HOME ਸਟੈਨਫੋਰਡ ਇੰਟਰਨੈਸ਼ਨਲ ਸਕੂਲ ਦੇ ਸਟਾਫ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਸਟੈਨਫੋਰਡ ਇੰਟਰਨੈਸ਼ਨਲ ਸਕੂਲ ਦੇ ਸਟਾਫ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ

ਮਹਿਲ ਕਲਾਂ   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) : ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਇਲਾਕੇ ਵਿੱਚ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਸਟੈਨਫੋਰਡ ਇੰਟਰਨੈਸ਼ਨਲ ਸਕੂਲ, ਮਹਿਲ ਕਲਾਂ ਦੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਸਿੰਪਲ ਠਾਕੁਰ ਦੀ ਅਗਵਾਈ ਹੇਠ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਛਬੀਲ ਦੌਰਾਨ ਰਾਹਗੀਰਾਂ, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਨੂੰ ਠੰਡਾ ਮਿੱਠਾ ਪਾਣੀ ਛਕਾਇਆ ਗਿਆ ਅਤੇ ਗੁਰੂ ਘਰ ਦੀ ਸੇਵਾ ਭਾਵਨਾ ਨੂੰ ਪ੍ਰਗਟਾਇਆ ਗਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਪਿਆਸੇ ਲੋਕਾਂ ਨੂੰ ਠੰਡਾ ਪਾਣੀ ਪਿਲਾਉਣਾ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਨਾਲ ਨਾ ਸਿਰਫ਼ ਮਨੁੱਖਤਾ ਦੀ ਭਲਾਈ ਹੁੰਦੀ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਸੇਵਾ ਅਤੇ ਪਰਉਪਕਾਰ ਦਾ ਸੰਦੇਸ਼ ਮਿਲਦਾ ਹੈ। ਛਬੀਲ ਦੌਰਾਨ ਸਕੂਲ ਦੇ ਸਟਾਫ ਮੈਂਬਰਾਂ ਅਤੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਨਿਭਾਈ। ਇਸ ਮੌਕੇ ਇੰਦਰਜੀਤ ਸਿੰਘ ਛੀਨੀਵਾਲ, ਕਰਮਜੀਤ ਸਿੰਘ ਫਰਵਾਹੀ, ਭਗਵਾਨ ਸਿੰਘ, ਹਰਪ੍ਰੀਤ ਸਿੰਘ ਜੋਧਪੁਰ, ਗੁਰਮੇਲ ਸਿੰਘ ਰਾਏਸਰ, ਗੁਰਚਰਨ ਸਿੰਘ ਛੀਨੀਵਾਲ ਕਲਾਂ, ਡੀ.ਸੀ. ਮਹਿਲ ਕਲਾਂ, ਗਗਨਾਂ ਚੰਨਣਵਾਲ, ਕਾਲਾ ਸਿੰਘ ਸਹਿਜੜਾ, ਕਾਲਾ ਭੋਤਨਾ, ਹਰਪ੍ਰੀਤ ਸਿੰਘ ਸੰਘੇੜਾ, ਸ਼ੇਰ ਸਿੰਘ ਛੀਨੀਵਾਲ ਕਲਾਂ, ਬਲਵੰਤ ਸਿੰਘ ਭੋਤਨਾ, ਨਿਰਮਲ ਸਿੰਘ ਭੋਤਨਾ ਅਤੇ ਗੱਗੂ ਵਿਰਕ ਸਮੇਤ ਹੋਰ ਵਰਕਰਾਂ ਨੇ ਸੇਵਾ ਨਿਭਾਈ। ਇਲਾਕਾ ਵਾਸੀਆਂ ਨੇ ਸਕੂਲ ਸਟਾਫ ਦੀ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਮਨੁੱਖਤਾ ਭਰੀਆਂ ਸੇਵਾਵਾਂ ਸਮਾਜ ਲਈ ਪ੍ਰੇਰਣਾ ਸਰੂਪ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article15 ਬਦਲਵੇਂ ਦਸਤਾਵੇਜ਼ ਵੋਟਰ ਆਈ.ਡੀ. ਕਾਰਡ ਦੀ ਗੈਰ-ਮੌਜੂਦਗੀ ਵਿੱਚ ਵੋਟ ਪਾਉਣ ਲਈ ਯੋਗ : ਡੀ.ਸੀ. ਗੁਲਪ੍ਰੀਤ ਸਿੰਘ ਔਲਖ
Next articleਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ਦਾ ਲੈਸਟਰ, ਯੂ.ਕੇ ਵਿਖੇ ਹੋਇਆ ਲੋਕ ਅਰਪਣ