HOME ਗਰੀਬ ਕਿਸਾਨ ਪਰਿਵਾਰ ਤੇ ਤਸ਼ੱਦਦ ਕਰਨਾ ਮੰਦਭਾਗਾ – ਸੰਯੁਕਤ ਕਿਸਾਨ ਮੋਰਚਾ ।

ਗਰੀਬ ਕਿਸਾਨ ਪਰਿਵਾਰ ਤੇ ਤਸ਼ੱਦਦ ਕਰਨਾ ਮੰਦਭਾਗਾ – ਸੰਯੁਕਤ ਕਿਸਾਨ ਮੋਰਚਾ ।

3
 ਪੁਲਿਸ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਦੇ ਸੰਬੰਧ ਵਿੱਚ ਪ੍ਰੈੱਸ ਕਾਨਫਰੰਸ ਕਰਨ ਦੌਰਾਨ ਸੰਯੁਕਤ ਕਿਸਾਨ ਮੋਰਚਾ
ਮਜ਼ਦੂਰ ਜਥੇਬੰਦੀਆਂ ਤੇ ਪਰਿਵਾਰਿਕ ਮੈਂਬਰ ਜਾਣਕਾਰੀ ਦਿੰਦੇ ਹੋਏ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਹਿਤਪੁਰ ਦੇ ਨਜ਼ਦੀਕੀ ਪਿੰਡ ਵਿਖੇ ਪਿਛਲੇਂ ਦਿਨੀਂ ਕਿਸੇ ਜਮੀਨ ਦੇ ਮਾਮਲੇ ਨੂੰ ਲੈ ਕੇ ਮਹਿਤਪੁਰ ਪੁਲਿਸ ਵਲੋਂ ਥਾਣਾ ਮੁਖੀ ਦੀ ਅਗਵਾਈ ’ਚ ਕਿਸੇ ਗਰੀਬ ਕਿਸਾਨ ਦੇ ਘਰ ਜਾ ਕੇ ਪਰਿਵਾਰ ਦੀ ਕੁੱਟ ਮਾਰ ਕਰਨ ਦਾ ਦੋਸ਼ ਲਾਉਦਿਆਂ ਮਹਿਤਪੁਰ ਵਿਖੇ ਸੰਯੁਕਤ ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਪਰਿਵਾਰ ਵਲੋਂ ਸਾਂਝੇ ਤੌਰ ਤੇ ਪ੍ਰੈੱਸ ਕਾਨਫਰੰਸ ਕੀਤੀ ਗਈ।ਇਸ ’ਚ ਪਹਿਲਾ ਗੱਲਬਾਤ ਕਰਦੇ ਸਮੇਂ ਪੀੜਤ ਦਲੀਪ ਕੌਰ ਨੇ ਦੱਸਿਆ ਕਿ ਪਿਛਲੇਂ ਦਿਨੀਂ ਸ਼ਾਮ 6 ਵਜੇ ਦੇ ਕਰੀਬ ਮਹਿਤਪੁਰ ਥਾਣੇ ਦਾ ਮੁਖੀ,ਜਿਸ ਨੇ ਨਾਲ ਆਏ ਪੁਲਿਸ ਮੁਲਾਜ਼ਮਾਂ ਸਮੇਤ ਮੇਰੇ ਪਰਿਵਾਰ ਤੇ ਤਸ਼ਦੱਦ ਕਰਨਾਂ ਸ਼ੁਰੂ ਕਰ ਦਿੱਤਾ। ਬਿਨ੍ਹਾਂ ਕਿਸੇ ਗੱਲਬਾਤ ਦੇ ਮੇਰੇ ਪੁੱਤਰ ਅਤੇ ਨਬਾਲਕ ਪੋਤਰੇ ਨੂੰ ਕਾਫ਼ੀ ਜ਼ਲਾਦੀ ਰੂਪ ਵਿੱਚ ਕੁੱਟਿਆ ਅਤੇ ਪੁੱਤ ਨੂੰ ਚੁੱਕ ਕੇ ਲੈ ਗਏ।ਪੁਲਿਸ ਵਲੋਂ ਮੇਰੀਆਂ ਨੂੰਹਾਂ ਅਤੇ ਨਾਬਾਲਕ ਪੋਤੀਆਂ ਤੇ ਕਾਫ਼ੀ ਤਸੱਦਦ ਕੀਤਾ ਅਤੇ ਮੇਰੇ ਨਾਲ ਵੀ ਕੁੱਟਮਾਰ ਕੀਤੀ ਤੇ ਕਪੜੇ ਪਾੜ ਦਿੱਤੇ ਗਏ। ਮੇਰੇ ਪੁੱਤਰ ਤੇ ਪੁਲਿਸ ਵਲੋਂ ਝੂਠਾ ਪਰਚਾ ਕਰਕੇ ਜੇਲ੍ਹ ਭੇਜ ਦਿੱਤਾ।ਜਿਸ ਤੋ ਬਾਅਦ ਇੰਨਸਾਫ਼ ਲਈ ਜਥੇਬੰਦੀਆਂ ਨੂੰ ਗੁੰਹਾਰ ਲਗਾਈ ਗਈ। ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਖਹਿਰਾ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਆਦਿ ਜਥੇਬੰਦੀਆ ਦੇ ਆਗੂ ਸਤਨਾਮ ਸਿੰਘ ਲੋਹਗੜ੍ਹ, ਕੇਵਲ ਸਿੰਘ ਖਹਿਰਾ, ਸ.ਜਸਵੰਤ ਸਿੰਘ ਲੋਹਗੜ੍ਹ, ਮੇਜਰ ਖੁਰਲਾਪੁਰ, ਸੰਦੀਪ ਅਰੋੜਾ, ਤਰਸੇਮ ਪੀਟਰ, ਦਰਸ਼ਨ ਨਾਹਰ ਹੋਰਾਂ ਨੇ ਕਿਹਾ ਕਿ ਅਬਾਦਕਾਰਾਂ,ਮਜ਼ਾਰਿਆਂ ਗਰੀਬ ਕਿਸਾਨਾਂ ਦੀਆਂ ਜ਼ਮੀਨਾ, ਜੋ ਕਿਸਾਨਾਂ ਨੇ ਬੜੀ ਸਖ਼ਤ ਮੇਹਨਤ ਮੁਸ਼ੱਕਤ ਕਰਕੇ ਅਬਾਦ ਕੀਤੀਆਂ ਸਨ ਤੇ ਹੁਣ ਉਨ੍ਹਾਂ ਜਮੀਨਾਂ ਨੂੰ ਸ਼ਾਹੂਕਾਰ ਤੇ ਧਨਾਢ ਕਿਸਮ ਦੇ ਲੋਕ ਆਪਣੇ ਪੈਸੇ ਦੇ ਜ਼ੋਰ ਤੇ ਪੁਲਿਸ ਦੀ ਮਿਲੀਭੁਗਤ ਨਾਲ ਖੋਹਣ ਲਈ ਯਤਨਸ਼ੀਲ ਹਨ। ਆਗੂਆਂ ਆਖਿਆ ਕਿ ਜੇ ਕਿਸੇ ਸਾਹੂਕਾਰ ਜਾਂ ਧਨਾਢ ਵਿਅਕਤੀ ਵਲੋਂ ਕਿਸੇ ਗਰੀਬ ਕਿਸਾਨ ਦੀ ਜਮੀਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀਆ ਆਰ.ਪਾਰ ਦੀ ਲੜਾਈ ਲੜਣਗੀਆਂ। ਇਸ ਵਿੱਚ ਕਿਸੇ ਤਰ੍ਹਾਂ ਦੇ ਹੋਏ ਨੁਕਸਾਨ ਦੀ ਜਿੰਮੇਵਾਰੀ ਲੋਕਲ ਪੁਲਿਸ ਤੇ ਪ੍ਰਸ਼ਾਸਨ ਦੀ ਹੋਵੇਗੀ।ਆਗੂਆਂ ਨੇ ਜਿਕਰ ਕੀਤਾ ਕਿ ਪਿੰਡ ਆਦਰਾਮਾਨ ਦੇ ਇਕ ਗਰੀਬ ਕਿਸਾਨ ਦੇ ਪਰਿਵਾਰ ਦੀ ਜਮੀਨ ਜ਼ਬਰੀ ਪੁਲਿਸ ਖੁਹਾ ਰਹੀ ਹੈ।ਆਗੂਆਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸੱਤਾਧਾਰੀ ਧਿਰ ਦੇ ਸਥਾਨਕ ਆਗੂ ਦੇ ਕਹਿਣ ਪੁਲਸ ਪ੍ਰਸ਼ਾਸਨ ਅੱਗ ਨਾਲ ਨਾਂ ਖੇਲੇ ਅਗਰ ਕਬਜਾ ਕਰਾਉਣ ਆਈ ਪੁਲਸ ਦੇ ਮੋਜੂਦ ਹੁੰਦਿਆ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜੇ ਉਸ ਸਮੇਂ ਪੀੜਤ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਸਾਰੀ ਜਿੰਮੇਵਾਰ ਸਥਾਨਕ ਪੁਲਸ ਪ੍ਰਸ਼ਾਸਨ ਦੀ ਹੋਵੇਗੀ।ਉਨ੍ਹਾਂ ਗਰੀਬਾਂ ਦਾ ਮਸੀਹਾ ਦੱਸਣ ਵਾਲੇ ਥਾਣਾ ਮੁਖੀ ਵਲੋਂ ਪਰਿਵਾਰ ਤੇ ਕੀਤੇ ਤਸ਼ਦੱਦ ਕਰਨਾ ਬਹੁਤ ਹੀ ਮੰਦਭਾਗਾ ਹੈ ਅਤੇ ਕਿਹਾ ਪਰਿਵਾਰ ਨੂੰ ਇੰਨਸਾਫ਼ ਦਵਾਉਣ ਲਈ ਵੱਡੇ ਪੱਧਰ ਤੇ ਸ਼ੰਘਰਸ਼ ਕੀਤਾ ਜਾਵੇ।ਇਸ ਮੌਕੇ ਦਲੀਪ ਕੌਰ,ਸਰਬਜੀਤ ਸਿੰਘ,ਰਾਜਵੀਰ ਕੌਰ,ਰਵਿੰਦਰ ਸਿੰਘ,ਕਿਸਾਨ ਆਗੂ ਦਿਲਬਾਗ ਸਿੰਘ ਚੰਦੀ,ਸਰਬ ਭਾਰਤ ਮਨਦੀਪ ਸਿੱਧੂ,ਰਮਨਜੀਤ ਸਿੰਘ ਸਮਰਾ,ਸਿੰਕਦਰ ਸੰਧੂ,ਦਿਲਬਾਗ ਸਿੰਘ ਚੰਦੀ,ਦਲਜੀਤ ਸਿੰਘ,ਗੁਰਦੀਪ ਸਿੰਘ,ਰਾਜਾ ਸ਼ਾਹਪੁਰ,ਨਵਦੀਪ ਸਿੰਘ,ਰੇਸ਼ਮ ਸਿੰਘ ਆਦਿ ਹਾਜ਼ਰ ਸਨ। ਜਦੋਂ ਇਸ ਸਬੰਧੀ ਜਲੰਧਰ ਦਿਹਾਤੀ ਦੇ ਐਸ.ਐਸ.ਪੀ ਹਰਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਤਰ੍ਹਾਂ ਕੁੱਟਮਾਰ ਨਹੀ ਕੀਤੀ ਜਾ ਸਕਦੀ। ਪਰਿਵਾਰ ਦਾ ਆਪਸੀ ਲੜਾਈ ਝਗੜਾ ਹੋ ਸਕਦਾ ਹੈ।ਜੋ ਕਿਸਾਨ ਜਥੇਬੰਦੀਆਂ ਵਲੋਂ ਇਲਜ਼ਾਮ ਲੱਗੇ, ਹਨ ੳੇੁਹ ਬੇਬੁਨਿਆਦ ਹਨ। ਇਸ ਸਾਰੇ ਮਾਮਲੇ ਦੀ ਜਾਂਚ ਡੀ.ਐਸ.ਪੀ ਸ਼ਾਹਕੋਟ ਕਰਨਗੇਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਏਕਮ ਪਬਲਿਕ ਸਕੂਲ ਮਹਿਤਪੁਰ ਦੇ 58 ਬੱਚਿਆਂ ਨੇ ਪੰਜਾਬੀ ਵਿਸ਼ੇ ਵਿੱਚੋਂ 90% ਤੋਂ ਉੱਪਰ ਨੰਬਰ ਲੈ ਕੇ ਰਚਿਆ ਇਤਿਹਾਸ ।
Next articleSAMAJ WEEKLY = 01/05/2026