ਸਮਾਜ ਵੀਕਲੀ ਯੂ ਕੇ
ਕੌਮਾਂ ਜਿੱਤਦੀਆਂ ਵੀ ਨੇ ਤੇ ਕੌਮਾਂ ਹਾਰਦੀਆਂ ਵੀ ਨੇ
ਜ਼ਬਰ ਜ਼ਾਲਮ ਦੇ ਸੀਨਿਆਂ ਤੇ ਜਰਦੀਆਂ ਵੀ ਨੇ
ਅਣਖ ਗੈਰਤ ਨੂੰ ਜਿਊਦਿਆਂ ਕਿੰਝ ਰੱਖਣਾ
ਇਹ ਸਬਕ ਬਾਜਾਂ ਵਾਲੇ ਤੋਂ ਪੜ੍ਹਦੀਆਂ ਨੇ
ਦਾਤ ਅਮ੍ਰਿਤ ਦੀ ਦਿੱਤੀ ਐਸੀ ਲਾਸਾਨੀ
ਬਣ ਬਾਜ਼ ਚਿੜੀਆਂ ਉਡਾਰੀ ਭਰਦੀਆਂ ਨੇ
ਮੁਰਦਾ ਹੋਈ ਕੌਮ ‘ਚ ਰੂਹ ਓਸ ਫੂਕ ਦਿੱਤੀ
ਵੇਖੋ ਫੌਜਾਂ ਸਵਾ ਲੱਖ ਨਾਲ ਜਾ ਲੜਦੀਆਂ ਨੇ
ਐਸਾ ਜੋਸ਼ ਤੇ ਜਜ਼ਬਾ ਕਿਧਰੇ ਲੱਭਦਾ ਨਹੀ
ਇਸ ਗੱਲ ਦੀ ਹਾਮੀ ਸਭ ਕੌਮਾਂ ਭਰਦੀਆਂ ਨੇ
ਸਿੰਘ ਨਾਮ ਹੈ ਦੂਜਾ, ਸ਼ੇਰ ਦਾ ਸੱਭ ਜਾਣਦੇ ਸੀ
ਪ੍ਰਤੱਖ ਦੇਖਿਆ ਜਦ ਫੌਜਾਂ ਗੋਬਿੰਦ ਦੀਆਂ ਲੜਦੀਆਂ ਨੇ
ਖਾਲਸਾ ਸਾਜਨਾ ਦਿਵਸ ਮੁਬਾਰਕ



