
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਹਿਤਪੁਰ ਪੁਰਾਣਾ ਬਾਜ਼ਾਰ ਵੱਡਾ ਮੁਹੱਲਾ ਵਿਖੇ ਮੰਗਾ ਭਲਵਾਨ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਉਤਸਾਹ ਪੂਰਵਕ ਮਨਾਇਆ ਗਿਆ ਇਸ ਸਮਾਗਮ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਿਸ ਵਿੱਚ ਗਾਇਕ ਕੇ ਐਸ ਮੱਖਣ, ਆਪ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਬਲਦੇਵ ਸਿੰਘ ਕਲਿਆਣ, ਦਲਜੀਤ ਸਿੰਘ ਕਾਹਲੋ ਕਮਲਹੀਰ,ਵਿਜੈ ਮਡਾਸ, ਅਜੇ ਸੂਦ,ਸੰਜੀਵ ਵਰਮਾ,ਹਨੀ ਰਾਮੂਵਾਲੀਆ ਸਰਪੰਚ, ਨਰਿੰਦਰ ਪਾਲ ਸਿੰਘ ਗੋਰਾ, ਰਜਿੰਦਰ ਸਿੰਘ ਲਾਟੀਆ,ਡਾ.ਸੋਮ ਨਾਥ, ਬਬਲੀ ਭਾਟੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਜਿਸ ਦੌਰਾਨ ਸਭ ਤੋਂ ਪਹਿਲਾਂ ਆਏ ਮਹਿਮਾਨਾਂ ਵੱਲੋਂ ਡਾ. ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਕੇਕ ਕੱਟਿਆ ਗਿਆ ਤੇ ਮਹਿਮਾਨਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜੀਵਨ ਤੇ ਚਾਨਣਾ ਪਾਇਆ ਗਿਆ ਇਸ ਮੌਕੇ ਕਮੇਟੀ ਪ੍ਰਧਾਨ ਮੰਗਾ ਭਲਵਾਨ ਤੇ ਕਮੇਟੀ ਵੱਲੋਂ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੁਨੀਲ ਕੁਮਾਰ,ਚੰਦਰ ਮੋਹਨ,ਭਿੰਦਾ, ਨਰੇਸ਼,ਦੀਪਾ, ਸੁਖਦੇਵ, ਵਿਜੈ ਕੁਮਾਰ ਕਰਨ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


