HOME ਡੀ ਐਸ ਪੀ ਸਰਵਨ ਸਿੰਘ ਬੱਲ ਵੱਲੋਂ ਥਾਣਾ ਮਹਿਤਪੁਰ ਵਿਖੇ ਹੰਗਾਮੀ ਪ੍ਰੈਸ...

ਡੀ ਐਸ ਪੀ ਸਰਵਨ ਸਿੰਘ ਬੱਲ ਵੱਲੋਂ ਥਾਣਾ ਮਹਿਤਪੁਰ ਵਿਖੇ ਹੰਗਾਮੀ ਪ੍ਰੈਸ ਕਾਨਫਰੰਸ

ਨਜਾਇਜ਼ ਮਾਈਨਿੰਗ, ਨਸ਼ਾ, ਲੁੱਟ ਖੋਹ,ਦੇਹ ਵਿਉਪਾਰ, ਦੜਾ ਸੱਟਾਂ ਆਦਿ ਅਪਰਾਧੀਆਂ ਨੂੰ ਦਿਤੀ ਸਖਤ ਚਿਤਾਵਨੀ 
ਕੋਈ ਕ੍ਰਿਮਿਨਲ ਬਖਸ਼ਿਆ ਨਹੀਂ ਜਾਵੇਗਾ – ਡੀ ਐਸ ਪੀ ਬੱਲ 
ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹਾਲ ਹੀ ਵਿਚ ਬਤੌਰ ਡੀਐਸਪੀ ਚਾਰਜ ਸੰਭਾਲਦਿਆਂ ਡੀ ਐਸ ਪੀ ਸਰਵਨ ਸਿੰਘ ਬੱਲ ਵੱਲੋਂ ਥਾਣਾ ਮਹਿਤਪੁਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਨ੍ਹਾਂ ਆਪਣੇ ਹੁਣ ਤੱਕ ਦੇ ਸਫ਼ਰ ਤੇ ਰੋਸ਼ਨੀ ਪਾਉਂਦਿਆਂ ਜਿਥੇ ਹੁਣ ਤੱਕ ਦੀ ਡਿਊਟੀ ਦੌਰਾਨ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਉਥੇ  ਪੰਜਾਬ ਪੁਲਿਸ ਦੇ ਤਨਮਨ ਨਾਲ ਡਿਊਟੀ ਨਿਭਾਉਣ ਵਾਲੇ ਸਾਥੀਆਂ ਨੂੰ ਵੀ ਯਾਦ ਕੀਤਾ। ਇਸ ਮੌਕੇ ਡੀ ਐਸ ਪੀ ਸਰਵਨ ਸਿੰਘ ਬੱਲ ਨੇ ਆਖਿਆ ਕਿ ਇਲਾਕੇ ਵਿਚ ਕਨੂੰਨ ਵਿਵਸਥਾ ਬਣਾਈ ਰੱਖਣਾ ਉਨ੍ਹਾਂ ਦਾ ਮੁਢਲਾ ਫਰਜ਼ ਹੈ ਅਤੇ ਕਿਸੇ ਕੀਮਤ ਤੇ ਕਨੂੰਨ ਵਿਵਸਥਾ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੰਗੇ ਸ਼ਹਿਰੀਆਂ ਲਈ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਚੋਵੀ ਘੰਟੇ ਖੁੱਲੇ ਹਨ । ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਆਖਿਆ ਕਿ ਬੇ ਸ਼ੱਕ ਇਲਾਕਾ ਸ਼ਾਹਕੋਟ ਉਨ੍ਹਾਂ ਲਈ ਨਵਾਂ ਹੈ ਪਰ ਉਨ੍ਹਾਂ ਦਾ ਤਜ਼ਰਬਾ ਬਹੁਤ ਪੁਰਾਣਾ ਹੈ ਉਨ੍ਹਾਂ ਕਿਹਾ ਕਿ ਇਹ ਇਲਾਕਾ ਜ਼ਿਲ੍ਹਾ ਜਲੰਧਰ ਦੀ ਹੱਦ ਬਾਰਡਰ ਏਰੀਆ ਹੋਣ ਕਰਕੇ ਇਥੇ ਦੀਆਂ ਮੁੱਖ ਸਮੱਸਿਆਵਾਂ ਨਜਾਇਜ਼ ਮਾਈਨਿੰਗ, ਨਸ਼ਾ ਤਸਕਰੀ, ਲੁੱਟ ਖੋਹ,ਦੇਹ ਵਿਉਪਾਰ,ਦੜਾ ਸੱਟਾ, ਰਹੀਆਂ ਹਨ ਪਰ ਅਜਿਹੇ ਲੋਕ ਬਹੁਤੀ ਦੇਰ ਕਨੂੰਨ ਨਾਲ ਲੁਕਣ ਮੀਟੀ ਨਹੀਂ ਖੇਡ ਸਕਦੇ ।  ਹੁਣ ਅਜਿਹੇ ਅਪਰਾਧੀਆਂ ਨੂੰ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਬਹੁਤ ਜਲਦ ਅਜਿਹੇ ਅਪਰਾਧੀ ਸਲਾਖਾਂ ਪਿਛੇ ਨਜ਼ਰ ਆਉਣਗੇ। ਪ੍ਰੈਸ ਵੱਲੋਂ ਮਹਿਤਪੁਰ ਟ੍ਰੈਫਿਕ ਸਮੱਸਿਆ ਬਾਬਤ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਲਦ ਹੀ ਮਹਿਤਪੁਰ ਦੀ ਟਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਡੀਐਸਪੀ ਬੱਲ ਵੱਲੋਂ ਸਮੂਹ ਇਲਾਕਾ ਨਿਵਾਸੀਆਂ, ਜਥੇਬੰਦੀਆਂ, ਪੰਚਾਇਤਾਂ, ਅਤੇ ਮੋਹਤਬਰ ਆਗੂਆਂ ਨੂੰ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਪੁਲੀਸ, ਪਬਲਿਕ ਅਤੇ ਪ੍ਰੈਸ ਮਿਲਕੇ ਇਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਅਤੇ ਸਹਿਯੋਗ ਦੇਣ ਲਈ ਉਹ ਸਾਰਿਆਂ ਦੇ ਵਿਸ਼ੇਸ਼ ਧੰਨਵਾਦੀ ਹਨ।ਉਨ੍ਹਾਂ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਜੋਂ ਪਿੰਡਾਂ ਵਿਚ ਨਸ਼ਾ ਪੀੜਤ ਰੋਗੀ ਹਨ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਭੇਜਿਆ ਜਾਵੇ ਇਸ ਲਈ ਪੁਲਿਸ ਹਰ ਸੰਭਵ ਮਦਦ ਲਈ ਤਿਆਰ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਬਿਨਾ ਨੰਬਰੀ ਮੋਟਰਸਾਈਕਲ ਅਤੇ ਪਟਾਕੇ ਚਲਾਉਣ ਵਾਲੇ ਵ੍ਹੀਕਲ ਨੂੰ ਜ਼ਬਤ ਕਰਕੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਮਹਿਤਪੁਰ ਦੇ ਥਾਣਾ ਮੁਖੀ ਲਾਭ ਸਿੰਘ ਸਮੇਤ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨਾਲ ਸਬੰਧਤ ਇਲਾਕੇ ਦੇ ਸਮੂਹ ਪੱਤਰਕਾਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleJudiciary should immediately release Umar Khalid and Sharjeel Imam – Tarksheel Society
Next article“ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਪੁਸਤਕ ਡਾ. ਸ ਸ ਜੌਹਲ ਤੇ ਸਾਥੀਆਂ ਵੱਲੋਂ ਲੋਕ ਅਰਪਣ