ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਬਾੜਾ ਸਿੱਧਪੁਰ ਵਿਖੇ ਲੁਧਿਆਣੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਆਸ਼ਰੈ ਵੈਲਫ਼ੇਅਰ ਸੁਸਾਇਟੀ ਦੇ ਕਾਰਜਸ਼ੀਲ ਮੈਂਬਰਾਨ ਵਿਜੇਸ਼ ਚੰਦਰ, ਮੈਡਮ ਵੰਦਨਾ, ਮੈਡਮ ਨਿਤਿਕਾ, ਅਰੁਣ ਜੈਨ ਅਤੇ ਕੁਲਵੰਤ ਕੌਰ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਕਾਪੀਆਂ, ਪੈੱਨ ਅਤੇ ਪੈਨਸਿਲਾਂ ਵੰਡੀਆਂ ਗਈਆਂ। ਇੱਥੇ ਦੱਸਣਯੋਗ ਹੈ ਕਿ ਆਸ਼ਰੈ ਵੈਲਫ਼ੇਅਰ ਸੁਸਾਇਟੀ, ਲੁਧਿਆਣਾ ਵੱਲੋਂ ਜ਼ਖ਼ਮੀ ਜਾਨਵਰਾਂ ਤੇ ਪੜ੍ਹਾਈ ਵਿੱਚ ਯੋਗ ਪਰ ਆਰਥਿਕ ਮੰਦਹਾਲੀ ਕਾਰਨ ਪੜ੍ਹਾਈ ਨਾ ਕਰ ਸਕਣ ਵਾਲ਼ੇ ਨੌਜਵਾਨਾਂ ਦੀ ਬਾਂਹ ਫੜੀ ਜਾਂਦੀ ਹੈ ਤੇ ਬਣਦੀ ਭੂਮਿਕਾ ਨਿਭਾਈ ਜਾਂਦੀ ਹੈ। ਇਸ ਮੌਕੇ ਸਰਕਾਰੀ ਮਿਡਲ ਸਕੂਲ ਬਾੜਾ ਸਿੱਧਪੁਰ ਦੇ ਅਧਿਆਪਕ ਸੁਖਦੀਪ ਸਿੰਘ ਤੇ ਅਧਿਆਪਕਾ ਅੰਜਲੀ ਕਪੂਰ ਹੁਰਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਅਜਿਹੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮੇਂ ਸਰਕਾਰੀ ਪ੍ਰਾਇਮਰੀ ਸਕੂਲ, ਬਾੜਾ ਸਿੱਧਪੁਰ ਦੇ ਪੁਰਾਣੇ ਅਧਿਆਪਕ ਮੁਕੇਸ਼ ਕੁਮਾਰ ਮਹਿਮੀ ਹੁਰਾਂ ਸਮਾਜ ਸੇਵੀ ਸੰਸਥਾ ਅਤੇ ਮੌਜੂਦਾ ਸਕੂਲ ਅਧਿਆਪਕਾਂ ਦੀ ਅਜਿਹੀ ਪਹਿਲਕਦਮੀ ਦੀ ਤਾਰੀਫ਼ ਕੀਤੀ ਅਤੇ ਅਗਾਂਹ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਦੀ ਅਪੀਲ ਕੀਤੀ।ਆਸ਼ਰੈ ਵੈਲਫ਼ੇਅਰ ਸੁਸਾਇਟੀ ਦੇ ਕਾਰਜਸ਼ੀਲ ਮੈਂਬਰਾਂ ਵੱਲੋਂ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕੀਤਾ ਗਿਆ ਅਤੇ ਹਰ ਔਖੀ ਘੜੀ ਵਿੱਚ ਡਟੇ ਰਹਿਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਧੰਨਵਾਦੀ ਅਲਫ਼ਾਜ਼ ਸਾਂਝੇ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਬਾੜਾ ਸਿੱਧਪੁਰ ਦੀ ਮੁੱਖ ਅਧਿਆਪਕਾ ਰਣਜੀਤ ਕੌਰ ਹੁਰਾਂ ਕਿਹਾ ਕਿ ਅਜਿਹੇ ਉੱਦਮ ਕਰਨ ਲਈ ਵੱਡੀ ਹਿੰਮਤ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਸਕੂਲ ਦੇ ਵਿਹੜੇ ਵਿੱਚ ਆਏ ਮਹਿਮਾਨ ਸਾਡਾ ਹੀ ਨਹੀਂ, ਇਸ ਪਿੰਡ ਦਾ ਵੀ ਮਾਣ ਹਨ ਅਸੀਂ ਉਨ੍ਹਾਂ ਦੀ ਫ਼ਰਾਖ਼ਦਿਲੀ ਸ਼ੁਕਰਗੁਜ਼ਾਰ ਹਾਂ ਤੇ ਸਮਾਜ ਦੇ ਵਿਕਾਸ ਹਿੱਤ ਬਣਦਾ ਯੋਗਦਾਨ ਪਾਉਣ ਲਈ ਵੀ ਵਚਨਬੱਧ ਹਾਂ। ਇਸ ਮੌਕੇ ਸਮੂਹ ਸਕੂਲ ਸਟਾਫ਼, ਸਮੂਹ ਸਕੂਲ ਵਿਦਿਆਰਥੀ ਅਤੇ ਪਿੰਡ ਦੇ ਪੱਤਵੰਤੇ ਸੱਜਣ ਹਾਜ਼ਰ ਸਨ।
https://play.google.com/store/apps/details?id=in.yourhost.samajweekly



