HOME ਪੰਡਿਤ ਵਰਿਆਮ ਸਿੰਘ ਖ਼ਾਲਸਾ ਮਾਡਲ ਸਕੂਲ ਜੱਬੋਵਾਲ ਦੇ ਦਸਵੀਂ ਜਮਾਤ ਦਾ ਨਤੀਜਾ...

ਪੰਡਿਤ ਵਰਿਆਮ ਸਿੰਘ ਖ਼ਾਲਸਾ ਮਾਡਲ ਸਕੂਲ ਜੱਬੋਵਾਲ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰਵਾਇਤ ਨੂੰ ਕਾਇਮ ਰੱਖਣ ਵਾਲਾ ਸਕੂਲ ਅੱਜ ਗੱਲ ਕਰਦੇ ਹਾਂ ਪੰਡਿਤ ਵਰਿਆਮ ਸਿੰਘ ਖ਼ਾਲਸਾ ਮਾਡਲ ਸਕੂਲ ਜੱਬੋਵਾਲ (ਸ਼ਹੀਦ ਭਗਤ ਸਿੰਘ ਨਗਰ) ਦੀ, ਹਰ ਸਾਲ ਦੀ ਤਰਾ  ਅੱਠਵੀਂ’ ਤੇ ਦਸਵੀਂ ਪੰ: ਸ: ਸਿ: ਬੋਰਡ ਮੋਹਾਲੀ ਦੀ ਸਾਲਾਨਾਂ ਪ੍ਰੀਖਿਆ ਵਿਚ ਬੱਚਿਆਂ ਦੇ ਬਿਨਾ ਨਕਲ ਪਾਸ ਪ੍ਰਤੀਸ਼ਤ ਵਰਣਨਯੋਗ ਹੁੰਦੀ ਹੈ। ਭਾਵੇ ਨਕਲ ਦੀ ਬਿਮਾਰੀ ਨੇ ਪੂਰੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਗ੍ਰਹਿਣ ਲਗਾਇਆ ਹੋਇਆ ਹੈ ਪਰ ਫਿਰ ਵੀ ਕਿਧਰੇ ਨਾ ਕਿਧਰੇ ਕੋਈ ਅਜਿਹਾ ਸਕੂਲ ਵੀ ਨਜ਼ਰ ਆ ਜਾਂਦਾ ਹੈ ਜਿੱਥੇ ਨਕਲ ਰਹਿਤ ਪ੍ਰੀਖਿਆਵਾਂ ਹੁੰਦੀਆਂ ਹਨ ।ਸਕੂਲ ਵਿਚ ਆਮ ਘਰੇਲੂ ਪ੍ਰੀਖਿਆਵਾਂ ਨਕਲ ਰਹਿਤ ਹੋਣ ਕਾਰਨ ਬੱਚਿਆਂ ਵਿਚ ਇਹ ਬਿਮਾਰੀ ਪੈਦਾ ਹੀ ਨਹੀ ਹੋਣ ਦਿੱਤੀ ਜਾਂਦੀ। ਬੱਚਿਆਂ ਦੀ ਪਾਸ ਪ੍ਰਤੀਸ਼ਤ 80 ਤੋਂ 95 ਦੇ ਵਿਰਕਾਰ ਹੁੰਦੀ ਹੈ। ਜਿਸ ਦਾ ਸਿੱਟਾ ਬੱਚਾ ਦਸਵੀਂ ਪਾਸ ਕਰਨ ਤੋ ਬਾਅਦ ਮਨਮਰਜ਼ੀ ਦੇ ਖੇਤਰ ਨੂੰ ਚੁਣ ਸਕਦਾ ਹੈ। ਇਸ ਵਾਰ ਵੀ ਦਸਵੀਂ ਦੀ ਸਲਾਨਾਂ ਬੋਰਡ ਪ੍ਰੀਖਿਆ ਵਿਚ ਵੀ ਦਸਵੀਂ ਦੇ ਕੁੱਲ ਬੱਚਿਆਂ ਦੀ ਪਾਸ ਪ੍ਰਤੀਸ਼ਤ 80% ਤੋਂ 91% ਵਿਚਕਾਰ ਹੀ ਹੈ।  ਇਸ ਪ੍ਰਕਾਰ ਜਸਕੀਰਤ ਕੌਰ 91%, ਜਸਮੀਤ ਕੌਰ 90%, ਸਿਮਰਨਜੀਤ ਕੌਰ 83%, ਦੀਪਕਾ ਸ਼ਰਮਾ 83%  ਅੰਕ ਪ੍ਰਪਤ ਕੀਤੇ। ਡਾਇਰੈਕਟਰ ਕੁਲਦੀਪ ਸਿੰਘ, ਪ੍ਰਿੰਸੀਪਲ ਪ੍ਰੀਤ ਮਹਿੰਦਰ ਸਿੰਘ ਤੇ ਪੂਰੇ ਸਟਾਫ ਨੇ ਬੱਚਿਆਂ ਨੂੰ ਸਕੂਲ ਬੁਲਾ ਕੇ ਸਨਮਾਨਿਤ ਕੀਤਾ ਅਤੇ ਹੋਰ ਮਿਹਨਤ ਕਰਕੇ ਜੀਵਨ ਸਫ਼ਲ ਬਣਾਉਣ ਲਈ ਅਸੀਸਾਂ ਦਿੱਤੀਆਂ। ਪੂਰੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਸੀ  ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰਦੁਆਰਾ ਦੁਖ ਨਿਵਾਰਨ ਸਾਹਿਬ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ ਵਿਖ਼ੇ ਸਮਾਗਮ ਕੱਲ ਤੋਂ ਸ਼ੁਰੂ !
Next articleਸਿਹਤ ਵਿਭਾਗ ਲੋਕਾਂ ਨੂੰ ਘਰਾਂ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਡਾ. ਗੀਤਾਂਜਲੀ ਸਿੰਘ