HOME ਨਾਮਵਰ ਕਾਲਮਨਵੀਸ ਬਲਜੀਤ ਸਿੰਘ ਢਿੱਲੋਂ ਦਾ ਕਹਾਣੀ ਸੰਗ੍ਰਹਿ “ਮਜ਼ਬੂਰੀ ਦੀਆਂ ਜ਼ੰਜੀਰਾਂ” 26...

ਨਾਮਵਰ ਕਾਲਮਨਵੀਸ ਬਲਜੀਤ ਸਿੰਘ ਢਿੱਲੋਂ ਦਾ ਕਹਾਣੀ ਸੰਗ੍ਰਹਿ “ਮਜ਼ਬੂਰੀ ਦੀਆਂ ਜ਼ੰਜੀਰਾਂ” 26 ਨੂੰ ਜਵੱਦੀ ਟਕਸਾਲ ਵਿਖੇ ਲੋਕ ਅਰਪਣ ਹੋਵੇਗੀ

1

 ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)-ਨਾਮਵਰ ਕਾਲਮਨਵੀਸ ਸ੍ਰ: ਬਲਜੀਤ ਸਿੰਘ ਢਿੱਲੋਂ ਦੀਆਂ ਦੂਜੀ ਕਹਾਣੀ ਸੰਗ੍ਰਹਿ “ਮਜ਼ਬੂਰੀ ਦੀਆਂ ਜ਼ੰਜੀਰਾਂ ” ਐਤਵਾਰ 26 ਅਪ੍ਰੈਲ ਨੂੰ ਦੁਪਹਿਰ 2:00 ਵਜੇ ਰਿਲੀਜ਼ ਹੋਵੇਗੀ । ਕਿਤਾਬ ਦੇ ਪ੍ਰਕਾਸ਼ਕ ਸ੍ਰ: ਗੁਰਦੀਪ ਸਿੰਘ ਮੁੰਡਾਹਰ ਵੱਲੋਂ ਪ੍ਰੈਸ ਨੂੰ ਭੇਜੀ ਜਾਣਕਾਰੀ ਅਨੁਸਾਰ ਜਵੱਦੀ ਟਕਸਾਲ ਦੇ ਮੁਖੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਹੋ ਰਹੇ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਧਰਮ, ਭਾਸ਼ਾ, ਸਿੱਖਿਆ, ਸਾਹਿਤ ਆਦਿ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਅਹਿਮ ਸ਼ਖ਼ਸ਼ੀਅਤਾਂ ਦੇ ਮੁਬਾਰਕ ਹੱਥੋਂ ਰਿਲੀਜ਼ ਹੋਣ ਵਾਲੀ ਕਿਤਾਬ ਵਿਚਲੀਆਂ ਕਹਾਣੀਆਂ ਮਾਂ ਬੋਲੀ, ਮਾਂ ਧਰਤੀ, ਜਨਮ ਦੇਣ ਵਾਲੀ ਮਾਂ ਅਤੇ ਬਾਪ ਆਦਿ ਪ੍ਰਤੀ ਵਿਸ਼ਵਾਸ, ਸਮਰਪਣ, ਇਨਸਾਫ਼ ਦੀ ਭਾਵਨਾ, ਬੇ-ਸਮਝੀ ਆਦਿ ਹੋਰ ਕਈ ਪੱਖਾਂ ਨਾਲ ਸੰਬੰਧਿਤ ਕਹਾਣੀਆਂ ਹੋਣਗੀਆਂ। ਸ੍ਰ: ਮੁੰਡਾਹਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰ: ਢਿੱਲੋਂ ਨੇ ਨਾਮ, ਆਨ ਸ਼ਾਨ ਦੀ ਪ੍ਰਤੀਕ ਦਸਤਾਰ, ਉੱਜੜਦਾ ਪੰਜਾਬ ਅਤੇ “ਬਾਪੂ ਦੀ ਸੇਵਾ’, 50 ਸਾਲ ਪਹਿਲਾਂ ਆਦਿ ਹੋਰ ਕਿਤਾਬਾਂ ਦੇ ਨਾਲ ਨਾਲ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕਾਲਮ ਲਿਖਦਿਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸੇਵਾਵਾਂ ਨਿਭਾਉਂਦੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਵੀ “ਬਾਪੂ ਦੀ ਸੇਵਾ” ਵਾਂਗ ਸੁਹਿਰਦ ਪਾਠਕਾਂ ਵੱਲੋਂ ਪ੍ਰਵਾਨ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਆਉ ਇੰਨਾਂ ਨੌਜਵਾਨਾਂ ਨੂੰ ਮਿਲਿਏ, ਇੰਨਾਂ ਦੀ ਸੁਣਿਏ ਅਤੇ ਕਦੇ ਇੰਨਾਂ ਦੀ ਵੀ ਮੰਨ ਕੇ ਦੇਖ ਲਇਏ।
Next articleਜੰਗ ਸੇ ਪੈਹਲੇ ਫੂਲ ਸੇ ਬੱਚੇ ਯਾਦ ਆਏ ਨੇਜ਼ੇ ਪਰ ਇਕ ਤਿਤਲੀ ਆ ਕਰ ਬੈਠ ਗਈ – ਮੁਕੇਸ਼ ਆਲਮ