HOME ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬਾਬਾ ਸਾਹਿਬ ਜੀ ਦਾ ਜਨਮ ਦਿਨ...

ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ *ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਯੂਕੇ ਮੁੱਖ ਮਹਿਮਾਨ ਵਜੋਂ ਪਧਾਰੇ

4

 ਜਲੰਧਰ,  (ਸਮਾਜ ਵੀਕਲੀ)   ( ਪਰਮਜੀਤ ਜੱਸਲ)– ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਬੁੱਧ ਵਿਹਾਰ ਸੋਫੀ ਪਿੰਡ ਵਿਖੇ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਮਾਨਯੋਗ ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਵੁਲਵਰਹੈਮਟਨ ਇੰਗਲੈਂਡ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਵਿਸ਼ਵ ਰਤਨ ਸਨ, ਜੋ ਨਾਰੀ ਜਾਤੀ ਦੇ ਮੁਕਤੀ ਦਾਤਾ ਅਤੇ ਦਲਿਤਾਂ ਦੇ ਮਸੀਹਾ ਸਨ ।ਜਿਹਨਾਂ ਭਾਰਤ ਦਾ ਸੰਵਿਧਾਨ ਲਿਖ ਕੇ ਸਮੁੱਚੀ ਮਾਨਵਜਾਤੀ ਨੂੰ ਅਧਿਕਾਰ ਲੈ ਕੇ ਦਿੱਤੇ। ਐਡਵੋਕੇਟ ਹਰਭਜਨ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦੱਸੇ ਰਸਤੇ “ਸਿੱਖਿਅਤ ਹੋਵੋ, ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ” ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀਆਂ ਘਾਲਨਾਵਾਂ, ਸਖਤ ਤੇ ਕਠਿਨ ਮਿਹਨਤ ਸਦਕਾ ਅੱਜ ਦੋ ਆਨੰਦਮਈ ਜੀਵਨ ਜੀਅ ਰਹੇ ਹਾਂ, ਇਹ ਸਭ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਹਨ। ਤਾਰਾ ਸਿੰਘ ਸਟੇਟ ਐਵਾਰਡੀ ਸਾਬਕਾ ਪ੍ਰਿੰਸੀਪਲ ਨੇ ਕਿਹਾ ਕਿ ਇਕ ਰੋਟੀ ਘੱਟ ਖਾ ਲਿਓ ਪਰ ਬੱਚਿਆਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦਿੱਤੀ ਜਾਵੇ। ਉਨਾ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਲਈ ਨਗਦ 1200 ਰੁਪਏ ਇਨਾਮ ਵਜੋਂ ਦਿੱਤੇ। ਸ਼੍ਰੀਮਤੀ ਸੰਤੋਸ਼ ਕੁਮਾਰੀ ਸਾਂਪਲਾ ਨੇ ਕਿਹਾ ਕਿ ਬਾਬਾ ਸਾਹਿਬ ਜੀ ਨੇ ਔਰਤਾਂ ਨੂੰ ਵੀ ਬਰਾਬਰ ਦੇ ਹੱਕ ਲੈ ਕੇ ਦਿੱਤੇ। ਇਹਨਾਂ ਤੋਂ ਇਲਾਵਾ ਡਾਕਟਰ ਗੁਰਪਾਲ ਚੌਹਾਨ,ਚ਼ਮਨ ਸਾਂਪਲਾ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥਣ ਸੀਰਤ ਕੈਲੇ ਅਤੇ ਨਵਰੀਤੀ ਨੇ ਅੰਗਰੇਜ਼ੀ ਭਾਸ਼ਾ ਵਿੱਚ ਬਾਬਾ ਸਾਹਿਬ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਹਿੰਦੀ ਵਿੱਚ ਜੈਸਮੀਨ(ਲੰਬਰਦਾਰ ਰੂਪ ਲਾਲ ਦੀ ਦੋਹਤੀ) ਅਤੇ ਸੋਫੀਆ ਨੇ ਵੀ ਬਾਬਾ ਸਾਹਿਬ ਜੀ ਜੀਵਨ ਤੇ ਫਲਸਫੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਹਨਾਂ ਤੋਂ ਇਲਾਵਾ ਸਕੂਲਾਂ ਦੇ ਹੋਰ ਬੱਚਿਆਂ ਨੇ ਗੀਤ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਮਿਸ਼ਨ ਉੱਪਰ ਚਾਨਣਾ ਪਾਇਆ। ਮੁੱਖ ਮਹਿਮਾਨ ਮਾਣਯੋਗ ਬਿਸ਼ਨ ਦਾਸ ਬੈਂਸ ਯੂਕੇ , ਵਿਸ਼ੇਸ਼ ਮਹਿਮਾਨਾਂ ਅਤੇ ਬੁੱਧ ਵਿਹਾਰ ਦੇ ਪ੍ਰਬੰਧਕਾਂ ਵੱਲੋਂ ਪਹਿਲੇ ,ਦੂਜੇ ਅਤੇ ਤੀਸਰੇ ਸਥਾਨ ‘ਤੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਸਮੇਤ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਸਭਾ ਵੱਡੀ ਆਬਾਦੀ ਸੋਫੀ ਪਿੰਡ ਦੇ ਪ੍ਰਧਾਨ ਵਿਜੇ ਕੁਮਾਰ, ਅਵਤਾਰ ਚੰਦ ਅਤੇ ਅਸ਼ੋਕ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਗੁਰਮੀਤ ਸਾਂਪਲਾ, ਪਰਮਜੀਤ ਸਿਮਰ, ਲੈਂਬਰ ਰਾਮ , ਨਰੇਸ਼ ਕੁਮਾਰ, ਗੌਤਮ ਕੁਮਾਰ ਬੌਧ,ਲਾਲ ਚੰਦ ,ਮਾਸਟਰ ਪਰਮਜੀਤ ਸਿੰਘ, ਰਜੇਸ਼ ਗਰੀਸ, ਡਾ. ਅਵਿਨਾਸ਼, ਡਾਕਟਰ ਜਸਵੰਤ ਰਾਏ, ਸੂਬੇਦਾਰ ਮੇਜਰ ਤੁਲਸੀ ਦਾਸ ਸਾਂਪਲਾ ,ਪਰਸ ਰਾਮ ,ਡਾ. ਗਿਆਨ, ਲੈਫਟੀਨੈਂਟ ਪਵਨ ਕੁਮਾਰ ਸਾਂਪਲਾ, ਸੁਰਿੰਦਰ ਕੁਮਾਰ ਪਤੀ ਕੌਂਸਲਰ , ਸੁਨੀਤਾ ਰਾਣੀ ਸੋਫੀ ਪਿੰਡ, ਗੋਪਾਲ ਦਾਸ ,ਬਨਾਰਸੀ ਦਾਸ ਨੰਗਲ ਕਰਾਰ ਖਾਂ, ਅਵਤਾਰ ਸਾਂਪਲਾ, ਜੋਗਿੰਦਰ ਪਾਲ ਪ੍ਰਧਾਨ ਸੰਤ ਸੰਮੇਲਨ ਕਮੇਟੀ ਸੋਫੀ ਪਿੰਡ, ਮਨਜੀਤ ਸਿੰਘ ਸਾਬਕਾ ਮੈਨੇਜਰ ਪੀਐਨਬੀ, ਸੁਰਿੰਦਰ ਪਾਲ, ਰੱਜਤ ,ਵਰੁਣ,ਜਸਵੰਤ ਸਾਂਪਲਾ,ਬਿਰਾਂਨ, ਨਿਕਿਤਾ, ਮਾਹੀ, ਸੋਮਾ ਦੇਵੀ ,ਅਰਸ਼ਦੀਪ, ਪਰਵੀਨ, ਕਾਂਤਾ ਕੁਮਾਰੀ ,ਮਨਜੀਤ ਕੌਰ ,ਰਾਣੀ , ਸ਼ਕੁੰਤਲਾ, ਕੁਲਵਿੰਦਰ ,ਸਾਕਸ਼ਮ , ਤਮੰਨਾ, ਅਹਿਮ,ਡਾ. ਕੇਸਰ, ਮੋਨਿਕਾ, ਮੁਲਖ ਰਾਜ ,ਪ੍ਰੀਆ, ਪ੍ਰਵੀਨ ਸਾਂਪਲਾ, ਮੈਡਮ ਪਿੰਕੀ, ਹਰਜਿੰਦਰ ਤੇ ਹੋਰ ਬਹੁਤ ਸ਼ਰਧਾਲੂ ਉਪਾਸਕ ਸ਼ਾਮਿਲ ਸਨ ਅਤੇ ਸਭ ਦਾ ਸਨਮਾਨ ਵੀ ਬੁੱਧ ਵਿਹਾਰ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਬੁੱਧ ਵੰਦਨਾ,ਤ੍ਰੀਸ਼ਰਨ ਅਤੇ ਪੰਚਸ਼ੀਲ ਨਾਲ ਕੀਤੀ ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਪੈਸ਼ਲ ਓਲੰਪਿਕ ਭਾਰਤ ਪੰਜਾਬ ਚੈਪਟਰ ਦੇ ਅਧੀਨ ਕੈਂਪ ਦੀ ਸ਼ੁਰੂਆਤ ਹੋਈ
Next article*ਵਿਧਾਇਕ ਸੰਤੋਸ਼ ਕਟਾਰੀਆਂ ਨੇ ਬਲਾਚੌਰ ਦਾਣਾ ਮੰਡੀ ਵਿਖੇ ਸ਼ੁਰੂ ਕਰਵਾਈ ਕਣਕ ਦੀ ਖਰੀਦ*