HOME ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਬਾਜ਼ਪੁਰਾ ਵਿਖੇ ਸਵੱਛਤਾ ਕਲੱਬ ਦਾ ਗਠਨ ਕੀਤਾ ਗਿਆ।

ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਬਾਜ਼ਪੁਰਾ ਵਿਖੇ ਸਵੱਛਤਾ ਕਲੱਬ ਦਾ ਗਠਨ ਕੀਤਾ ਗਿਆ।

ਰਾਏਕੋਟ,   (ਸਮਾਜ ਵੀਕਲੀ)   (ਗੁਰਭਿੰਦਰ ਗੁਰੀ)  ਕਰੀਬੀ ਪਿੰਡ ਸ਼ਹਿਬਾਜ਼ਪੁਰਾ ਵਿਖੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਦੀ ਚੋਣ ਕਰਕੇ ਸਵੱਛਤਾ ਕਲੱਬ ਦਾ ਗਠਨ ਕੀਤਾ ਗਿਆ। ਸਵੱਛਤਾ ਕਲੱਬ ਦਾ ਗਠਨ ਬੱਚਿਆਂ ਅੰਦਰ ਨਿੱਜੀ ਅਤੇ ਆਲੇ ਦੁਆਲੇ ਦੀ ਸਾਫ – ਸਫਾਈ ਸਬੰਧੀ ਜਾਗਰੂਕਤਾ ਲਿਆਉਣ ਦੇ ਲਈ ਹਰ ਸਾਲ ਨਵੇਂ ਸੈਸ਼ਨ ਦੌਰਾਨ ਕੀਤਾ ਜਾਂਦਾ ਹੈ। ਜਿਸ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਚੋਣ ਕਰਕੇ ਉਹਨਾਂ ਨੂੰ ਕਲੱਬ ਮੈਂਬਰ ਬਣਾਇਆ ਜਾਂਦਾ ਹੈ। ਉਹਨਾਂ ਵਿੱਚੋਂ ਹੀ ਸਵੱਛਤਾ ਕਲੱਬ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਂਦੀ ਹੈ। ਹਰਪ੍ਰੀਤ ਸਿੰਘ ਸੈਸ਼ਨ 2026-27 ਲਈ ਪ੍ਰਧਾਨ ਲਗਾਇਆ ਗਿਆ।  ਇਸ ਦੌਰਾਨ ਗੁਰਫਤਿਹ ਸਿੰਘ, ਸਹਿਜਪ੍ਰੀਤ ਸਿੰਘ, ਅਰਨਵ ਸਿੰਘ ,ਜੁਝਾਰ ਸਿੰਘ, ਜਸਕੀਰਤ ਕੌਰ, ਅਰਮਾਨਜੋਤ ਸਿੰਘ , ਅਨਮੋਲਪ੍ਰੀਤ ਕੌਰ, ਗਗਨਪ੍ਰੀਤ  ਸਿੰਘ, ਗਗਨਦੀਪ ਕੌਰ, ਕਰਨਵੀਰ ਸਿੰਘ,  ਗੁਰਸਿਮਰਨਦੀਪ ਕੌਰ, ਸਿਮਰਨਜੀਤ ਕੌਰ, ਧਵਨ ਜੋਤ ਕੌਰ ਆਦਿ ਮੈਂਬਰ ਨਿਯੁਕਤ ਕੀਤੇ ਗਏ। ਸਵੱਛਤਾ ਕਲੱਬ ਨਾਲ ਸਾਰੇ ਸਕੂਲ ਦੇ ਵਿਦਿਆਰਥੀਆਂ ਅੰਦਰ ਸਵੱਛਤਾ ਸਬੰਧੀ ਆਦਤਾਂ ਨੂੰ ਪਰਪੱਕ ਕਰਨ ਲਈ ਅਤੇ ਕਲੱਬ ਦਾ ਕੰਮ ਦੇਖਣ ਲਈ ਕਲੱਬ ਦੇ ਇੰਚਾਰਜ ਅਧਿਆਪਕ ਕਰਮਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਸ੍ਰੀ ਖੇਮ ਰਾਜ ,ਕਮਲਜੀਤ ਕੌਰ ਅਤੇ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲਿੰਗ ਜਾਂਚ ’ਤੇ ਸਖ਼ਤ ਚੇਤਾਵਨੀ—ਉਲੰਘਣਾ ਕਰਨ ’ਤੇ ਜੇਲ੍ਹ ਤੱਕ ਪਹੁੰਚੇਗੀ ਗੱਲ : ਡਾ. ਹਰੀਸ਼ ਕਿਰਪਾਲ
Next articleਈਰਾਨ ਖ਼ਿਲਾਫ਼ ਜੰਗ ਮਨੁੱਖਤਾ ਲਈ ਵੱਡਾ ਖਤਰਾ – ਸੰਜੈ ਰਾਠੀ