HOME ਚਣਕੋਆ ਬੱਸ ਅੱਡੇ ਤੇ ਬੱਸਾਂ ਨਾ ਰੁਕਣ ਕਾਰਨ ਇਲਾਕੇ ਦੇ ਲੋਕਾਂ ਨੇ...

ਚਣਕੋਆ ਬੱਸ ਅੱਡੇ ਤੇ ਬੱਸਾਂ ਨਾ ਰੁਕਣ ਕਾਰਨ ਇਲਾਕੇ ਦੇ ਲੋਕਾਂ ਨੇ ਲਾਇਆ ਨੈਸ਼ਨਲ ਹਾਈਵੇ ਤੇ ਜਾਮ

4
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਸਮੱਸਿਆ ਦਾ ਕੀਤਾ ਹੱਲ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਬਲਾਚੌਰ ਤੋਂ ਗੜ੍ਹਸ਼ੰਕਰ ਰੋਡ ਪਿੰਡ ਚਣਕੋਆ ਦੇ ਬੱਸ ਅੱਡੇ ਤੇ ਉਦੋਂ ਮਾਹੋਲ ਤਨਾਅ ਪੂਰਨ ਹੋ ਗਿਆ ਜਦੋਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੈਸ਼ਨਲ ਹਾਈਵੇ ਤੇ ਟਰੈਕਟਰ ਟਰਾਲੀਆਂ ਲਿਆ ਕਿ ਰੋਡ ਦੇ ਵਿਚਕਾਰ ਖੜ੍ਹੀਆਂ ਕਰਕੇ ਟ੍ਰੈਫਿਕ ਜਾਮ ਕਰ ਦਿੱਤਾ ਜਿਸ ਕਾਰਨ ਬਲਾਚੌਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਰਸ਼ਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰੋਡ ਜਾਮ ਕਰਨ ਲਈ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਲੋਕ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰ ਸਨ ਕੇ ਚਣਕੋਆ ਬੱਸ ਅੱਡੇ ਤੇ ਸਰਕਾਰੀ ਅਤੇ ਗੈਰ-ਸਰਕਾਰੀ ਬੱਸਾਂ ਜ਼ਰੂਰ ਖੜ੍ਹੀਆਂ ਕੀਤਿਆਂ ਜਾਣ ਤਾਂ ਕਿ ਲੋਕਾਂ ਨੂੰ ਗਰਮੀ ਦੇ ਦਿਨਾਂ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ। ਗੁੱਸੇ ਵਿੱਚ ਆਏ ਲੋਕ ਮੌਕੇ ਤੇ ਪਹੁੰਚੇ ਸਦਰ ਥਾਣਾ ਬਲਾਚੌਰ ਦੇ ਐਸ ਐਚ ਓ ਵਿਕਰਮ ਸਿੰਘ ਰੋੜੀ ਅਤੇ ਨਾਇਬ ਤਹਿਸੀਲਦਾਰ ਦੱਸ ਰਹੇ ਸਨ ਕਿ ਇੱਥੋਂ ਲੰਘਦੀਆਂ ਰੋਜ਼ਾਨਾ ਪ੍ਰਾਇਵੇਟ ਅਤੇ ਸਰਕਾਰੀ ਬੱਸਾਂ ਦੇ ਕੰਡਕਟਰ ਗੜ੍ਹਸ਼ੰਕਰ ਤੋਂ ਚਣਕੋਆ ਜਾਣ ਵਾਲੀਆਂ ਸਵਾਰੀਆਂ ਦੇ ਟਿਕਟ ਤਾਂ ਚਣਕੋਆ ਅੱਡੇ ਦਾ ਕੱਟ ਦਿੰਦੇ ਹਨ ਪਰ ਸਵਾਰੀ ਨੂੰ ਲਾਉਂਦੇ ਉਤਾਰਦੇ ਬਲਾਚੌਰ ਜਿਸ ਕਰਕੇ ਲੋਕਾਂ ਭਾਰੀ ਰੋਸ ਪਾਇਆ ਗਿਆ ਹੈ ਅਤੇ ਇਸ ਰੋਸ ਵਜੋਂ ਲੋਕਾਂ ਦੀ ਸਰਕਾਰੇ ਦਰਵਾਰੇ ਪੁੱਛ ਪ੍ਰਤੀਤ ਨਾ ਹੋਣ ਕਾਰਨ ਲੋਕਾਂ ਨੂੰ ਨੈਸ਼ਨਲ ਹਾਈਵੇ ਤੇ ਜਾਮ ਲਾਉਣਾ ਪਿਆ ਅੱਜ ਕਰੀਬ 2 ਘੰਟੇ ਦੇ ਜਾਮ ਸਮੇਂ ਇੱਕਤਰ ਹੋਏ ਔਰਤਾਂ ਅਤੇ ਹੋਰ ਲੋਕਾਂ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਜੰਮ ਕਿ ਕੋਸਿਆ ਅਤੇ ਟਰਾਂਸਪੋਰਟ ਮਹਿਕਮੇ ਦੇ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਕੀਤੀ ਇਸ ਮੌਕੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਮੰਨਦਿਆਂ ਚਣਕੋਆ ਬੱਸ ਅੱਡੇ ਤੇ ਰੋਜ਼ਾਨਾ ਬੱਸਾਂ ਖੜ੍ਹੀਆਂ ਕਰਨ ਦਾ ਭਰੋਸਾ ਦਿੱਤਾ ਜਿਸ ਉਪਰੰਤ ਲੋਕਾਂ ਨੇ ਸਿਵਲ ਪ੍ਰਸ਼ਾਸਨ ਤੇ ਵਿਸ਼ਵਾਸ ਕਰਦਿਆਂ ਸੜਕ ਤੇ ਜਾਮ ਹਟਾ ਦਿੱਤਾ ਅਤੇ ਆਵਾਜਾਈ ਆਮ ਵਾਂਗ ਚਾਲੂ ਕਰਵਾ ਦਿੱਤੀ। ਇਸ ਜਾਮ ਨਾਲ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੰਗ ਸੇ ਪੈਹਲੇ ਫੂਲ ਸੇ ਬੱਚੇ ਯਾਦ ਆਏ ਨੇਜ਼ੇ ਪਰ ਇਕ ਤਿਤਲੀ ਆ ਕਰ ਬੈਠ ਗਈ – ਮੁਕੇਸ਼ ਆਲਮ
Next articleਟਰੰਪ ਨੇ ਚੇਤਾਵਨੀ ਦਿੱਤੀ ਹੈ: “ਜਦੋਂ ਤੱਕ ਈਰਾਨ ਕਿਸੇ ਸਮਝੌਤੇ ‘ਤੇ ਸਹਿਮਤ ਨਹੀਂ ਹੁੰਦਾ, ਅਮਰੀਕਾ ਹੋਰਮੁਜ਼ ਜਲਡਮਰੂ ‘ਤੇ ਕੰਟਰੋਲ ਬਣਾਈ ਰੱਖੇਗਾ।”