HOME ਸਥਾਨਕ ਐਮ ਸੀ ਦੀ ਨਸ਼ਾ ਤਸਕਰੀ ਨੂੰ ਲੈ ਕੇ ਵਰਾਇਲ ਆਡੀਓ ਲੀਕ...

ਸਥਾਨਕ ਐਮ ਸੀ ਦੀ ਨਸ਼ਾ ਤਸਕਰੀ ਨੂੰ ਲੈ ਕੇ ਵਰਾਇਲ ਆਡੀਓ ਲੀਕ ਮਾਮਲੇ ਨਾਲ ਹਲਕੇ ਵਿਚ ਨਸ਼ਾ ਵਿਰੋਧੀ ਮੁਹਿੰਮ ਦੀ ਪੋਲ ਖੋਲ੍ਹੀ

1

ਸ਼ਕਤੀਸਾਲੀ ਲੋਕ ਹੋ ਸਕਦੇ ਨੇ ਨਸ਼ਾ ਤਸਕਰਾਂ ਦੇ ਰਹਿਬਰ 

ਦਿੜ੍ਹਬਾ ਮੰਡੀ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਵਕਤ ਸਵਾਲੀਆ ਨਿਸ਼ਾਨ ਲੱਗ ਗਿਆ ਜਦੋਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਤੋਂ ਇਕ ਮੌਜੂਦਾ ਐੱਮ ਸੀ ਦੀ ਨਸ਼ਾ ਤਸਕਰੀ ਨੂੰ ਲੈ ਕੇ ਆਡੀਓ ਕਾਲ ਵਾਇਰਲ ਹੋ ਗਈ ਹੈ । ਜਿਸ ਨਾਲ ਹਲਕੇ ਦੀ ਸਿਆਸਤ ਵਿੱਚ ਜਿੱਥੇ ਹਲਚਲ ਤੇਜ਼ ਹੋ ਗਈ ਹੈ ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ ।ਇਹ ਐੱਮ ਸੀ ਨੇ ਸਾਬਕਾ ਪ੍ਰਧਾਨ ਨੂੰ ਚੋਣ ਹਰਾਇਆ ਸੀ । ਜਿਸ ਕਰਕੇ ਸਰਕਾਰ ਦਾ ਚਹੇਤਾ ਬਣ ਗਿਆ ਸੀ । ਇਸ ਦੇ ਤੇਵਰ ਐਨੇ ਤਿੱਖੇ ਹੋ ਗਏ ਕਿ ਇਸ ਨੇ ਆਪਣੇ ਆਪ ਨੂੰ ਬਹੁਤ ਵੱਡਾ ਬੰਦਾ ਸਮਝ ਲਿਆ ।ਇਸ ਦੀ ਕਰਤੂਤ ਨਾਲ ਜਿੱਥੇ ਦਰਵੇਸ਼ ਸਿਆਸਤਦਾਨ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਛਵੀ ਨੂੰ ਠੇਸ ਪੁੱਜੀ ਹੈ ਉੱਥੇ ਪਾਰਟੀ ਵੀ ਵਿਰੋਧੀਆਂ ਦੇ ਤੰਜ ਦੀ ਪਾਤਰ ਬਣ ਗਈ ਹੈ । ਇਸ ਮਾਮਲੇ ਵਿੱਚ ਪ੍ਰਸਾਸਨ ਦੀ ਮਾੜੀ ਕਾਰਗੁਜ਼ਾਰੀ ਵੀ ਸਾਹਮਣੇ ਆਈ ਹੈ । ਕਿਸੇ ਸਮੇਂ ਕਬੱਡੀ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਦਿੜ੍ਹਬਾ ਹੁਣ ਨਸ਼ਾ ਤਸਕਰਾਂ ਦੀ ਮਾਰ ਝੱਲ ਰਿਹਾ ਹੈ ।ਹਲਕੇ ਵਿੱਚ ਭਾਵੇਂ ਕੋਈ ਮਜ਼ਬੂਤ ਵਿਰੋਧੀ ਨਾ ਹੋਣ ਕਾਰਨ ਮਾਮਲਾ ਬਹੁਤ ਤੇਜ਼ੀ ਨਾਲ ਫੈਲ ਨਹੀ ਸਕਿਆ ਪਰ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ ਨੇ ਇਹ ਆਡੀਓ ਲੀਕ ਕਰਕੇ ਮੌਜੂਦਾ ਪੰਚਾਇਤ ਦੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ।ਉਧਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਜ਼ਦੀਕੀ ਸਾਥੀ ਸਵੇਰੇ ਤੋਂ ਇਹ ਆਖ ਰਹੇ ਹਨ ਕਿ ਇਹ ਕੋਈ ਅਣਜਾਣ ਵਿਅਕਤੀ ਹੈ ਜਿਸ ਨੇ ਕਿਸੇ ਸਮੇਂ ਮੰਤਰੀ ਨਾਲ ਫ਼ੋਟੋ ਕਰਾਵਾਈ ਹੋਵੇਗੀ । ਜਦਕਿ ਇਸ ਮਾਮਲੇ ਦੀ ਜੇਕਰ ਜਾਂਚ ਹੋਵੇ ਤਾਂ ਕਈ ਲੋਕ ਨੰਗੇ ਹੋਣਗੇ । ਸਮਾਜ ਸੇਵੀ ਸੰਸਥਾਵਾਂ ਕਿਸਾਨ ਜਥੇਬੰਦੀਆਂ ਅਤੇ ਹੋਰਨਾਂ ਆਗੂਆਂ ਨੂੰ ਇਸ ਵਰਤਾਰੇ ਖ਼ਿਲਾਫ਼ ਲਾਮਬੰਦ ਹੋਣਾ ਚਾਹੀਦਾ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੋਰਿੰਡਾ ਪੁਲਿਸ ਵਲੋਂ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਕੀਤਾ ਫਲੈਗ ਮਾਰਚ
Next articleਬਲਾਚੌਰ ‘ਚ ਬਿਸਤ ਦੋਆਬ ਨਹਿਰ ਵਿੱਚੋਂ ਮਿਲੀ ਗਲੀ-ਸੜੀ ਲਾਵਾਰਸ ਲਾਸ਼, ਜਾਂਚ ‘ਚ ਜੁਟੀ ਪੁਲਿਸ