(ਸਮਾਜ ਵੀਕਲੀ) ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਸਾਡੇ ਘਰੇ ਵਿੱਚ ਇੰਨੀ ਗਰੀਬੀ ਸੀ ਕਿ ਦੋ ਟਾਈਮ ਦਾ ਖਾਣਾ ਵੀ ਨਸੀਬ ਨਹੀਂ ਸੀ। ਮੈਂ ਬਿਸਤਰ ਤੋਂ ਉੱਠੀ ਅਤੇ ਖਿੜਕੀ ਵੱਲ ਦੇਖਿਆ ਮੇਰੀ ਮਾਂ ਕੁਝ ਔਰਤਾਂ ਨਾਲ ਗੱਲਾਂ ਕਰ ਰਹੀ ਸੀ। ਉਹ ਔਰਤਾਂ ਮੇਰੀ ਮਾਂ ਨੂੰ ਇਸ ਤਰ੍ਹਾ ਝਿੜਕ ਰਹੀਆਂ ਸਨ ਜਿਸ ਤਰ੍ਹਾਂ ਸੋਤੇਲੀ ਮਾਂ ਆਪਣੀ ਸੌਤੇਲੀ ਕੁੜੀ ਨੂੰ ਝਿੜਕ ਰਹੀ ਹੁੰਦੀ ਹੈ ਉਹ ਕਹਿ ਰਹੀਆਂ ਸਨ ਕਿ ਤੇਰੇ ਕੋਲ ਤਾਂ ਇੰਨੇ ਵੀ ਪੈਸੇ ਨਹੀਂ ਕਿ ਤੂੰ ਆਪਣੀ ਕੁੜੀ ਲਈ ਢੰਗ ਦੇ ਕੱਪੜੇ ਹੀ ਖਰੀਦ ਸਕੇ ਉਸ ਵਕਤ ਮੇਰੀਆ ਅੱਖਾਂ ਵਿੱਚ ਹੰਜੂ ਭਰ ਆਏ । ਉਦੋਂ ਮੈਂ ਸੋਚਿਆ ਕਿ ਮੈਂ ਇੰਨੀ ਪੜ੍ਹਾਈ ਕਰਨੀ ਹੈ ਕਿ ਮੇਰੇ ਮਾਪਿਆਂ ਦਾ ਨਾਂ ਰੋਸ਼ਨ ਹੋਵੇ ਫਿਰ ਮੈਂ ਛੇਤੀ ਆਪਣੇ ਬੈਗ ਕੋਲ ਗਈ ਅਤੇ ਬੈਗ ਵਿੱਚੋਂ ਕਿਤਾਬਾਂ ਕੱਡ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਪੜਦੇ-ਪੜਦੇ ਮੈਨੂੰ ਲਗਾਤਾਰ ਤਿੰਨ ਘੰਟੇ ਹੋ ਗਏ, ਉਸ ਵਕਤ ਮੇਰੇ ਅੱਠਵੀਂ ਦੇ ਇਮਤਿਹਾਨ ਵੀ ਨਜ਼ਦੀਕ ਹੀ ਸਨ। ਮੈਂ ਉਹਨਾਂ ਦੀ ਵੀ ਬਹੁਤ ਤਿਆਰੀ ਕੀਤੀ ਅਤੇ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਮੈਂ ਉਸ ਵਿੱਚ 98% ਨੰਬਰਾਂ ਨਾਲ ਪਾਸ ਹੋਈ ਹੁਣ ਮੈਂ ਠਾਨ ਲਿਆ ਸੀ ਕਿ ਮੈਂ ਇਸੇ ਤਰ੍ਹਾਂ ਪੜ੍ਹਾਈ ਕਰਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨਾ ਹੈ। ਫਿਰ ਮੈਂ ਆਪਣੀ ਦਸਵੀਂ ਦੇ ਇਮਤਿਹਾਨ ਦੀ ਵੀ ਤਿਆਰੀ ਕੀਤੀ। ਦਸਵੀਂ ਵਿੱਚ ਮੇਰੇ 99% ਨੰਬਰ ਆਏ ਅਤੇ ਨਾਲ ਹੀ ਮੈਨੂੰ ਵਜ਼ੀਫਾ ਲੱਗ ਗਿਆ। ਇਸ ਤਰ੍ਹਾਂ ਅੱਗੇ ਪੜਦਿਆਂ -ਪੜਦਿਆਂ ਮੈਨੂੰ ਪੁਲਿਸ ਦੀ ਨੌਕਰੀ ਵੀ ਲੱਗ ਗਈ। ਮੇਰੀ ਮਾਂ ਇਹ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਨਵੀਂ ਗੱਡੀ ਵੀ ਲੈ ਲਈ। ਜਦੋਂ ਮੈਂ ਮੇਰੀ ਮਾਂ ਨੂੰ ਗੱਡੀ ਵਿੱਚ ਬਿਠਾਉਣ ਲੱਗੀ ਤਾਂ ਮੈਂ ਉਹਨਾਂ ਔਰਤਾਂ ਨੂੰ ਆਉਂਦਿਆਂ ਵੇਖਿਆ, ਜੋ ਉਸ ਵਕਤ ਮੇਰੀ ਮਾਂ ਨੂੰ ਤਾਨਾ ਦੇ ਰਹੀਆਂ ਸਨ। ਉਹਨਾਂ ਨੇ ਮੇਰੇ ਮੂੰਹ ਵੱਲ ਦੇਖਦੇ ਕਿਹਾ ਜਿਹੜੀ ਮਾਂ ਕੋਲ ਢੰਗ ਦੇ ਕੱਪੜੇ ਵੀ ਨਹੀਂ ਸੀ ਅਤੇ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਅੱਜ ਉਹ ਗੱਡੀਆਂ ਵਿੱਚ ਘੁੰਮ ਰਹੀ ਹੈ। ਅਤੇ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਕਿ ਤੂੰ ਬਹੁਤ ਨਸੀਬ ਵਾਲੀ ਹੈ ਜੋ ਤੇਰੀ ਮਾਂ ਨੇ ਗਰੀਬੀ ਵਿੱਚ ਪੜਾਇਆ ਲਿਖਾਇਆ ਤੇ ਤੈਨੂੰ ਤੇਰੇ ਪੈਰਾਂ ਤੇ ਖੜਾ ਕੀਤਾ। ਉਹ ਹੁਣ ਤਾਂ ਇਹ ਗੱਲ ਦੇਖ ਕੇ ਹੈਰਾਨ ਰਹਿ ਗਈਆਂ ਕਿ ਇੱਕ ਗਰੀਬ ਦੀ ਧੀ ਨੇ ਤਰੱਕੀ ਕਰ ਲਈ। ਮੈਂ ਮੇਰੀ ਮਾਂ ਨੂੰ ਕਿਹਾ ਹੈ ਕਿ ਮਾਂ ਮੈ ਤੇਰਾ ਇਹ ਇਹਸਾਨ ਕਦੇ ਨਹੀਂ ਭੁਲਾਗੀ ( ਧੰਨਵਾਦ ਮੇਰੀ ਪਿਆਰੀ ਮਾਂ)
ਸੀਰਤਦੀਪ ਕੌਰ ਜਮਾਤ -ਸੱਤਵੀਂ ਸ.ਮਿ.ਸ. ਜਾਗੋ ਚਨਾਰਥਲ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



