HOME ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਯੂਨੀਵਰਸਿਟੀ ਸਿਲੇਬਸ ਵਿੱਚ...

ਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਯੂਨੀਵਰਸਿਟੀ ਸਿਲੇਬਸ ਵਿੱਚ ਸ਼ਾਮਿਲ ਹੋਈ।

 

ਪਰਮਜੀਤ ਮਾਨ

(ਸਮਾਜ ਵੀਕਲੀ)    ਬਰਨਾਲੇ ਨੂੰ ਸਾਹਿਤ ਦਾ ਮੱਕਾ ਆਖਿਆ ਜਾਂਦਾ ਹੈ । ਇਸ  ਦੇ ਆਲੇ ਦੁਆਲੇ ਦੀ ਜਰਖੇਜ਼ ਧਰਤ ਵਿੱਚ ਜਨਮੇ  ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਵਿਸ਼ਵ ਪੱਧਰ ਤੇ ਪ੍ਰਸਿੱਧੀ ਹਾਸਿਲ ਕੀਤੀ ਹੈ। ਇੱਥੇ ਆਏ ਹਫਤੇ ਕਿਸੇ ਨਾ ਕਿਸੇ ਪੁਸਤਕ ਦਾ ਲੋਕ ਅਰਪਣ ਜਾਂ ਗੋਸ਼ਟੀ ਹੁੰਦੀ ਰਹਿੰਦੀ ਹੈ। ਬਰਨਾਲਾ ਮਾਨਸਾ ਦੇ ਅੱਧਵਿਚਕਾਰ ਪੈਂਦੇ ਪਿੰਡ ਰੜ੍ਹ (ਮਾਨਸਾ) ਦਾ ਜੰਮਪਲ ਪਰਮਜੀਤ ਮਾਨ ਪਹਿਲੇ ਕਹਾਣੀ ਸੰਗ੍ਰਹਿ ਨਾਲ ਹੀ ਸਮੁੰਦਰ ਦਾ ਆਦਮੀ ਵਜੋਂ ਪਹਿਚਾਣ ਬਣਾ ਗਿਆ ਸੀ। ਉਸਨੇ ਹੁਣ ਤੱਕ ਪੰਜ ਮੌਲਿਕ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ । ਦੋ ਕਾਵਿ ਸੰਗ੍ਰਹਿ, ਧੁੱਖਦੀਆਂ ਸਵੇਰਾਂ ਬਲਦੀਆਂ ਸ਼ਾਮਾਂ ਅਤੇ ਸਾਗਰ ਦੇ ਸਫੇ ‘ਤੇ ਹਨ। ਦੋ ਕਹਾਣੀ ਸੰਗ੍ਰਹਿ, ਸਮੁੰਦਰ ਦਾ ਆਦਮੀ ਤੇ ਰੇਤ ਦੇ ਘਰ  ਹਨ । ਉਹਨਾਂ ਦੀ ਨਵੀਂ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ ) ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਪ੍ਰਾਪਤ ਹੋਇਆ ਸੀ, ਹੁਣ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਪੰਜਾਬੀ ਆਨਰਜ਼ ਦੇ ਦੂਸਰੇ ਸਾਲ ਦੇ ਸਿਲੇਬਸ ਵਿੱਚ ਲੱਗਣ ਦਾ ਮਾਣ ਹਾਸਲ ਹੋਇਆ ਹੈ। ਬਰਨਾਲਾ ਖੇਤਰ ਦੇ ਲੇਖਕਾਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ, ਡਾ ਜੋਗਿੰਦਰ ਸਿੰਘ ਨਿਰਾਲਾ, ਕੰਵਰਜੀਤ ਭੱਠਲ, ਜੁਗਰਾਜ ਧੌਲਾ, ਬੂਟਾ ਸਿੰਘ ਚੌਹਾਨ, ਰਾਮ ਸਰੂਪ ਸ਼ਰਮਾ, ਡਾ ਰਾਮਪਾਲ ਸਿੰਘ ਸ਼ਾਹਪੁਰੀ, ਡਾ ਤਰਸਪਾਲ ਕੌਰ, ਦਰਸ਼ਨ ਸਿੰਘ ਗੁਰੂ, ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਹਾਕਮ ਸਿੰਘ ਰੂੜੇਕੇ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਸੁਖਵਿੰਦਰ ਸਿੰਘ ਸਨੇਹ ਅਤੇ ਚਰਨੀ ਬੇਦਿਲ ਤੋਂ ਇਲਾਵਾ ਇਲਾਕੇ ਦੇ ਸਾਹਿਤਕਾਰਾਂ  ਨੇ ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨ
Next articleਮਾਂ