HOME ਦਸਤਾਰ

ਦਸਤਾਰ

21
ਭਾਈ ਪਰਮਜੀਤ ਸਿੰਘ ਡੁਮੇਲੀ ਵਾਲਾ

ਸਮਾਜ ਵੀਕਲੀ ਯੂ ਕੇ

ਕੇਸਾਧਾਰੀ ਸਿੱਖ ਦੇ ਸਿਰ ਤੇ ਸਜਦੀ ਹੈ ਦਸਤਾਰ ।
ਲੱਖਾਂ ਦੇ ਵਿੱਚ ਵੱਖਰਾ ਦਿਸਦਾ ਖੜ੍ਹਾ ਸਿੱਖ ਸਰਦਾਰ ।

ਸਿੱਖੀ ਦੀ ਇਹ ਸ਼ਾਨ ਹੈ ਲੋਕੋ ! ਸਿੱਖ ਦੇ ਸਿਰ ਦਾ ਤਾਜ ।
ਜਾਨ ਦੀ ਬਾਜ਼ੀ ਲਾਕੇ ਵੀ ਸਿੱਖ ਰੱਖਦਾ ਇਸਦੀ ਲਾਜ ।

ਕੇਸਾਂ ਵਾਂਗੂੰ ਕਰਦਾ ਹੈ ਸਿੱਖ ਇਸਦਾ ਵੀ ਸਤਿਕਾਰ ।
ਹੱਥ ਪਾਉਣ ਨਾ ਦਿੰਦਾ ਇਸਨੂੰ ਸਿਰ ਲਹੁਣ ਤੱਕ ਜਾਂਦਾ ।

ਇਸਤੋਂ ਪਹਿਲਾਂ ਸਿੱਖ ਉਸਦਾ ਜਾਂ ਆਪਣਾ ਸਿਰ ਲੁਹਾਂਦਾ ।
ਬਾਣੀ ਵਾਂਗੂੰ ਕਰਦਾ ਹੈ ਸਿੱਖ ਇਸਦੇ ਨਾਲ ਪਿਆਰ ।

ਉੱਠ ਸਵੇਰੇ ਚੁਣ ਚੁਣ ਬੰਨ੍ਹਦਾ ਦਾਗ ਨਾ ਲੱਗਣ ਦੇਵੇ ।
ਬੇ-ਦਾਗ਼ ਹੈ ਸਿੱਖ ਦਾ ਜੀਵਨ ਸਤਿਗੁਰ ਦੀ ਮਤਿ ਲੇਵੇ ।

ਇਹ ਦਰਸਾਉਂਦੀ ਸਿੱਖ ਦਾ ਉੱਚਾ ਸੁੱਚਾ ਜੋ ਕਿਰਦਾਰ ।
ਸਿਰ ਦਸਤਾਰ ਸਜਾ ਕੇ ਲਾੜਾ ਹੱਥ ਕ੍ਰਿਪਾਨ ਜਦ ਫੜਦਾ ।

ਰਾਜੇ ਵਾਂਗੂੰ ਸਜ ਧਜ ਕੇ ਉਹ ਘੋੜੀ ਹੈ ਜਦ ਚੜ੍ਹਦਾ ।
ਔਰਤ ਦੇ ਸਿਰ ਚੁੰਨੀ ਸੋਂਹਦੀ ਮਰਦ ਸਿਰ ਦਸਤਾਰ ।

ਭਾਈ ਪਰਮਜੀਤ ਸਿੰਘ ਡੁਮੇਲੀ ਵਾਲਾ
On Watsapp 07877853685

Previous article135th Birth Anniversary celebration of Bodhisattva Dr. B. R. Ambedkar at North Paravur, Ernakulam district, Kerala
Next articleA Case of Hatred and Mistaken Identity: A Sikh woman raped in a Walsall