HOME ਹਲਕਾ ਇੰਚਾਰਜ ਪਿੰਦਰ ਪੰਡੋਰੀ ਵੱਲੋਂ ਮਹਿਤਪੁਰ ਦੀ ਅਨਾਜ ਮੰਡੀ ਚੋਂ ਕਣਕ ਦੀ...

ਹਲਕਾ ਇੰਚਾਰਜ ਪਿੰਦਰ ਪੰਡੋਰੀ ਵੱਲੋਂ ਮਹਿਤਪੁਰ ਦੀ ਅਨਾਜ ਮੰਡੀ ਚੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ।

2
ਫੋਟੋ: ਅਨਾਜ ਮੰਡੀ ਮਹਿਤਪੁਰ ਵਿੱਚ ਸਰਕਾਰੀ ਸਰਕਾਰੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਹਲਕਾ ਇੰਚਾਰਜ ਪਿੰਦਰ ਪੰਡੋਰੀ ਨਾਲ ਅਫਸਰ ਤੇ ਆੜਤੀਏ

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਹਿਤਪੁਰ ਦੀ ਅਨਾਜ ਮੰਡੀ ਚੋਂ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਕਰਵਾਈ ਗਈ ਇਸ ਮੌਕੇ ਉਹਨਾਂ ਦੇ ਨਾਲ ਤਜਿੰਦਰ ਕੁਮਾਰ ਸਕੱਤਰ ਮਾਰਕੀਟ ਕਮੇਟੀ, ਅੰਮ੍ਰਿਤਪਾਲ ਸਿੰਘ ਮੰਡੀ ਸੁਪਰਵਾਈਜ਼ਰ, ਹਰਪ੍ਰੀਤ ਸਿੰਘ ਸਾਮਲ ਜੀ ਇਸ ਤੋਂ ਇਲਾਵਾ ਮੰਡੀ ਮਹਿਤਪੁਰ ਦੇ ਸਮੂਹ ਆੜਤੀ ਹਾਜ਼ਰ ਸਨ ਖਰੀਦ ਏਜੰਸੀਆਂ ਦੇ ਵੇਅਰ ਹਾਊਸ ਪਨਸਪ ਅਤੇ ਮਾਰਕਫੈਡ ਦੇ ਇੰਸਪੈਕਟਰ ਵੀ ਮੌਕੇ ਦੇ ਸ਼ਾਮਿਲ ਸਨ। ਕਣਕ ਦੀ ਸਰਕਾਰੀ ਖਰੀਦ ਫਰਸ ਸੂਦ ਕਮਿਸ਼ਨ ਏਜੰਟ ਤੋਂ ਸ਼ੁਰੂ ਕੀਤੀ ਗਈ। ਇਸ ਮੌਕੇ ਪਿੰਦਰ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਕਿਸੇ ਵੀ ਕਿਸਾਨ ਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਆੜਤੀਆਂ ਨੂੰ ਵਾਰਦਨੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜਤੀ ਬਲਵਿੰਦਰ ਸਿੰਘ ਪ੍ਰਧਾਨ, ਅਜੇ ਕੁਮਾਰ ਸੂਦ, ਅੰਮ੍ਰਿਤਪਾਲ ਸਿੰਘ ਖਹਿਰਾ, ਜਿੰਦਰ ਸਮਰਾ, ਪਰਮਜੀਤ ਸਿੰਘ ਭਾਟੀਆ, ਜਗਦੀਸ਼ ਮਿਗਲਾਨੀ, ਰਿੰਕੂ ਮਿਗਲਾਨੀ, ਸਾਜਨ ਸਿੰਘ, ਸੁੱਖਾ ਮਹੇ, ਗਗਨਦੀਪ ਸਿੰਘ, ਸੇਵਾ ਸਿੰਘ ਆਦ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆ ।
Next articleਬਾੜਾ ਸਿੱਧਪੁਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ।