HOME ਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਟੀਬੀ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਖੇ...

ਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਟੀਬੀ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਖੇ ਰਾਸ਼ਨ ਕਿੱਟਾਂ ਵੰਡੀਆਂ

3

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹਮੇਸ਼ਾਂ ਦੀ ਤਰ੍ਹਾਂ ਇਨਰ ਵ੍ਹੀਲ ਕਲੱਬ ਮਿਡ ਟਾਊਨ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਫੇਰ ਅੱਗੇ ਆਇਆ ਹੈ । ਅੱਜ ਸਿਵਲ ਹਸਪਤਾਲ ਵਿਖੇ ਟੀਬੀ ਮਰੀਜ਼ਾਂ ਨੂੰ ਡਾਕਟਰ ਅਸ਼ੀਸ਼ ਚਾਵਲਾ ਜ਼ਿਲ੍ਹਾ ਟੀਬੀ ਅਫ਼ਸਰ ਅਤੇ ਨਵਨੀਤ ਜੋਸ਼ੀ ਸੈਕਟਰੀ ਰੈੱਡ ਕਰਾਸ ਦੀ ਮੌਜ਼ੂਦਗੀ ਵਿੱਚ 25 ਟੀਬੀ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਜਿਨ੍ਹਾਂ ਵਿੱਚ ਪੌਸ਼ਟਿਕ ਆਹਾਰ, ਦਾਲਾਂ, ਦਲੀਆ ਖਿਚੜੀ ਆਦਿ ਸਭ ਮੌਜੂਦ ਸਨ । ਇਸ ਮੌਕੇ ਬੋਲਦਿਆਂ ਕਲੱਬ ਦੀ ਪ੍ਰਧਾਨ ਨੀਸ਼ਾ ਸ਼ਰਮਾ ਨੇ ਆਖਿਆ ਕਿ ਅਸੀਂ ਇਹ ਰਾਸ਼ਨ ਕਿੱਟਾਂ ਇਹਨਾਂ ਮਰੀਜ਼ਾਂ ਨੂੰ ਪੂਰੇ ਛੇ ਮਹੀਨੇ ਤੱਕ ਦਿਆਂਗੇ । ਇਸ ਮੌਕੇ ਕਲੱਬ ਦੀ ਐਡੀਟਰ ਸੁਲੇਖਾ ਸਚਦੇਵਾ, ਕੁਸਮ ਅਗਰਵਾਲ ਆਦਿ ਪ੍ਰਮੁੱਖ ਤੌਰ ਤੇ ਹਾਜ਼ਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਓਰੀਐਂਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ ਦਸਵੀਂ ਜਮਾਤ ਵਿੱਚ 100% ਨਤੀਜਾ ਹਾਸਲ ਕੀਤਾ
Next articleਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਧਿਆਨ ਲਗਾਉਣਾ ਜ਼ਰੂਰੀ – ਗੁਰਮੇਲ ਪਹਿਲਵਾਨ