
ਸ਼ਬਦ ਗੁਰੂ ਪ੍ਰਚਾਰ ਲਹਿਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ -ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਗਿਆਨੀ ਪ੍ਰਮਿੰਦਰ ਸਿੰਘ ਅਨੰਦਪੁਰ ਸਾਹਿਬ
ਮੋਗਾ (ਸਮਾਜ ਵੀਕਲੀ) ਮਨਮੋਹਨ ਸਿੰਘ ਚੀਮਾਂ :- ਸ਼ਬਦ ਗੁਰੂ ਪ੍ਰਚਾਰ ਲਹਿਰ ਦੇ ਬੈਨਰ ਹੇਠ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਦੀ ਰਹਿਨੁਮਾਈ ਹੇਠ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਪਿੰਡਾਂ ਨਗਰਾਂ ਅੰਦਰ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਅਤੇ ਗਿਆਨੀ ਪਰਮਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਵੱਲੋਂ ਗੁਰਮਤਿ ਪ੍ਰਚਾਰ ਹਿੱਤ ਦੀਵਾਨ ਸਜਾਏ ਜਾ ਗਏ। ਜਿਸ ਦੀ ਪਿੰਡ ਹਰਦਾਸਾ ਤੋਂ ਸ਼ੁਰੂਆਤ ਕੀਤੀ ਗਈ ਸੀ। ਇਸ ਤੋਂ ਬਾਅਦ ਵਾੜਾ ਵਰਿਆਮ ਸਿੰਘ ਵਾਲਾ, ਜੋਈਆ ਵਾਲਾ, ਭੰਗਾਲੀ, ਧੰਨਾ ਸ਼ਹੀਦ, ਪਤਲੀ, ਕਰਮਿੱਕੀ, ਤੂੰਬੜ ਭੰਨ, ਕਾਲੀਏ ਵਾਲਾ, ਚੋਟੀਆਂ ਠੋਬਾ, ਸਾਧੂਵਾਲਾ, ਸੋਢੀਵਾਲਾ ਸਮੇਤ ਹੋਰ ਕਈ ਪਿੰਡਾਂ ਸ਼ਹਿਰਾਂ ਕਸਬਿਆਂ ‘ਚ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਚਲਾਈ ਗਈ। ਇਹ ਜਾਣਕਾਰੀ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ, ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ, ਗਿਆਨੀ ਪ੍ਰਮਿੰਦਰ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੇ ਪਿੰਡ ਖੁਖਰਾਣਾ ਵਿਖੇ ‘ਚੋਣਵੇ ਪੱਤਰਕਾਰਾਂ’ ਨਾਲ ਸ਼ਾਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਵੱਖ-ਵੱਖ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਨਗਰ ਪੰਚਾਇਤਾਂ, ਕਲੱਬਾਂ ਦੇ ਨੋਜਵਾਨਾਂ ਅਤੇ ਸਿੱਖ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਦੀਵਾਨਾਂ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਰਧਾ ਪ੍ਰੇਮ ਦੇ ਨਾਲ ਦੀਵਾਨਾਂ ਨੂੰ ਸੁਣਿਆਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤ ਛਕਣ ਲਈ ਤਿਆਰ ਹੋਈਆਂ। ਜਿਨ੍ਹਾਂ ਨੇ ਚੌਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਨੀਲਾ ਤਾਰਾ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਵੱਲੋਂ ਪ੍ਰਗਟ ਕੀਤੇ ਗਏ ਖਾਲਸਾ ਪੰਥ ‘ਚ ਸ਼ਮੂਲੀਅਤ ਕੀਤੀ। ਉਪਰੋਕਤ ਸਮਾਗਮਾਂ ਦੇ ਸਬੰਧ ਵਿੱਚ 19 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਆਏ ਹੋਏ ਬੁਲਾਰਿਆਂ ਵੱਲੋਂ ਕਥਾ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸ਼ਬਦ ਗੁਰੂ ਪ੍ਰਚਾਰ ਲਹਿਰ ਤਹਿਤ ਜਿੱਥੇ-ਜਿੱਥੇ ਦੀਵਾਨ ਸਜਾਏ ਗਏ ਸਨ ਉਨ੍ਹਾਂ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਤੌਰ ਤੇ ਸ਼ਾਮਿਲ ਹੋਏ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਸ. ਭਵਨਦੀਪ ਸਿੰਘ ਪੁਰਬਾ ਨੂੰ ਉਨ੍ਹਾਂ ਦੀਆਂ ਆਪਣੀ ਪੱਤਰਕਾਰੀ ਰਾਹੀਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸ਼ਾਰ ਰਾਹੀਂ ਨਿਭਾਈਆਂ ਜਾ ਰਹੀਆਂ ਸੇਵਾਂਵਾਂ ਦੀ ਬਦੋਲਤ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਗਿਆਨੀ ਗੁਰਦੀਪ ਸਿੰਘ ਦੀਪ, ਗਿਆਨੀ ਰਾਜਵਿੰਦਰ ਸਿੰਘ, ਭਾਈ ਬਲਜਿੰਦਰ ਸਿੰਘ ਸੇਖੋਂ ਖੁਖਰਾਣਾ, ਹਰਪ੍ਰੀਤ ਸਿੰਘ ਸੇਖੋ, ਸ. ਊਧਮ ਸਿੰਘ ਕਲਕੱਤਾ ਆਦਿ ਮੁੱਖ ਤੌਰ ਤੇ ਹਾਜਿਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


