HOME ਪੰਜਾਬ ਭਰ ‘ਚੋਂ ਤੀਜੇ ਨੰਬਰ ਤੇ ਰਹੀ ਵਾਲੀਵਾਲ ਦੀ ਟੀਮ ਨੂੰ ਅੱਜ...

ਪੰਜਾਬ ਭਰ ‘ਚੋਂ ਤੀਜੇ ਨੰਬਰ ਤੇ ਰਹੀ ਵਾਲੀਵਾਲ ਦੀ ਟੀਮ ਨੂੰ ਅੱਜ ਜਥੇਦਾਰ ਦਾਦੂਵਾਲ ਜੀ ਨੇ ਕੀਤਾ ਸਨਮਾਨਿਤ

ਜਥੇਦਾਰ ਦਾਦੂਵਾਲ ਜੀ ਨੇ ਟੀਮ ਨੂੰ 12 ਖੇਡ ਕਿੱਟਾਂ ਅਤੇ 6 ਵਾਲੀਵਾਲ ਖੇਡ ਬਾਲਾਂ ਦੇਣ ਦਾ ਕੀਤਾ ਐਲਾਨ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਭਰ ਦੇ ਵਾਲੀਵਾਲ ਖੇਡ ਮੁਕਾਬਲਿਆਂ ‘ਚੋਂ ਤੀਜੇ ਨੰਬਰ ਤੇ ਰਹੀ ਟੀਮ ਨੂੰ ਅੱਜ ਪਿੰਡ ਜੋਗੇਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ ਸਰਟੀਫਿਕੇਟ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਠਿੰਡਾ ਦੇ ਪਿੰਡ ਗਾਟਵਾਲੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਬਲਜਿੰਦਰ ਸਿੰਘ ਵਾਲੀਵਾਲ ਕੋਚ ਵੱਲੋਂ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਤਰਾਸ਼ ਕੇ ਖੇਡ ਲਈ ਤਿਆਰ ਕੀਤਾ ਸੀ ਤੇ ਇਨ੍ਹਾਂ 6 ਬੱਚਿਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੂਰੇ ਪੰਜਾਬ ਦੇ ਖੇਡ ਮੁਕਾਬਲਿਆਂ ਵਿੱਚੋਂ ਤੀਜੀ ਪੁਜੀਸ਼ਨ ਨੂੰ ਪ੍ਰਾਪਤ ਕੀਤਾ । ਕੋਚ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 4 ਅਕੈਡਮੀਆਂ ਦੀਆਂ ਕੁੱਲ 27 ਟੀਮਾਂ ਵੱਲੋਂ ਭਾਗ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ ਇਸ ਟੀਮ ਨੇ ਤੀਜੀ ਪੁਜੀਸ਼ਨ ਨੂੰ ਪ੍ਰਾਪਤ ਕੀਤੀ ਹੈ । ਜਥੇਦਾਰ ਦਾਦੂਵਾਲ ਜੀ ਵੱਲੋਂ ਇਹਨਾਂ ਬੱਚਿਆਂ ਦਾ ਹੌਂਸਲਾ ਵਧਾਉਣ ਵਾਸਤੇ 6 ਵਾਲੀਵਾਲ ਖੇਡ ਬਾਲਾਂ ਅਤੇ 12 ਖੇਡ ਕਿੱਟਾਂ ਆਪਣੇ ਸੁੱਖ ਸੇਵਾ ਸਿਮਰਨ ਟ੍ਰਸਟ ਰਜਿਸਟਰਡ ਵੱਲੋਂ ਦੇਣ ਦਾ ਐਲਾਨ ਕੀਤਾ।  ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਜਥੇਦਾਰ ਦਾਦੂਵਾਲ ਜੀ ਨੂੰ ਸਿਰੋਪਾਓ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ।  ਇਸ ਸਮੇਂ ਨਗਰ ਜੋਗੇਵਾਲਾ ਗੁਰੂਘਰ ਦੇ ਗ੍ਰੰਥੀ ਗਿਆਨੀ ਕੁਲਦੀਪ ਸਿੰਘ, ਪ੍ਰਧਾਨ ਬਲਜੀਤ ਸਿੰਘ, ਜਗਦੇਵ ਸਿੰਘ ਬਲਾਕ ਸੰਮਤੀ ਮੈਂਬਰ, ਨਿਰਮਲ ਸਿੰਘ ਮੱਲੜੀ, ਬਾਬਾ ਅਰਜਨ ਸਿੰਘ ਲਹਿਰੀ, ਗੁਰਦੀਪ ਸਿੰਘ ਕਲੱਬ ਪ੍ਰਧਾਨ, ਦਲਜੀਤ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਮੈਂਬਰ, ਅਮਰੀਕ ਸਿੰਘ ਮੈਂਬਰ, ਸਤਪਾਲ ਸਿੰਘ ਮੈਂਬਰ, ਸੁਰਿੰਦਰ ਸਿੰਘ ਮੈਂਬਰ, ਰਜਿੰਦਰ ਸਿੰਘ ਮੈਂਬਰ, ਅਮਰੀਕ ਸਿੰਘ ਸਾਬਕਾ ਮੈਂਬਰ, ਕਰਤਾਰ ਸਿੰਘ ਸਾਬਕਾ ਸਰਪੰਚ, ਜਗਮੇਲ ਸਿੰਘ ਸਾਬਕਾ, ਨਾਇਬ ਸਿੰਘ ਸਾਬਕਾ ਸਰਪੰਚ ਮੱਲੜੀ, ਅਧਿਆਪਕ ਬਲਜਿੰਦਰ ਸਿੰਘ ਵਾਲੀਵਾਲ ਕੋਚ ਅਤੇ ਉਹਨਾਂ ਦੀ ਧਰਮ ਸੁਪਤਨੀ ਅਧਿਆਪਕ ਸ਼ਮਿੰਦਰਜੀਤ ਕੌਰ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article(ਮਿੰਨੀ ਕਹਾਣੀ ) “ਸੱਚ ਨੂੰ ਫਾਂਸੀ”
Next articleਕੰਕਰੀਟ ਮਿਕਸਰ ਪਲਾਂਟ ਵਿਰੁਧ ਚਲ ਰਹੇ ਧਰਨੇ ‘ਚ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ