HOME ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

ਕੈਪਸਨ : ਡਾ ਮਯੰਕਜੋਤ ਸਿੰਘ ਡੀ ਐਮ ਸੀ ਮਾਨਸਾ ਨੂੰ ਮੰਗ ਪੱਤਰ ਸੌਂਪਣ ਮੌਕੇ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਦੇ ਨੁਮਾਇੰਦੇ
  ਹੱਕੀ ਮੰਗਾਂ ਨੂੰ ਲੈ ਕੇ 4 ਜੂਨ ਨੂੰ ਚੰਡੀਗੜ੍ਹ ਧਰਨਾ -ਸਿਵਲ ਸਰਜਨ ਰਾਹੀਂ ਭੇਜਿਆ ਮੰਗ ਪੱਤਰ 
ਮਾਨਸਾ,  (ਸਮਾਜ ਵੀਕਲੀ)   ਸਿਹਤ ਵਿਭਾਗ ਪੰਜਾਬ ਦੀ ਸਿਰਮੌਰ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਅਗਵਾਈ ਹੇਠ ਕੇਡਰ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਨਾ ਮੰਨਣ ਦੇ ਰੋਸ ਵੱਜੋਂ ਸੂਬਾ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਬਾਰੇ ਅੱਜ ਜਿਲ੍ਹਾ ਇਕਾਈ ਮਾਨਸਾ ਵੱਲੋਂ ਸਿਵਲ ਸਰਜਨ ਮਾਨਸਾ ਰਾਹੀਂ ਮੰਗ ਪੱਤਰ ਭੇਜਿਆ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਥੇਬੰਦੀ ਪਿਛਲੇ ਲੰਬੇ ਸਮੇਂ ਤੋਂ ਕੇਡਰ ਦੇ ਨਾਮ ਬਦਲੀ,ਵਰਦੀ ਭੱਤਾ, ਐਫਟੀਏ, ਡਾਈਟ,ਭੱਤਾ ਲਗਾਉਣ,ਪੁਰਾਣੀ ਪੈਨਸ਼ਨ ਬਹਾਲ ਕਰਨ,ਪੰਜਾਬ ਸਕੇਲ ਲਾਗੂ ਕਰਨ, ਨਵ ਨਿਯੁਕਤ ਸਿਹਤ ਕਾਮਿਆਂ ਦਾ ਪਰਖ ਕਾਲ ਸਮਾਂਘਟਾਉਣ,ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਜਰਨਾਲਾਈਜ ਕਰਕੇ ਤਨਖਾਹ ਸਕੇਲ ਸੋਧਣ ਸੰਬੰਧੀ,ਸਮੇਤ ਕਈ ਮੰਗਾਂ ਦੇ ਲਈ ਸਿਹਤ ਮੰਤਰੀ ਪੰਜਾਬ,ਮੁੱਖ ਮੰਤਰੀ ਪੰਜਾਬ ਦੇ ਓਐਸਡੀ ਅਤੇ ਸਿਹਤ ਡਾਇਰੈਕਟਰ ਪੰਜਾਬ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੀ ਹੈ ਪਰ ਵਾਰ ਵਾਰ ਇਹਨਾਂ ਮੰਗਾਂ ਤੇ ਸਹਿਮਤੀ ਪ੍ਰਗਟਾਉਂਦੇ ਹੋਏ ਫਿਰ ਮੰਗਾਂ ਨੂੰ ਲਟਕਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ,ਜੋ ਮੰਦਭਾਗੀ ਹੈ,ਉਹਨਾਂ ਨੇ ਕਿਹਾ ਕਿ ਜਥੇਬੰਦੀ ਹੁਣ ਵੱਡੇ ਸੰਘਰਸ਼ ਦੇ ਰਾਹ ਦੇ ਵਿੱਚ ਹੈ ਤੇ ਜਿਸ ਦੇ ਤਹਿਤ ਜਿਲਾ ਹੈਡਕੁਆਟਰਾਂ ਰਾਹੀਂ ਮੰਗ ਪੱਤਰ ਭੇਜੇ ਜਾਣਗੇ ਤੇ ਉਸ ਤੋਂ ਬਾਅਦ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 4 ਜੂਨ ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਫਤਰ ਅੱਗੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਜਥੇਬੰਦੀ ਕਦੇ ਵੀ ਸੰਘਰਸ਼ ਤੋਂ ਪਿੱਛੇ ਨਹੀਂ ਹਟੀ ਤੇ ਹੁਣ ਵੀ ਡੱਟਵਾਂ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ, ਅੰਗਰੇਜ ਸਿੰਘ, ਗੁਰਤੇਜ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਸ਼ਾ ਮੁਕਤੀ ਕੇਵਲ ਇਲਾਜ ਨਹੀਂ, ਸਮਾਜਿਕ ਪੁਨਰਵਾਸ ਦੀ ਪ੍ਰਕਿਰਿਆ ਵੀ ਹੈ — ਡਾ. ਹਰਪ੍ਰੀਤ ਸਿੰਘ
Next articleਪਰਮਜੀਤ ਮਾਨ ਦੀ ਪੁਸਤਕ ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ) ਯੂਨੀਵਰਸਿਟੀ ਸਿਲੇਬਸ ਵਿੱਚ ਸ਼ਾਮਿਲ ਹੋਈ।