99% ਅੰਕ ਹਾਸਲ ਕਰਕੇ ਅਭਯ ਬਭੋਰਿਯਾ ਰਿਹਾ ਸਕੂਲ ਟੌਪਰ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਐਮ.ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਦੀ ਜਮਾਤ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸਕੂਲ ਨੇ 100% ਨਤੀਜਾ ਹਾਸਲ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਪ੍ਰਾਪਤ ਕੀਤੀ ਹੈ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਅਤੇ ਪ੍ਰਿੰਸੀਪਲ ਰਿਤੂ ਬਤਰਾ ਜੀ ਨੇ ਦੱਸਿਆ ਕਿ ਇਸ ਵਾਰ ਕੁੱਲ 217 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਸਫਲ ਰਹੇ। ਜਿਸ ਵਿੱਚ 95% ਤੋਂ ਉੱਪਰ 21 ਵਿਦਿਆਰਥੀ, 90% ਤੋਂ ਉੱਪਰ 25 ਵਿਦਿਆਰਥੀ, 85% ਤੋਂ ਉੱਪਰ 41 ਵਿਦਿਆਰਥੀ, 80% ਤੋਂ ਉੱਪਰ 35 ਵਿਦਿਆਰਥੀ, 70% ਤੋਂ ਉੱਪਰ 46 ਵਿਦਿਆਰਥੀ ਅਤੇ 60% ਤੋਂ ਉੱਪਰ 44 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਭਯ ਬਭੋਰਿਯਾ ਨੇ 99% ਅੰਕ ਹਾਸਲ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰਵਨੀਤ ਕੌਰ ਨੇ 97.6% ਨਾਲ ਦੂਜਾ ਅਤੇ ਕਰਨਵੀਰ ਸਿੰਘ ਨੇ 97.4% ਨਾਲ ਤੀਜਾ ਸਥਾਨ ਹਾਸਲ ਕੀਤਾ। ਵੰਸ਼ਿਕਾ ਸ਼ਰਮਾ ਨੇ 96.8% ਅੰਕ ਪ੍ਰਾਪਤ ਕੀਤੇ, ਜਦਕਿ ਦੀਆ ਚੌਧਰੀ ਅਤੇ ਕਨਨ ਸ਼ਰਮਾ ਨੇ 96.6% ਅੰਕ ਹਾਸਲ ਕੀਤੇ। ਗੁਰਤਾਜ ਕਸਾਨਾਂ ਨੇ 96.2% ਅਤੇ ਅਮਨਪ੍ਰੀਤ ਕੌਰ ਨੇ 96% ਅੰਕ ਪ੍ਰਾਪਤ ਕੀਤੇ। ਹੋਰ ਪ੍ਰਮੁੱਖ ਵਿਦਿਆਰਥੀਆਂ ਵਿੱਚ ਗੁਰਲੀਨ ਕੌਰ, ਅਸ਼ਵਿੰਦਰਪ੍ਰੀਤ ਸਿੰਘ ਨਾਗਰਾ ਅਤੇ ਦੀਪਾਲੀ ਨੇ 95.8% ਅੰਕ ਪ੍ਰਾਪਤ ਕੀਤੇ। ਗੁਰਮਨ ਧੀਮਾਨ ਅਤੇ ਦਿਲਸ਼ਾਨ ਸਿੰਘ ਨੇ 95.4%, ਵਿਸ਼ਾਲੀ, ਗੁਰਸ਼ਾਨਜੋਤ ਸਿੰਘ ਅਤੇ ਸੁਖਮਨੀ ਨੇ 95.2% ਅੰਕ ਹਾਸਲ ਕੀਤੇ। ਅਨਮੋਲਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਜਸਮੀਨ ਕੌਰ ਨੇ 95% ਅੰਕ ਪ੍ਰਾਪਤ ਕੀਤੇ। ਸਮਾਈਲਦੀਪ ਕੌਰ ਸਿੰਘ ਅਤੇ ਹਰਸ਼ਪ੍ਰੀਤ ਚੌਂਕੜੀਆ ਨੇ 94.8%, ਤੇਗਮਨ ਕੌਰ ਨੇ 94.2% ਅੰਕ ਹਾਸਲ ਕੀਤੇ। ਅਮ੍ਰਿਤਪ੍ਰੀਤ ਕੌਰ, ਮਹਿਕਦੀਪ ਕੌਰ, ਰਿਧਿਮਾ ਅਤੇ ਵਿਕਟਰ ਗਿਰੀਸ਼ ਨੇ 94% ਅੰਕ ਪ੍ਰਾਪਤ ਕੀਤੇ। ਗੁਰਲੀਨ ਕੌਰ ਨੇ 93.8%, ਪਾਰੁਲ ਨੇ 93.6% ਅਤੇ ਮਨਸੀਰਤ ਕੌਰ ਅਤੇ ਕਸਕ ਚੌਧਰੀ ਨੇ 93.4% ਅੰਕ ਪ੍ਰਾਪਤ ਕੀਤੇ। ਚੈਤਨਿਆ ਹਰੀਸ਼ ਨੇ 92.6%, ਅਸ਼ਵਿਨ ਅਤੇ ਈਸ਼ਾ ਚੌਧਰੀ ਨੇ 92.2% ਅੰਕ ਹਾਸਲ ਕੀਤੇ। ਸਾਰਾ ਚੌਧਰੀ ਅਤੇ ਨਵਦੀਪ ਕੌਰ ਨੇ 92% ਅੰਕ ਪ੍ਰਾਪਤ ਕੀਤੇ। ਬਨੀਤ ਚੌਧਰੀ, ਮੰਨਤ ਚੌਧਰੀ ਅਤੇ ਅਕਸ਼ਿਤ ਚੌਧਰੀ ਨੇ 91.4% ਅੰਕ ਪ੍ਰਾਪਤ ਕੀਤੇ। ਐਨੀ, ਜਸਲੀਨ ਚੌਧਰੀ ਅਤੇ ਅੰਸ਼ਿਕਾ ਗੁਲਾਟੀ ਨੇ 91.2% ਅੰਕ ਹਾਸਲ ਕੀਤੇ। ਇਸ਼ਾਂਤ ਚੌਧਰੀ ਨੇ 90.8%, ਦੀਆ ਨੇ 90.6% ਅਤੇ ਅਸ਼ਮਿਤਾ ਨੇ 90.4% ਅੰਕ, ਪਵਨਪ੍ਰੀਤ ਸਿੰਘ 90% ਅਤੇ ਯੁਵਰਾਜ ਚੌਧਰੀ 89.6% ਪ੍ਰਾਪਤ ਕੀਤੇ। ਅੰਗਰੇਜ਼ੀ ਵਿਸ਼ੇ ਵਿੱਚ ਰਵਨੀਤ ਕੌਰ, ਅਸ਼ਵਿੰਦਰਪ੍ਰੀਤ ਸਿੰਘ ਨਾਗਰਾ ਅਤੇ ਨਵਦੀਪ ਕੌਰ ਨੇ 98 ਅੰਕ, ਪੰਜਾਬੀ ਵਿਸ਼ੇ ਵਿੱਚ ਅਭਯ ਬਭੋਰਿਯਾ, ਦੀਆ ਚੌਧਰੀ, ਵਿਸ਼ਾਲੀ, ਹਰਸ਼ਪ੍ਰੀਤ ਚੋਂਕਰੀਆ, ਵਿਕਟਰ ਗੀਰਿਸ਼, ਬਨੀਤ ਚੋਧਰੀ ਅਤੇ ਗੁਰਨੀਤ ਕੌਰ ਨੇ ਪੂਰੇ 100 ਅੰਕ ਪ੍ਰਾਪਤ ਕਰਕੇ ਸ਼ਾਨਦਾਰ ਉਪਲਬਧੀ ਦਰਜ ਕੀਤੀ। ਗਣਿਤ ਵਿੱਚ ਅਭਯ ਬਭੋਰਿਯਾ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ, ਜਦਕਿ ਵਿਗਿਆਨ ਵਿੱਚ ਵੀ ਉਸਨੇ 99 ਅੰਕ ਪ੍ਰਾਪਤ ਕਰਕੇ ਆਪਣੀ ਲਗਾਤਾਰ ਉਤਕ੍ਰਿਸ਼ਟਤਾ ਸਾਬਤ ਕੀਤੀ। ਸਮਾਜਿਕ ਵਿਗਿਆਨ ਵਿੱਚ ਵੰਸ਼ਿਕਾ ਸ਼ਰਮਾ ਨੇ 99 ਅੰਕ ਹਾਸਿਲ ਕੀਤੇ। ਅਭਯ ਬਭੋਰਿਯਾ ਨੇ ਕੰਪਿਊਟਰ (ਆਈ ਟੀ) ਵਿੱਚ 100 ਅੰਕ ਪ੍ਰਾਪਤ ਕੀਤੇ, ਜਦਕਿ ਵੰਸ਼ਿਕਾ ਸ਼ਰਮਾ, ਕਨਨ ਸ਼ਰਮਾ ਅਤੇ ਮਨਸੀਰਤ ਕੌਰ ਨੇ ਫਿਜ਼ੀਕਲ ਐਕਟਿਵਿਟੀ ਟ੍ਰੇਨਰ ਵਿੱਚ 100 ਅੰਕ ਪ੍ਰਾਪਤ ਕੀਤੇ। ਕੰਪਿਊਟਰ ਵਿਸ਼ੇ ਵਿੱਚ ਕਰਨਵੀਰ ਸਿੰਘ ਨੇ 97 ਅੰਕ ਹਾਸਲ ਕੀਤੇ ਅਤੇ ਹਿੰਦੀ ਵਿੱਚ ਦਿਲਸ਼ਾਨ ਸਿੰਘ ਨੇ 94 ਅੰਕ, ਬੈਕਿੰਗ ਐਂਡ ਇੰਸ਼ੋਰੈਂਸ ਵਿਸ਼ੇ ਵਿੱਚ ਅਮਨਪ੍ਰੀਤ ਕੌਰ ਨੇ 96 ਅੰਕ ਪ੍ਰਾਪਤ ਕੀਤੇ। ਇਸ ਮੌਕੇ ‘ਤੇ ਪ੍ਰਿੰਸੀਪਲ ਰਿਤੂ ਬਤਰਾ ਅਤੇ ਚੇਅਰਮੈਨ ਰਾਮਜੀ ਦਾਸ ਜੀ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਦੇ ਅਟੁੱਟ ਸਮਰਪਣ ਅਤੇ ਮਾਰਗਦਰਸ਼ਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਉਤਕ੍ਰਿਸ਼ਟਤਾ ਲਈ ਯਤਨ ਕਰਨ ਅਤੇ ਮਿਹਨਤ ਤੇ ਅਨੁਸ਼ਾਸਨ ਦੇ ਮੁੱਲਾਂ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



