HOME ਹੌਸਲਾਂ ਛੱਡੀ ਨਾਂ ਹਰਜਿੰਦਰ ਸੋਨੂੰ ਐਤਕੀਂ ਹਾਥੀ ਵਾਲੇ ਝੰਡੇ ਗੱਡਾਗੇ ਮਿਸ਼ਨਰੀ ਗਾਇਕ...

ਹੌਸਲਾਂ ਛੱਡੀ ਨਾਂ ਹਰਜਿੰਦਰ ਸੋਨੂੰ ਐਤਕੀਂ ਹਾਥੀ ਵਾਲੇ ਝੰਡੇ ਗੱਡਾਗੇ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਨੇ ਚੋਣ ਮੁਹਿੰਮ ਨੂੰ ਤੇਜ਼ ਕੀਤਾ।

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਉਸ ਵੇਲੇ ਹਰਜਿੰਦਰ ਕੁਮਾਰ ਸੋਨੂੰ ਦੀ ਮੁਹਿੰਮ ਨੂੰ ਤੇਜ਼ੀ ਮਿਲ਼ੀ ਜਦੋਂ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਨੇ ਆਪਣੇ ਗੀਤ ਹੌਸਲਾਂ ਛੱਡੀ ਨਾਂ ਹਰਜਿੰਦਰ ਸੋਨੂੰ ਐਤਕੀਂ ਹਾਥੀ ਵਾਲੇ ਨੀਲੇ ਝੰਡੇ ਗੱਡਾਗੇ, ਜਿੱਤਕੇ ਦਿਖਾਓ ਇਨ੍ਹਾਂ ਨੂੰ ਜੋ ਮਨਾਉਂਦੇ ਨੇ ਜਸ਼ਨ ਸਾਡੀ ਹਾਰਦਾ ਗਾ ਕੇ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਂ ਦਿੱਤਾ। ਕੱਲ੍ਹ ਸ਼ਾਮੀ ਹਰਜਿੰਦਰ ਕੁਮਾਰ ਸੋਨੂੰ ਵਾਰਡ ਨੰਬਰ 8 ਵਿੱਚ ਰਾਉਂਡ ਲਾਦਿਆਂ ਵਿੱਕੀ ਬਹਾਦਰ ਕੇ ਨੇ ਨਾਲੇ ਰਾਉਂਡ ਲਾਇਆ ਅਤੇ ਨਾਲੇ ਆਪਣੀ ਕਲਾ ਰਾਹੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।26 ਤਰੀਕ ਨੂੰ ਹਾਥੀ ਦੇ ਨਿਸ਼ਾਨ ਤੇ ਮੋਹਰਾਂ ਲਾਕੇ ਹਰਜਿੰਦਰ ਕੁਮਾਰ ਸੋਨੂੰ ਨੂੰ ਜਿਤਾਉਣਾ ਹੈ। ਇਸ ਮੌਕੇ ਤੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ, ਗੁਰਦਿਆਲ ਬੋਧ ਐਨ ਆਰ ਆਈ ਸਪੋਰਟਸ ਬਸਪਾ ਭਾਰਤ, ਕਸ਼ਮੀਰੀ ਲਾਲ ਸਾਬਕਾ ਐਸ ਐਚ ਓ ਬਹਿਰਾਮ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਬਸਪਾ, ਪ੍ਰਕਾਸ਼ ਰਾਮ ਫਰਾਲਾ, ਪ੍ਰਕਾਸ਼ ਚੰਦ ਸਾਬਕਾ ਸ਼ਹਿਰੀ ਪ੍ਰਧਾਨ ਬਸਪਾ, ਮਨਜੀਤ ਸਿੰਘ ਠੇਕੇਦਾਰ, ਪਰਮਜੀਤ ਮਹਿਰਮ ਪੁਰ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਜਸਪਾਲ ਲੁਧਾਣਾ, ਮਲਕੀਤ ਮੰਢਾਲੀ ਬਸਪਾ ਦੇ ਆਗੂ, ਮਿਸ਼ਨਰੀ ਗਾਇਕ ਰਾਜ ਦਦਰਾਲ, ਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ, ਪ੍ਰਸ਼ੋਤਮ ਸੱਲਣ, ਗੁਰਦੇਵ ਕੌਰ ਸਾਬਕਾ ਚੇਅਰਮੈਨ, ਜਸਵਿੰਦਰ ਕੌਰ ਸਾਬਕਾ ਸਰਪੰਚ, ਓਮ ਪ੍ਰਕਾਸ਼ ਔਜਲਾ, ਜਤਿੰਦਰ ਖਮਾਚੋ ਅਤੇ ਬੀਬੀਆਂ, ਨੌਜਵਾਨ ਅਤੇ ਬੱਚੇ ਵੀ ਇਸ ਰਾਉਂਡ ਵਿੱਚ ਸ਼ਾਮਲ ਹੋਏ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਹਲੋਂ ਸਰਕਾਰੀ ਸਕੂਲ ਦਾ ਸਲਾਨਾ ਯਾਦਗਾਰੀ ਵਜ਼ੀਫ਼ਾ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ
Next articleਮੱਧ ਪੂਰਬ ਵਿੱਚ ਜੰਗ ਖਤਮ ਹੋਣ ਵਾਲੀ ਹੈ, ਡੋਨਾਲਡ ਟਰੰਪ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਸ਼ਾਂਤੀ ਸਮਝੌਤੇ ਦਾ ਐਲਾਨ ਕੀਤਾ।