HOME ਜੰਗ ਸੇ ਪੈਹਲੇ ਫੂਲ ਸੇ ਬੱਚੇ ਯਾਦ ਆਏ ਨੇਜ਼ੇ ਪਰ ਇਕ ਤਿਤਲੀ...

ਜੰਗ ਸੇ ਪੈਹਲੇ ਫੂਲ ਸੇ ਬੱਚੇ ਯਾਦ ਆਏ ਨੇਜ਼ੇ ਪਰ ਇਕ ਤਿਤਲੀ ਆ ਕਰ ਬੈਠ ਗਈ – ਮੁਕੇਸ਼ ਆਲਮ

4

ਸ਼ਾਇਰੀ ਦੇ ਅਨੋਖੇ ਰੰਗ ਵਿੱਚ ਰੰਗਿਆ ਨਹਿਰੂ ਸਿਧਾਂਤ ਕੇਂਦਰ,  ਸੁਖਬੀਰ ਟੋਨੀ ਯਾਦਗਾਰੀ ਕੁਲ ਹਿੰਦ ਮੁਸ਼ਾਇਰੇ ਨੇ ਸਰੋਤਿਆਂ ‘ਤੇ ਛੱਡੀ ਸਦੀਵੀ ਛਾਪ

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸਥਾਨਕ ਨਹਿਰੂ ਸਿਧਾਂਤ ਕੇਂਦਰ ਵਿੱਚ ਸਾਹਿਤਕ ਸੰਸਥਾ ‘ਤਹਿਜ਼ੀਬ ਦ ਕਲਚਰ ਆਫ਼ ਲਵ’ ਵੱਲੋਂ ਪ੍ਰਭਾਵਸ਼ਾਲੀ ਉਰਦੂ ਮੁਸ਼ਾਇਰਾ ਕਰਵਾਇਆ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਸ਼ਾਇਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਏ.ਕੇ. ਸ਼ਰਮਾ (ਰਿਟਾਇਰਡ ਆਈਆਰਐਸ) ਮੁੱਖ ਮਹਿਮਾਨ, ਕਰਨਲ ਸੁਦੇਸ਼ ਭਾਂਗਰਾ ਅਤੇ ਸੁਸ਼ੀਲ ਗੋਇਲ ਗੈਸਟ ਆਫ਼ ਆਨਰ ਵਜੋਂ ਹਾਜ਼ਰ ਰਹੇ, ਜਦਕਿ ਮਨੀਸ਼ ਖਜੂਰੀਆ ਵੀ ਸ਼ਾਮਲ ਹੋਏ। ਸੁਖਬੀਰ ਟੋਨੀ ਦੀ ਯਾਦ ਵਿੱਚ ਕਰਵਾਏ ਗਏ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਖ਼ੁਸ਼ਬੀਰ ਸਿੰਘ ‘ਸ਼ਾਦ’ ਨੇ ਕੀਤੀ ਅਤੇ ਮੰਚ ਸੰਚਾਲਨ ਅਜ਼ਹਰ ਇਕਬਾਲ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਨਿਭਾਇਆ। ਆਰੰਭ ਵਿੱਚ ਛਾਯਾ ਸ਼ਰਮਾ ਨੇ ਸੰਸਥਾ ਦੇ 18 ਸਾਲਾਂ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨਾਂ ਅਤੇ ਮੈਂਬਰਾਂ ਵੱਲੋਂ ਸ਼ਮਾਂ ਰੋਸ਼ਨ ਕਰਨ ਉਪਰੰਤ ਸ਼ਾਇਰਾਂ ਦਾ ਸਨਮਾਨ ਕੀਤਾ ਗਿਆ। ਅਸ਼ੋਕ ਧੀਰ ਅਤੇ ਸੁਰਿੰਦਰ ਖੰਨਾ ਨੇ ਆਪਣੇ ਗੀਤਾਂ ਨਾਲ ਮਾਹੌਲ ਨੂੰ ਸੰਗੀਤਮਈ ਬਣਾਇਆ। ਚੇਅਰਮੈਨ ਅਨਿਲ ਭਾਰਤੀ ਨੇ ਕਿਹਾ ਕਿ ਸੰਸਥਾ ਹਮੇਸ਼ਾਂ ਮਿਆਰੀ ਸ਼ਾਇਰੀ ਰਾਹੀਂ ਸਰੋਤਿਆਂ ਵਿੱਚ ਸੰਵੇਦਨਸ਼ੀਲਤਾ ਅਤੇ ਸੋਚ ਦਾ ਵਿਕਾਸ ਕਰਦੀ ਹੈ। ਮੁਸ਼ਾਇਰੇ ਦੀ ਸ਼ੁਰੂਆਤ ਮਹੇਂਦਰ ‘ਸਾਨੀ’ ਨੇ ਕੀਤੀ, ਜਿਸ ਤੋਂ ਬਾਅਦ ਰਿਤਾਜ਼ ਮੈਨੀ ਅਤੇ ਅੱਬਾਸ ‘ਕਮਰ’ ਦੀ ਸ਼ਾਇਰੀ ਨੂੰ ਖੂਬ ਸਰਾਹਨਾ ਮਿਲੀ। ਰਸ਼ਮੀ ‘ਸਬਾ’ ਅਤੇ ਵਿਸ਼ਾਲ ‘ਬਾਗ਼’ ਦੇ ਸ਼ਿਅਰਾਂ ਨੇ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਮੁਕੇਸ਼ ਆਲਮ ਦੇ ਜੰਗ-ਵਿਰੋਧੀ ਸ਼ਿਅਰ ਨੇ ਖਾਸ ਪ੍ਰਭਾਵ ਛੱਡਿਆ। ਅਜ਼ਹਰ ਇਕਬਾਲ ਨੇ ਆਪਣੇ ਕਲਾਮ ਨਾਲ ਦਿਲ ਛੂਹ ਲਏ, ਜਦਕਿ ਨੁਸਰਤ ਮੈਹਦੀ, ਰਾਜੇਸ਼ ਮੋਹਨ ਅਤੇ ਤਰਸੇਮ ‘ਨੂਰ’ ਨੇ ਵੀ ਖੂਬ ਦਾਦ ਹਾਸਲ ਕੀਤੀ। ਮਦਨ ਮੋਹਨ ‘ਦਾਨਿਸ਼’ ਅਤੇ ਪ੍ਰਧਾਨਗੀ ਕਰ ਰਹੇ ਖ਼ੁਸ਼ਬੀਰ ਸਿੰਘ ‘ਸ਼ਾਦ’ ਦੀ ਸ਼ਾਇਰੀ ਨੇ ਮੁਸ਼ਾਇਰੇ ਨੂੰ ਉਚਾਈਆਂ ਤੱਕ ਪਹੁੰਚਾਇਆ। ਅੰਤ ਵਿੱਚ ਰਾਕੇਸ਼ ਖਰਬੰਦਾ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਵੱਖ-ਵੱਖ ਰਾਜਾਂ ਤੋਂ 450 ਤੋਂ ਵੱਧ ਸ਼ਾਇਰ ਅਤੇ ਸਰੋਤੇ ਸ਼ਾਮਲ ਹੋਏ, ਜਿਸ ਨਾਲ ਮੁਸ਼ਾਇਰਾ ਯਾਦਗਾਰੀ ਬਣ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਾਮਵਰ ਕਾਲਮਨਵੀਸ ਬਲਜੀਤ ਸਿੰਘ ਢਿੱਲੋਂ ਦਾ ਕਹਾਣੀ ਸੰਗ੍ਰਹਿ “ਮਜ਼ਬੂਰੀ ਦੀਆਂ ਜ਼ੰਜੀਰਾਂ” 26 ਨੂੰ ਜਵੱਦੀ ਟਕਸਾਲ ਵਿਖੇ ਲੋਕ ਅਰਪਣ ਹੋਵੇਗੀ
Next articleਚਣਕੋਆ ਬੱਸ ਅੱਡੇ ਤੇ ਬੱਸਾਂ ਨਾ ਰੁਕਣ ਕਾਰਨ ਇਲਾਕੇ ਦੇ ਲੋਕਾਂ ਨੇ ਲਾਇਆ ਨੈਸ਼ਨਲ ਹਾਈਵੇ ਤੇ ਜਾਮ