HOME ਪੰਜਾਬੀ ਨੌਜਵਾਨ ਨੇ ਬਾਸਕਟਬਾਲ ਵਿੱਚ ਰਚਿਆ ਇਤਿਹਾਸ

ਪੰਜਾਬੀ ਨੌਜਵਾਨ ਨੇ ਬਾਸਕਟਬਾਲ ਵਿੱਚ ਰਚਿਆ ਇਤਿਹਾਸ

3
ਫੋਟੋ ਕੈਪਸ਼ਨ: ਐਨਸੀਏਏ ਡਿਵੀਜ਼ਨ-1 ਬਾਸਕਟਬਾਲ ਟੀਮ ਨਾਲ ਜੁੜਨ ਵਾਲੇ ਪਹਿਲੇ ਪੱਗਧਾਰੀ ਸਿੱਖ ਖਿਡਾਰੀ ਈਸ਼ਰ ਸਿੰਘ ਸਰਾਏ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਇੱਕ ਪੰਜਾਬੀ ਮੂਲ ਦੇ ਦਸਤਾਰਧਾਰੀ ਨੌਜਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ਵਿੱਚ ਇਤਿਹਾਸ ਰਚ ਦਿੱਤਾ ਹੈ। ਸਰੀ ਦੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਈਸ਼ਰ ਸਿੰਘ ਸਰਾਏ ਨੇ ਐਨਸੀਏਏ ਡਿਵੀਜ਼ਨ-1 ਦੀ ਟੀਮ ਨਾਲ ਜੁੜ ਕੇ ਇੱਕ ਵਿਲੱਖਣ ਮਾਣ ਹਾਸਲ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਈਸ਼ਰ ਸਿੰਘ ਸਰਾਏ ਨੇ ਹਾਲ ਹੀ ਵਿੱਚ ਅਮਰੀਕਾ ਦੀ ਵਿਂਥਰੋਪ ਯੂਨੀਵਰਸਿਟੀ ਨਾਲ ਕਮਿਟਮੈਂਟ ਕੀਤੀ ਹੈ। ਇਸ ਦੇ ਨਾਲ ਹੀ ਉਹ ਐਨਸੀਏਏ ਡਿਵੀਜ਼ਨ-1 ਬਾਸਕਟਬਾਲ ਵਿੱਚ ਖੇਡਣ ਵਾਲੇ ਪਹਿਲੇ ਦਸਤਾਰਧਾਰੀ ਖਿਡਾਰੀ ਬਣ ਗਏ ਹਨ, ਜਿਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਪਾਈ ਜਾ ਰਹੀ ਹੈ। ਖੇਡ ਮਾਹਿਰਾਂ ਅਨੁਸਾਰ ਇਹ ਪ੍ਰਾਪਤੀ ਨਾ ਸਿਰਫ਼ ਈਸ਼ਰ ਸਿੰਘ ਲਈ, ਸਗੋਂ ਪੂਰੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਮੋੜ ਵਜੋਂ ਵੇਖੀ ਜਾ ਰਹੀ ਹੈ। ਬਾਸਕਟਬਾਲ ਵਰਗੀ ਮੁਕਾਬਲੇਬਾਜ਼ ਖੇਡ ਵਿੱਚ ਪੱਗ ਅਤੇ ਦਾਹੜੀ ਨਾਲ ਆਪਣੀ ਪਛਾਣ ਨੂੰ ਕਾਇਮ ਰੱਖਦਿਆਂ ਉੱਚ ਪੱਧਰ ‘ਤੇ ਪਹੁੰਚਣਾ ਕਈ ਨੌਜਵਾਨਾਂ ਲਈ ਪ੍ਰੇਰਣਾ ਬਣ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਈਸ਼ਰ ਸਿੰਘ ਸਰਾਏ ਨੇ ਸਕੂਲੀ ਅਤੇ ਕਲੱਬ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਹ ਅਮਰੀਕੀ ਕਾਲਜ ਬਾਸਕਟਬਾਲ ਸਕਾਊਟਾਂ ਦੀ ਨਜ਼ਰ ਵਿੱਚ ਆਏ। ਹੁਣ ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਸਰੀ ਅਤੇ ਵੈਨਕੂਵਰ ਦੇ ਪੰਜਾਬੀ ਭਾਈਚਾਰੇ ਵੱਲੋਂ ਵੱਡੇ ਮਾਣ ਨਾਲ ਦੇਖਿਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਕੈਲਗਰੀ ਨੇੜੇ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਤ: ਬੱਚੇ ਸਮੇਤ ਤਿੰਨ ਜਖਮੀ
Next articleਕੈਨੇਡਾ ਦੀ ਵਿਸ਼ਵ ਹਾਕੀ ਚੈਂਪੀਅਨਸ਼ਿਪ ਟੀਮ ਦੀ ਕਮਾਨ ਮੈਕਲਿਨ ਸੈਲੀਬ੍ਰਿਨੀ ਨੂੰ ਮਿਲੀ