ਗੜ੍ਹਸ਼ੰਕਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਗੜ੍ਹਸ਼ੰਕਰ ਵਿਖੇ ਹੋਈਆਂ ਮਿਊਂਸੀਪਲ ਕੌਂਸਲ (ਐਮ.ਸੀ.) ਚੋਣਾਂ ਦੇ ਨਤੀਜਿਆਂ ਵਿੱਚ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਪੰਡਿਤ ਵਿਕਰਾਂਤ ਰਣਦੇਵ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੀ ਇਸ ਇਤਿਹਾਸਕ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਲਾਕੇ ਦੇ ਪ੍ਰਮੁੱਖ ਆਗੂ ਰਜਿੰਦਰ ਸਿੰਘ ਸੈਣੀ ਉਰਫ਼ ਰੌਮੀ ਸੈਣੀ ਕੰਗਣਾ ਬੇਟ ਨੇ ਪੰਡਿਤ ਵਿਕਰਾਂਤ ਰਣਦੇਵ ਅਤੇ ਵਾਰਡ ਦੇ ਸਮੂਹ ਵੋਟਰਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਰੌਮੀ ਸੈਣੀ ਕੰਗਣਾ ਬੇਟ ਨੇ ਕਿਹਾ ਕਿ ਪੰਡਿਤ ਵਿਕਰਾਂਤ ਰਣਦੇਵ ਦੀ ਜਿੱਤ ਸੱਚਾਈ, ਮਿਹਨਤ ਅਤੇ ਵਾਰਡ ਨੰਬਰ 1 ਦੇ ਨਿਵਾਸੀਆਂ ਦੇ ਅਥਾਹ ਪਿਆਰ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਸੂਝਵਾਨ ਲੋਕਾਂ ਨੇ ਇੱਕ ਇਮਾਨਦਾਰ ਅਤੇ ਲੋਕ-ਪੱਖੀ ਉਮੀਦਵਾਰ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਇਲਾਕੇ ਦਾ ਸਰਬਪੱਖੀ ਵਿਕਾਸ ਚਾਹੁੰਦੇ ਹਨ। ਰੌਮੀ ਸੈਣੀ ਨੇ ਉਮੀਦ ਪ੍ਰਗਟਾਈ ਕਿ ਨਵੇਂ ਚੁਣੇ ਗਏ ਕੌਂਸਲਰ ਪੰਡਿਤ ਵਿਕਰਾਂਤ ਰਣਦੇਵ ਬਿਨਾਂ ਕਿਸੇ ਪੱਖਪਾਤ ਦੇ ਦਿਨ-ਰਾਤ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਵਾਰਡ ਦੀਆਂ ਮੁਢਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣਗੇ। ਇਸ ਦੌਰਾਨ ਜੇਤੂ ਉਮੀਦਵਾਰ ਪੰਡਿਤ ਵਿਕਰਾਂਤ ਰਣਦੇਵ ਨੇ ਵੀ ਰੌਮੀ ਸੈਣੀ ਕੰਗਣਾ ਬੇਟ ਅਤੇ ਵਾਰਡ ਦੇ ਸਾਰੇ ਵੋਟਰਾਂ-ਸਪੋਰਟਰਾਂ ਦਾ ਇਸ ਵੱਡੇ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



