਿਲਕ ਪਲਾਂਟ ਮੁਹਾਲੀ), ਨਰਿੰਦਰ ਸਿੰਘ ਮਾਵੀ, ਗੁਰਵਿੰਦਰ ਸਿੰਘ ਕਕਰਾਲੀ (ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ), ਦਰਸ਼ਨ ਸਿੰਘ ਸੰਧੂ (ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮੋਰਿੰਡਾ) ਅਤੇ ਬਲਵਿੰਦਰ ਸਿੰਘ ਬਾਜਵਾ (ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਜਸਵੀਰ ਸਿੰਘ, ਸਾਬਕਾ ਪ੍ਰਧਾਨ ਹਰੀ ਪਾਲ, ਬਬਲਾ ਸਰਪੰਚ ਗੋਸਲਾਂ, ਜੀਤੀ ਮੰਡਾਂ, ਜਗਤਾਰ ਸਿੰਘ ਅਰਨੌਲੀ, ਬਲਵੀਰ ਸਿੰਘ ਲਾਲਾ, ਤਰਲੋਚਨ ਸਿੰਘ ਸਮਾਣਾ, ਹਰਜੋਤ ਸਿੰਘ ਢੰਗਰਾਲੀ, ਰਣਦੀਪ ਸਿੰਘ ਸਰਪੰਚ ਢੰਗਰਾਲੀ, ਸੋਨੂੰ ਦੱਤ, ਪਰਮਿੰਦਰ ਸਿੰਘ ਸੋਨੂੰ ਖੁਰਲ, ਧਰਮਪਾਲ ਥੰਮਣ, ਨੰਬਰਦਾਰ ਰੁਪਿੰਦਰ ਸਿੰਘ ਭੀਚਰਾ ਅਤੇ ਇਕਬਾਲ ਸਿੰਘ ਡੂਮਛੇੜੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੜ੍ਹਸ਼ੰਕਰ ਦੇ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਪੰਡਿਤ ਵਿਕਰਾਂਤ ਰਣਦੇਵ ਜੇਤੂ; ਰੌਮੀ ਸੈਣੀ ਕੰਗਣਾ ਬੇਟ ਨੇ ਦਿੱਤੀ ਵਧਾਈ
Next articleਪਿੰਡ ਬੀੜ ਕਾਠਗੜ੍ਹ ਵਿਖੇ ਦੂਜਾ ਕ੍ਰਿਕਟ ਟੂਰਨਾਮੈਂਟ 30 ਅਤੇ 31 ਮਈ ਨੂੰ: ਹਨੀ ਹੱਕਲਾ