HOME ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ਦਾ ਲੈਸਟਰ, ਯੂ.ਕੇ ਵਿਖੇ ਹੋਇਆ ਲੋਕ...

ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ਦਾ ਲੈਸਟਰ, ਯੂ.ਕੇ ਵਿਖੇ ਹੋਇਆ ਲੋਕ ਅਰਪਣ

12

“ਸਿੱਦਕੀ ਤੇ ਸੰਘਰਸ਼ੀ” ਕਿਤਾਬ ਬਹੁਤ ਨਿਵੇਕਲੇ ਅਤੇ ਅਣਗੌਲੇ ਚੈਪਟਰਾਂ ‘ਤੇ ਅਧਾਰਿਤ ਹੈ

ਲੰਡਨ   (ਸਮਾਜ ਵੀਕਲੀ)   ਰਸ਼ਪਿੰਦਰ ਕੌੌਰ ਗਿੱਲ-ਵਰਤਮਾਨ ਸਮੇਂ ਵਿੱਚ ਸਿੱਖ ਹੱਕਾਂ ਹਿੱਤਾਂ ਦੀ ਪੂਰਤੀ ਅਤੇ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਵੱਲੋਂ ਅਰੰਭਿਆ ਹੋਇਆ ਸੰਘਰਸ਼ ਆਪਣੀ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਜੋ ਕਿ ਵੱਖ-ਵੱਖ ਢੰਗਾਂ ਨਾਲ ਚੱਲਦਾ ਆ ਰਿਹਾ ਹੈ। ਜਿਸ ਵਿੱਚ ਅਣਗਿਣਤ ਸਿੱਖ ਸ਼ਹੀਦ ਹੋ ਚੁੱਕੇ ਹਨ। ਜਿਹਨਾਂ ਦੀ ਅੱਜ ਤੱਕ ਸਹੀ ਅਤੇ ਮੁਕੰਮਲ ਗਿਣਤੀ ਵੀ ਨਹੀਂ ਹੋ ਸਕੀ। ਯੂਨਾਨੀ ਕਹਾਵਤ ਹੈ ਕਿ ਜਿੰਨਾ ਚਿਰ ਬੱਬਰ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਉਨਾਂ ਚਿਰ ਸ਼ਿਕਾਰ ਦੇ ਅਫਸਾਨੇ ਸ਼ਿਕਾਰੀਆਂ ਦੇ ਗੁੱਡੇ ਹੀ ਬੰਨ੍ਹਿਆ ਕਰਦੇ ਹਨ। ਸਿੱਖਾਂ ਬਾਰੇ ਇਹੀ ਧਾਰਨਾ ਰਹੀ ਹੈ ਕਿ ਸਿੱਖ ਇਤਿਹਾਸ ਬਣਾਉਣਾ ਅਤੇ ਦੁਹਰਾਉਣਾ ਜਾਣਦੇ ਹਨ ਪਰ ਸਾਂਭਣਾ ਨਹੀਂ ਜਾਣਦੇ। ਦੂਜਾ ਰੋਸ ਇਹ ਰਿਹਾ ਕਿ ਸਿੱਖਾਂ ਦਾ ਬਹੁਤਾ ਇਤਿਹਾਸ ਗੈਰ ਸਿੱਖਾਂ ਵੱਲੋਂ ਲਿਖਿਆ ਹੋਇਆ ਹੈ। ਜੋ ਕਿ ਅਧੂਰਾ ਹੋਣ ਕਰਕੇ ਸਿੱਖਾਂ ਦੀਆਂ ਕੁਰਬਾਨੀਆਂ ਦੇ ਸਤਿਕਾਰਯੋਗ ਅਕਸ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਦਾ। ਪਰ ਇਸ ਧਾਰਨਾ ਨੂੰ ਰੱਦ ਕਰਦਿਆਂ ਵਰਤਮਾਨ ਸਿੱਖ ਇਤਿਹਾਸ ਨੂੰ ਇਸ ਖਾਲਿਸਤਾਨ ਦੇ ਸੰਘਰਸ਼ ਦਾ ਖਾਸ ਹਿੱਸਾ ਰਹੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਕਲਮਬੰਦ ਕਰਨ ਦਾ  ਯਤਨ ਕੀਤਾ ਗਿਆ। ਇਸ ਸਬੰਧੀ ਅੱਖੀਂ ਵੇਖਿਆ, ਹੱਡੀ ਹੰਢਾਇਆ “ਸੰਘਰਸ਼ ਦਾ ਦੌਰ” ਨਾਮਕ ਕਿਤਾਬ ਲਿਖੀ ਗਈ। ਜਿਸ ਵਿੱਚ ਨਿੱਜੀ ਤਜਰਬੇ ਦੀਆਂ ਅਨੇਕਾਂ ਘਟਨਾਵਾਂ ਅਤੇ ਵੱਖ-ਵੱਖ ਭੰਬਲਭੂਸੇ ਦੂਰ ਕਰਨ ਵਾਸਤੇ ਤੱਥ ਉਜਾਗਰ ਕੀਤੇ ਗਏ ਹਨ। ਜਿਸਦੇ ਦੋ ਐਡੀਸ਼ਨ ਆ ਚੁੱਕੇ ਹਨ। “ਸਿੱਦਕੀ ਤੇ ਸੰਘਰਸ਼ੀ” ਬਹੁਤ ਨਿਵੇਕਲੀ ਅਤੇ ਇਤਿਹਾਸ ਦੀ ਪਹਿਲੀ ਕਿਤਾਬ ਆਖੀ ਜਾ ਸਕਦੀ ਹੈ। ਸੰਘਰਸ਼ ਦੌਰਾਨ ਅਨੇਕਾਂ ਸਿੱਖ ਸ਼ਹੀਦ ਹੋਏ ਹਨ। ਪਰ ਉਹਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਸ਼ਹੀਦ ਦੀ ਅਮਾਨਤ ਜਾਣ ਕੇ ਸਾਰੀ ਉਮਰ ਸਮਰਪਿਤ ਕਰਕੇ ਜਿਉਣ ਵਾਲੀਆਂ ਉਹਨਾਂ ਦੀਆਂ ਪਤਨੀਆਂ ਦੀ ਕੁਰਬਾਨੀ ਵੀ ਬੇਮਿਸਾਲ ਹੈ। ਜਿਹਨਾਂ ਨੇ ਆਰਥਿਕ ਅਤੇ ਸਮਾਜਿਕ ਦਰਪੇਸ਼ ਮੁਸ਼ਕਲਾਂ ਦਾ ਦ੍ਰਿੜਤਾ ਸਹਿਤ ਮੁਕਾਬਲਾ ਕੀਤਾ, ਸ਼ਹੀਦ ਸਿੰਘ ਦੇ ਮਾਪਿਆਂ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ, ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆ ਦਿੰਦਿਆਂ ਜਿੰਦਗੀ ਦੇ ਮੁਕਾਮ ‘ਤੇ ਅਪੜਾਇਆ। “ਸਿੱਦਕੀ ਤੇ ਸੰਘਰਸ਼ੀ” ਕਿਤਾਬ ਵਿੱਚ ਇਹਨਾਂ ਬੀਬੀਆਂ ਦੀ ਦਾਸਤਾਨ ਹੈ ਅਤੇ ਗੁੰਮਨਾਮੀ ਦੀ ਜਿੰਦਗੀ ਬਸਰ ਕਰਦੇ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਵਾਸਤੇ ਸੰਘਰਸ਼-ਸ਼ੀਲ ਉਹਨਾਂ ਜਲਾਵਤਨੀ ਯੋਧਿਆਂ ਦਾ ਜਿਕਰ ਹੈ ਜਿਹਨਾਂ ਨੇ ਪਿੱਛਾ ਮੁੜ ਕੇ ਨਹੀਂ ਦੇਖਿਆ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਇਹ ਕਿਤਾਬ “ਸਿੱਦਕੀ ਤੇ ਸੰਘਰਸ਼ੀ” ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਵਿਖੇ ਰਿਲੀਜ਼ ਕੀਤੀ ਗਈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਇਸ ਕਿਤਾਬ ਨੂੰ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤਾ ਗਿਆ ਹੈ। ਰਿਲੀਜ਼ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਨਾਮ ਸਿੰਘ ਨਵਾਂਸ਼ਹਿਰ, ਸਟੇਜ ਸਕੱਤਰ ਭਾਈ ਮੁਖਤਿਆਰ ਸਿੰਘ, ਭਾਈ ਰਾਜਮਨਵਿੰਦਰ ਸਿੰਘ ਰਾਜਾ ਕੰਗ, ਭਾਈ ਵਰਿੰਦਰ ਸਿੰਘ ਬਿੱਟੂ, ਭਾਈ ਗੁਰਨਾਮ ਸਿੰਘ ਰੂਪੋਵਾਲੀ, ਭਾਈ ਰਾਜਵੰਤ ਸਿੰਘ ਕੰਗ ਧਰਮੀ ਫੌਜੀ, ਭਾਈ ਮਨਜੀਤ ਸਿੰਘ ਢੱਕ ਮਾਜਰਾ, ਭਾਈ ਭਜਨ ਸਿੰਘ ਢਾਡੀ, ਭਾਈ ਕੁਲਦੀਪ ਸਿੰਘ ਚਹੇੜੂ ਆਦਿ ਮੌਜੂਦ ਸਨ। ਜਿਕਰਯੋਗ ਹੈ ਕਿ ਸਾਢੇ ਤਿੰਨ ਦਹਾਕਿਆਂ ਤੋਂ ਜਲਾਵਤਨੀ ਜੀਵਨ ਬਤੀਤ ਕਰ ਰਿਹਾ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਯੂ.ਕੇ ਦੀਆਂ ਖਾਲਿਸਤਾਨੀ ਜੱਥੇਬੰਦਿਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ ਦਾ ਕੋਆਰਡੀਨੇਟਰ ਅਤੇ ਯੂਨਾਈਟਿਡ ਖਾਲਸਾ ਦਲ ਯੂ.ਕੇ ਦਾ ਜਨਰਲ ਸਕੱਤਰ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਟੈਨਫੋਰਡ ਇੰਟਰਨੈਸ਼ਨਲ ਸਕੂਲ ਦੇ ਸਟਾਫ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ
Next articleFilipino scribe shot dead, PEC demands authentic probe and justice