HOME ਰੈੱਡ ਕਰਾਸ ਸੁਸਾਇਟੀ ਵੱਲੋਂ ਕਾਮਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫਸਟ ਏਡ...

ਰੈੱਡ ਕਰਾਸ ਸੁਸਾਇਟੀ ਵੱਲੋਂ ਕਾਮਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਫਸਟ ਏਡ ਟ੍ਰੇਨਿੰਗਾਂ ਜਾਰੀ

6

ਹੁਸ਼ਿਆਰਪੁਰ  (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਵਰਕਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਗਾਤਾਰ ਫਸਟ-ਏਡ ਟ੍ਰੇਨਿੰਗਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ, ਹੁਣ ਕੁਆਂਟਮ ਪੇਪਰਜ਼ ਲਿਮਟਿਡ, ਸੈਲਾ ਖੁਰਦ ਵਿਖੇ 30 ਵਰਕਰਾਂ ਦੇ ਬੈਚ ਲਈ ਤਿੰਨ ਰੋਜ਼ਾ ਫਸਟ ਏਡ ਕੈਂਪ 29 ਅਪ੍ਰੈਲ ਤੋਂ 1 ਮਈ ਤੱਕ ਲਗਾਇਆ ਗਿਆ,ਜਿਸ ਦੌਰਾਨ ਮਾਹਿਰ ਟ੍ਰੇਨਰ ਅਨੂ ਸ਼ਰਮਾ ਨੇ 30 ਉਦਯੋਗਿਕ ਵਰਕਰਾਂ ਨੂੰ ਮੁੱਢਲੀ ਸਹਾਇਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਜਾਨਾਂ ਬਚਾਉਣ ਦੀਆਂ ਵੱਖ-ਵੱਖ ਤਕਨੀਕਾਂ ਦੀ ਪ੍ਰੈਕਟਿਕਲ ਟਰੇਨਿੰਗ ਦਿੱਤੀ, ਜਿਸ ਵਿੱਚ ਉਦਯੋਗਿਕ ਖੇਤਰ ਵਿੱਚ ਕੰਮ ਕਰਦੇ ਵਰਕਰਾਂ ਨੂੰ ਅਚਾਨਕ ਵਾਪਰਨ ਵਾਲੇ ਹਾਦਸਿਆਂ, ਜਿਵੇਂ ਕਿ ਮਸ਼ੀਨਰੀ ਨਾਲ ਲੱਗਣ ਵਾਲੀਆਂ ਸੱਟਾਂ, ਬਿਜਲੀ ਦੇ ਝਟਕੇ, ਦਿਲ ਦੇ ਦੌਰੇ, ਸਾਹ ਦੀ ਤਕਲੀਫ, ਸੀਪੀਆਰ, ਜ਼ਹਿਰ, ਜਲਣ, ਫ੍ਰੈਕਚਰ ਦਾ ਇਲਾਜ, ਦਮ ਘੁੱਟਣ ਦਾ ਪ੍ਰਬੰਧਨ, ਪੱਟੀਆਂ ਲਗਾਉਣਾ, ਮੋਚ/ਖਿੱਚ, ਪਸਲੀਆਂ ਦਾ ਫ੍ਰੈਕਚਰ ਅਤੇ ਹੋਰ ਐਮਰਜੈਂਸੀ ਪ੍ਰਤੀਕਿਰਿਆ ਤਕਨੀਕਾਂ ਜਿਵੇਂ ਕਿ ਸੱਪ/ਬਿੱਛੂ/ਕੁੱਤੇ/ਸ਼ਹਿਦ ਦੀ ਮੱਖੀ ਦਾ ਕੱਟਣਾ, ਮਿਰਗੀ ਦਾ ਡੋਰਾ ਲੱਗਣਾ, ਡੁੱਬਣਾ, ਸਾਹ ਘੁੱਟਣਾ, ਸਿਰ ਦੀ ਸੱਟ, ਗਰਮੀ ਦਾ ਦੌਰਾ ਅਤੇ ਡੀਹਾਈਡਰੇਸ਼ਨ, ਬੁਖਾਰ ਆਦਿ ਹੋਣ ਦੀ ਹਾਲਤ ਵਿੱਚ ਦਿੱਤੀ ਜਾਣ ਵਾਲੀ ਫਸਟ ਏਡ ਸਬੰਧੀ ਪੂਰੀ ਟਰੇਨਿੰਗ ਦਿੱਤੀ ਗਈ , ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਅਜਾਈਂ ਜਾਣ ਤੋਂ ਬਚਾਇਆ ਜਾ ਸਕੇ। ਸਕੱਤਰ, ਰੈੱਡ ਕਰਾਸ ਦੁਆਰਾ ਇਸ ਮੁਹਿੰਮ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਜ਼ਿਲ੍ਹੇ ਦੀਆਂ ਸਮੂਹ ਉਦਯੋਗਿਕ ਇਕਾਈਆਂ ਅਤੇ ਵੱਖ-ਵੱਖ ਵਿਭਾਗਾਂ ਨੂੰ ਕਿਹਾ ਕਿ ਅਜਿਹੇ ਸਿਖਲਾਈ ਸੈਸ਼ਨ ਫੈਕਟਰੀਜ਼ ਐਕਟ, 1948 ਦੇ ਤਹਿਤ ਲਾਜ਼ਮੀ ਹਨ, ਖਾਸ ਕਰਕੇ 150 ਤੋਂ ਵੱਧ ਕਾਮਿਆਂ ਨੂੰ ਰੁਜ਼ਗਾਰ ਦੇਣ ਵਾਲੇ ਉਦਯੋਗਾਂ ਲਈ। ਉਨ੍ਹਾਂ ਕਿਹਾ ਕਿ ਉਦਯੋਗਿਕ ਵਰਕਰਾਂ ਲਈ ਇਹ ਸਿਖਲਾਈ ਨਾ ਸਿਰਫ਼ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕਰਦੀ ਹੈ, ਸਗੋਂ ਕੰਮ ਵਾਲੀ ਥਾਂ ‘ਤੇ ਇੱਕ ਸੁਰੱਖਿਅਤ ਮਾਹੌਲ ਵੀ ਸਿਰਜਦੀ ਹੈ। ਰੈੱਡ ਕਰਾਸ ਸੋਸਾਇਟੀ ਇਸ ਵੇਲੇ ‘ਮਿਸ਼ਨ ਮੋਡ’ ‘ਤੇ ਕੰਮ ਕਰ ਰਹੀ ਹੈ ਤਾਂ ਜੋ ਜ਼ਿਲ੍ਹੇ ਦੇ ਵੱਧ ਤੋਂ ਵੱਧ ਉਦਯੋਗਿਕ ਯੂਨਿਟਾਂ ਨੂੰ ਇਸ ਸਿਖਲਾਈ ਘੇਰੇ ਹੇਠ ਲਿਆ ਕੇ ਹਰੇਕ ਵਰਕਰ ਨੂੰ ਇੱਕ ਕੁਸ਼ਲ ਫਸਟ-ਏਡਰ ਵਜੋਂ ਤਿਆਰ ਕੀਤਾ ਜਾ ਸਕੇ। ਇਹ ਸਿਖਲਾਈ ਕਿਸੇ ਵੀ ਹਾਦਸੇ ਅਤੇ ਹਸਪਤਾਲ ਪਹੁੰਚਣ ਦੇ ਵਿਚਕਾਰਲੇ ਸਮੇਂ ਵਿੱਚ ਇੱਕ ਮਜ਼ਬੂਤ ਸੁਰੱਖਿਆ ਕਵਚ ਵਜੋਂ ਕੰਮ ਕਰੇਗੀ, ਜੋ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਾਈ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਗੰਭੀਰ ਬਿਮਾਰੀਆਂ ਤੋਂ ਬਚਣ ਲਈ ਕੁੜੀਆਂ ਨੂੰ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ – ਸਿਵਲ ਸਰਜਨ
Next articleਹੋਰਮੁਜ਼ ਵਿੱਚ ਤਣਾਅ ਵਧਿਆ, ਈਰਾਨ ਨੇ ਅਮਰੀਕੀ ਵਿਨਾਸ਼ਕਾਂ ‘ਤੇ ਹਮਲਾ ਕੀਤਾ; ਟਰੰਪ ਨੇ ਚੇਤਾਵਨੀ ਜਾਰੀ ਕੀਤੀ