ਮੱਲ੍ਹਾਂ ਮਾਰਨ ਵਾਲੇ ਬੱਚਿਆਂ ਨੂੰ ਤਿੰਨ ਲੱਖ ਦੀ ਸਹਾਇਤਾ ਰਾਸ਼ੀ ਵੰਡੀ
ਔੜ, (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਗ੍ਰਾਮ ਪੰਚਾਇਤ ਸਾਹਲੋਂ ਵਲੋਂ ਐਨ ਆਰ ਆਈ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਕੂਲ ਵਿਖੇ ਦੂਸਰਾ ਯਾਦਗਾਰੀ ਵਜ਼ੀਫ਼ਾ ਵੰਡ ਸਮਾਰੋਹ ਅਯੋਜਿਤ ਕਰਵਾਇਆ ਗਿਆ। ਜਿਸ ਵਿੱਚ ਦੀਦਾਰ ਸਿੰਘ ਭੱਟੀ ਸਰੀ ਕੈਨੇਡਾ ਨੇ ਆਪਣੇ ਮਾਤਾ ਪਿਤਾ ਤੇ ਪਤਨੀ ਦੀ ਯਾਦ ਵਿੱਚ ਛੇਵੀਂ ਤੋਂ ਬਾਰ੍ਹਵੀਂ ਦੇ ਪੋਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਦਰਮਿਆਨ ਸੱਠ ਹਜ਼ਾਰ ਦੀ ਰਾਸ਼ੀ ਤਕਸੀਮ ਕਰਵਾਈ। ਇੱਕ ਮਹਾਨ ਦਾਨੀ ਸੱਜਣ ਨੇ ਆਪਣਾ ਨਾ ਗੁਪਤ ਰੱਖਦਿਆਂ ਧੰਨ-ਧੰਨ ਬਾਬਾ ਮੁਮੋਆਣਾ ਸਾਹਿਬ ਦੀ ਯਾਦ ਵਿੱਚ ਦੋ ਲੱਖ ਦੀ ਰਾਸ਼ੀ ਭੇਜੀ। ਸਵਰਗੀ ਬਲਵੀਰ ਸਿੰਘ ਭੱਟੀ ਫਿਜ਼ੀ ਵਾਲੇ ਦੀ ਯਾਦ ਵਿੱਚ ਵੀ ਇੱਕ ਦਾਨੀ ਸੱਜਣ ਨੇ ਆਪਣਾ ਨਾ ਗੁਪਤ ਰੱਖਦਿਆਂ ਖਿਡਾਰੀਆਂ ਨੂੰ ਅੱਸੀ ਵਰਦੀਆਂ ਭੇਂਟ ਕੀਤੀਆਂ। ਪਿੰਡ ਦੇ ਸਰਪੰਚ ਹਰਮੇਸ਼ ਭਾਰਤੀ ਨੇ ਮੈਰਿਟ ਸੂਚੀ ਵਿੱਚ ਨਾਂ ਦਰਜ਼ ਕਰਾਉਂਣ ਵਾਲੇ ਬੱਚੇ ਨੂੰ ਇੱਕਵੰਜਾ ਹਜ਼ਾਰ ਦੇਣ ਦੀ ਘੋਸ਼ਣਾ ਕੀਤੀ। ਭਾਰਤੀ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਬੱਚਿਆਂ ਨੂੰ ਸਖਤ ਮਿਹਨਤ ਕਰਕੇ ਆਪਣੇ ਸਕੂਲ, ਮਾਤਾ ਪਿਤਾ ਤੇ ਅਧਿਆਪਕਾਂ ਦਾ ਨਾਂ ਚਮਕਾਉਂਣ ਦਾ ਸੁਨੇਹਾ ਦਿੱਤਾ। ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਗੁਰਚਰਨ ਸਿੰਘ ਸੈਕਟਰੀ ਨੇ ਬੱਚਿਆਂ ਨੂੰ ਸਪੋਰਟਸ ਨਾਲ ਜੁੜਨ ਦਾ ਤੇ ਸਮਾਜਿਕ ਅਪਰਾਧਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਬੱਚਿਆਂ ਨੇ ਸਭਿਆਚਾਰਕ ਵੰਨਗੀਆਂ ਦੀ ਸਫਲਤਾਪੂਰਵਕ ਪੇਸ਼ਕਾਰੀ ਕੀਤੀ। ਪੰਚਾਇਤ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਦਾਨੀ ਵੀਰਾਂ ਦਾ ਧੰਨਵਾਦ ਕੀਤਾ। ਪਿ੍ੰਸੀਪਲ ਅਲਕਾ ਰਾਣੀ ਨੇ ਪੰਚਾਇਤ ਤੇ ਪਤਵੰਤੇ ਸੱਜਣਾ ਨੂੰ ਜਿੱਥੇ ਜੀ ਆਇਆਂ ਆਖਿਆ ਉੱਥੇ ਸਕੂਲ ਲਈ ਪੰਚਾਇਤ ਤੇ ਦਾਨੀ ਸੱਜਣਾ ਵਲੋਂ ਵਿੱਢੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾ ਭਰੋਸਾ ਦਿੱਤਾ ਕਿ ਉਹ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਐਸ ਐਮ ਸੀ ਮੈਂਬਰਾਂ, ਬੱਚਿਆਂ ਦੇ ਮਾਪਿਆਂ, ਸਕਲ ਸਟਾਫ ਮੈਂਬਰਾਂ ਤੋਂ ਇਲਾਵਾ ਤਰਲੋਚਨ ਸਿੰਘ ਨੰਬਰਦਾਰ, ਨਾਨਕ ਸਿੰਘ ਨੰਬਰਦਾਰ, ਗੁਰਮੇਲ ਚੰਦ ਨੰਬਰਦਾਰ, ਪਰਮਿੰਦਰ ਸਿੰਘ, ਹਰਜੀਤ ਸਿੰਘ ਵਿੱਕੀ, ਦਵਿੰਦਰ ਵਿੱਕੀ ਪੰਚ ਵੰਦਨਾ ਪੰਚ, ਸੁਖਵੀਰ ਸਿੰਘ ਸੁੱਖੀ ਪ੍ਰਧਾਨ, ਨਵਜੋਤ ਸਿੰਘ ਸੋਨਾ,ਅਮਰੀਕ ਸਿੰਘ, ਹਰੀ ਸਿੰਘ, ਵੀਰ ਚੰਦ,ਸਰਦਾਰਾ ਸਿੰਘ, ਰੁਲਦਾ ਸਿੰਘ ਕਾਕਾ, ਕਿਸ਼ਨ ਲਾਲ, ਚੈਂਚਲ ਸਿੰਘ, ਭਜਨ ਸਿੰਘ, ਜਰਨੈਲ ਸਿੰਘ, ਵੰਦਨਾ ਪੰਚ, ਮੋਨਿਕਾ, ਲਲਿਤਾ, ਸੁਰਿੰਦਰ ਕੌਰ, ਸ਼ਰਨਜੀਤ ਕੌਰ, ਸਰਬਜੀਤ ਕੌਰ,ਅਰੁਨ, ਵਰਿੰਦਰ ਸਿੰਘ, ਊਸ਼ਾ ਰਾਣੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਟੇਜ਼ ਦੀ ਭੂਮਿਕਾ ਲੈਕਚਰਾਰ ਭੁਪਿੰਦਰ ਸਿੰਘ ਨੇ ਸੁੰਦਰ ਢੰਗ ਨਾਲ ਨਿਭਾਈ।
https://play.google.com/store/apps/details?id=in.yourhost.samajweekly



