HOME ਏਂਜਲਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ...

ਏਂਜਲਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ ਦੇ ਝੰਡੇ ਗੱਡੇ 

3

ਅੰਮ੍ਰਿਤ ਸਿੰਘ ਨਿਰਵੈਰ 97% ਅੰਕਾਂ ਨਾਲ ਬਣਿਆ ਸਕੂਲ ਟਾਪਰ

ਮੋਰਿੰਡਾ,   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ) — ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿੱਚ ਏਂਜਲਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਅੰਮ੍ਰਿਤ ਸਿੰਘ ਨਿਰਵੈਰ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਅੰਮ੍ਰਿਤ ਸਿੰਘ ਨਿਰਵੈਰ, ਜੋ ਕਿ ਅਮਨਦੀਪ ਸਿੰਘ ਦੇ ਪੁੱਤਰ ਅਤੇ ਜਸਪਿੰਦਰ ਕੌਰ ਦੇ ਲਾਡਲੇ ਹਨ, ਨੇ ਗਣਿਤ ਵਿੱਚ 98, ਵਿਗਿਆਨ ਵਿੱਚ 95 ਅਤੇ ਸਮਾਜਿਕ ਵਿਗਿਆਨ ਵਿੱਚ 95 ਅੰਕ ਹਾਸਲ ਕਰਕੇ ਆਪਣੀ ਅਕਾਦਮਿਕ ਯੋਗਤਾ ਦਾ ਪ੍ਰਮਾਣ ਦਿੱਤਾ, ਹੋਰ ਵਿਦਿਆਰਥੀਆਂ ਨੇ ਵੀ ਕਾਬਿਲ-ਏ-ਤਾਰੀਫ਼ ਨਤੀਜੇ ਪ੍ਰਾਪਤ ਕੀਤੇ। ਤਨਵੀਰ ਕੌਰ ਨੇ 96 ਫੀਸਦੀ, ਇਕ ਹੋਰ ਤਨਵੀਰ ਕੌਰ ਨੇ ਵੀ 96 ਫੀਸਦੀ ਅਤੇ ਸੁਖਮਨ ਕੌਰ ਨੇ 95 ਫੀਸਦੀ ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਅੰਮ੍ਰਿਤ ਸਿੰਘ ਨਿਰਵੈਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ। ਨਤੀਜਿਆਂ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਦਾਦੀ ਅਮਰਜੀਤ ਕੌਰ ਆਪਣੇ ਪੋਤਰੇ ਦੀ ਕਾਮਯਾਬੀ ਤੇ  ਵਧਾਈਆਂ ਦੇਣ ਵਾਲਿਆ ਦਾ ਮੂੰਹ ਮਿੱਠਾ ਕਰਵਾਉਂਦੀ ਨਹੀਂ ਥੱਕਦੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਵੱਲੋਂ ਬੁਰਜ ਟਹਿਲ ਦਾਸ, ਤਲਵੰਡੀ ਸਿਬੂ, ਮੰਡਾਲਾ ਅਤੇ ਧੈਂਗੜਪੁਰ ਸੱਤਲੁਜ ਬੰਨ੍ਹ ਦਾ ਦੌਰਾ*
Next articleਬੀ ਜੇ ਪੀ ਸੀਨੀਅਰ ਆਗੂ ਅਤੇ ਜਿਲ੍ਹਾਂ  ਕਿਸਾਨ ਵਿੰਗ ਦੇ ਪ੍ਰਧਾਨ  ਪੰਡਿਤ  ਸ਼ਿਵ ਕੁਮਾਰ ਸ਼ਰਮਾ ਨੂੰ  ਸੈਂਕੜੇ ਸੈਂਜਲ ਅੱਖਾਂ ਨੇ ਦਿੱਤੀ  ਸ਼ਰਧਾਂਜਲੀ