HOME ਵੱਧਦੀ ਗਰਮੀ ਕਾਰਣ ਸਕੂਲਾਂ ਦਾ ਸਮਾਂ 7.30 ਤੋਂ 12.00ਵਜੇ ਤੱਕ ਕਰਨ...

ਵੱਧਦੀ ਗਰਮੀ ਕਾਰਣ ਸਕੂਲਾਂ ਦਾ ਸਮਾਂ 7.30 ਤੋਂ 12.00ਵਜੇ ਤੱਕ ਕਰਨ ਦੀ ਕੀਤੀ ਮੰਗ – ਅਧਿਆਪਕ ਦਲ ਪੰਜਾਬ

2

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )– ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ,ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕਚਰਾਰ ਰਜੇਸ਼ ਜੋਲੀ ,ਸਰਦਾਰ ਭਜਨ ਸਿੰਘ ਮਾਨ ,ਸ਼੍ਰੀ ਰਮੇਸ਼ ਕੁਮਾਰ ਭੇਟ ਤੇ ਹਰਦੇਵ ਸਿੰਘ ਖਾਨੋਵਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਸਕੂਲੀ ਬੱਚਿਆਂ ਦਾ ਹਾਲ ਬੇਹਾਲ ਕਰ ਦਿੱਤਾ ਹੈ ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ  ਆਗੂਆਂ ਨੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਸਕੂਲਾਂ ਦੇ ਸਮੇਂ ਵਿੱਚ ਤੁਰੰਤ ਤਬਦੀਲੀ ਕਰਕੇ ਇਸ ਨੂੰ ਘਟਾਇਆ ਜਾਵੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ  ਝੰਡ ਨੇ ਕਿਹਾ ਕਿ ਗਰਮੀ ਵਿੱਚ ਅਚਾਨਕ ਹੋਏ ਵਾਧੇ ਕਾਰਨ ਦੁਪਹਿਰ ਵੇਲੇ ਛੁੱਟੀ ਹੋਣ ਤੇ ਬੱਚਿਆਂ ਦਾ ਘਰ ਜਾਣਾ ਬੇਹਦ ਮੁਸ਼ਕਿਲ ਹੋ ਗਿਆ ਹੈ। ਉਹਨਾਂ ਚਿੰਤਾ ਜਤਾਈ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਅਜੇ ਕਾਫੀ ਸਮਾਂ ਬਾਕੀ ਹੈ ਇਸ ਲਈ ਤੁਰੰਤ ਰਾਹਤ ਦੇਣੀ ਲਾਜ਼ਮੀ ਹੈ ਆਗੂਆਂ ਨੇ ਕਿਹਾ ਕਿ ਅੱਤ ਦੀ ਗਰਮੀ ਕਾਰਨ ਕਈ ਬੱਚੇ ਬਿਮਾਰ ਹੋ ਰਹੇ ਹਨ। ਬੱਚਿਆਂ ਨੂੰ ਪੈਦਲ ਜਾਂ ਸਾਈਕਲਾਂ ਤੇ ਲੰਮਾ ਸਫਰ ਤੈਅ ਕਰਨਾ ਪੈਂਦਾ ਜੋ ਇਸ ਮੌਸਮ ਵਿੱਚ ਜਾਨਲੇਵਾ ਸਾਬਤ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਕੂਲਾਂ ਵਿੱਚ ਬਿਜਲੀ ਦਾ ਲੰਬੇ ਕੱਟਾ ਕਰਨ ਕਮਰੇ ਵਿੱਚ ਬੈਠਣਾ ਮੁਸ਼ਕਿਲ ਹੋ ਰਿਹਾ ਹੈ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਸਿਹਤ ਦੋਵਾਂ ਤੇ ਮਾੜਾ ਅਸਰ ਪੈ ਰਿਹਾ ਹੈ ਆਗੂਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ 12:00 ਵਜੇ ਤੱਕ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤੱਪਦੀ ਧੁੱਪ ਤੋਂ ਬਚ ਸਕਣ ਇੱਥੇ ਦੱਸਣ ਯੋਗ ਹੈ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਦੀ ਚੇਤਾਵਨੀ ਦਿੱਤੀ ਜਿਸ ਕਾਰਨ ਮਾਪਿਆਂ ਤੇ ਅਧਿਆਪਕਾਂ ਵਿੱਚ ਚਿੰਤਾ ਕਾਫੀ ਪਾਈ ਜਾ ਰਹੀ ਹੈ। ਇਸ ਮੌਕੇ ਵਰਿੰਦਰ ਕੰਬੋਜ, ਲੈਕਚਰਾਰ ਵਿਨੀਸ ਸ਼ਰਮਾ, ਅਮਰਜੀਤ ਕਾਲਾ ਸੰਘਿਆ, ਮਨੂੰ ਕੁਮਾਰ ਪਰਾਸ਼ਰ ,ਵੱਸਣਦੀਪ ਸਿੰਘ ਜੱਜ, ਗੁਰਮੀਤ ਸਿੰਘ ਖਾਲਸਾ, ਸ਼ੁੱਭ ਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨਿਆਲ, ਸੁਖਜਿੰਦਰ ਸਿੰਘ ਢੋਲਣ, ਰਾਜਨਜੋਤ ਸਿੰਘ ਖਹਿਰਾ, ਅਮਰੀਕ ਸਿੰਘ ਰੰਧਾਵਾ ,ਰੋਸ਼ਨ ਲਾਲ ਸੈਫਲਾਬਾਦ, ਪ੍ਰਦੀਪ ਕੁਮਾਰ ਵਰਮਾ ,ਦਵਿੰਦਰ ਸਿੰਘ, ਅਸ਼ਵਨੀ ਭਾਟੀਆ ,ਰਾਮ ਗੋਪਾਲ ,ਕਰਮਜੀਤ ਸਿੰਘ ,ਜਸਵਿੰਦਰ ਖੈੜਾ, ਸ਼ਮੀ ਕੁਮਾਰ ,ਰੁਪਿੰਦਰ ਸਿੰਘ, ਕੁਲਦੀਪ ਸਿੰਘ ,ਹਰਜੀਤ ਸਿੰਘ, ਸੁਮਿਤ ਗੁਪਤਾ ,ਮਨੋਹਰ ਸਿੰਘ, ਮਨੋਜ ਟਿੱਬਾ ,ਸਤੀਸ਼ ਟਿੱਬਾ ,ਜਗਜੀਤ ਸਿੰਘ ਪਿੱਥੋਰਾਹਲ, ਅਮਰਜੀਤ ਸਿੰਘ ਡੈਨਵਿੰਡ, ਅਮਨ ਸੂਦ, ਅਮਨਦੀਪ ਸਿੰਘ ਵੱਲਣੀ,ਜਤਿੰਦਰ ਸਿੰਘ, ਕੁਲਬੀਰ ਸਿੰਘ ,ਮਨਜੀਤ ਸਿੰਘ ਥਿੰਦ, ਅਜੇ ਕੁਮਾਰ ਸਿੰਗਲਾ ਤੇ ਅਮਰਜੀਤ ਸ਼ਰਮਾ ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮਾਨਵੀ ਸੰਵੇਦਨਾ ਦੇ ਨਵੇਂ ਪ੍ਰਕਰਣ ਪੇਸ਼ ਕਰਦਾ ਕਹਾਣੀ-ਸੰਗ੍ਰਹਿ “ਮੌਸਮ ਠੀਕ ਨਹੀਂ”
Next articleਨਾਰਾਇਣਾ ਸਕੂਲ ਵਿੱਚ ਇਨਾਮ ਵੰਡ ਸਮਾਰੋਹ ਦਾ ਸ਼ਾਨਦਾਰ ਆਯੋਜਨ