ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਸੁਲਤਾਨਪੁਰ ਵਿੱਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਵਾਂ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸੋਚ ਤੇ ਸੰਕਲਪ ਦੇ ਬਾਰੇ ਵਡਮੁੱਲਾ ਚਾਨਣਾ ਪਾਇਆ | ਇਸ ਸਮੇ ਟਾਇਗਰ ਫੋਰਸ ਦੇ ਪ੍ਰਧਾਨ ਬਲਵੀਰ ਗੱਰਚਾ ਵੀ ਹਾਜ਼ਰ ਹੋਏ ਪਿੰਡ ਦੇ ਮੋਹਤਬਰ ਪਰਮਜੀਤ ਕੌਰ ਪੰਚ, ਹਰਨੇਕ ਸਿੰਘ ਪੰਚ, ਜਗਰੂਪ ਸਿੰਘ ਪੰਚ, ਜਗਤਾਰ ਸਿੰਘ, ਬਲਿਹਾਰ ਸੰਧੀ ਚੈਅਰਮੈਨ ਪੰਜਾਬ, ਜਗਦੇਵ ਸਿੰਘ ਸਾਬਕਾ ਸਰਪੰਚ, ਕੁਲਵੰਤ ਰਾਜ ਸਾਬਕਾ ਸਰਪੰਚ, ਕਸ਼ਮੀਰ ਕੈਥ, ਕੇਵਲ ਕਲੇਰ, ਜਸਕਰਨਜੀਤ ਸਿੰਘ, ਕੁਲਦੀਪ ਸਿੰਘ, ਦੀਪਾ, ਸਨੀ ਸੰਧੀ, ਕਰਮਜੀਤ ਸੰਧੀ, ਬੱਬੂ ਕਲੇਰ, ਲਖਵੀਰ ਸੰਧੀ, ਮਨੀ ਰਾਮ ਵੀ ਹਾਜ਼ਰ ਹੋਏ | ਸਮੂਹ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



