HOME ਮਹਿਲਾ ਹਾਕੀ ਲੀਗ ਮੁਕਾਬਲੇ ਚ ਉਟਾਵਾ ਚਾਰਜ ਨੇ ਟੋਰਾਂਟੋ ਸੈਂਪਟਰਜ ਨੂੰ ਹਰਾਇਆ

ਮਹਿਲਾ ਹਾਕੀ ਲੀਗ ਮੁਕਾਬਲੇ ਚ ਉਟਾਵਾ ਚਾਰਜ ਨੇ ਟੋਰਾਂਟੋ ਸੈਂਪਟਰਜ ਨੂੰ ਹਰਾਇਆ

3
ਫੋਟੋ ਕੈਪਸ਼ਨ: ਟੋਰਾਂਟੋ ਖ਼ਿਲਾਫ਼ ਜਿੱਤ ਮਗਰੋਂ ਓਟਾਵਾ ਚਾਰਜ ਦੀਆਂ ਖਿਡਾਰਣਾਂ ਖੁਸ਼ੀ ਮਨਾਉਂਦੀਆਂ ਹੋਈਆਂ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਪ੍ਰੋਫੈਸ਼ਨਲ ਮਹਿਲਾ ਹਾਕੀ ਲੀਗ ਦੇ ਮਹੱਤਵਪੂਰਨ ਮੁਕਾਬਲੇ ਵਿੱਚ ਓਟਾਵਾ ਚਾਰਜ ਨੇ ਆਪਣੇ ਜ਼ਬਰਦਸਤ ਪ੍ਰਦਰਸ਼ਨ ਨਾਲ ਟੋਰਾਂਟੋ ਸੈਪਟਰਜ਼ ਨੂੰ ਹਰਾਕੇ ਪਲੇਆਫ਼ ਦੀ ਆਖ਼ਰੀ ਜਗ੍ਹਾ ਹਾਸਲ ਕਰ ਲਈ ਹੈ। ਇਸ ਜਿੱਤ ਨਾਲ ਓਟਾਵਾ ਨੇ ਆਪਣੀ ਤਿੰਨ ਮੈਚਾਂ ਦੀ ਹਾਰ ਦੀ ਲੜੀ ਨੂੰ ਵੀ ਖਤਮ ਕਰ ਦਿੱਤਾ। ਮੈਚ ਦੌਰਾਨ ਓਟਾਵਾ ਦੀ ਟੀਮ ਪੂਰੀ ਤਰ੍ਹਾਂ ਹਾਵੀ ਰਹੀ ਅਤੇ ਟੋਰਾਂਟੋ ਦੀ ਟੀਮ ਨੂੰ ਕੋਈ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਟੀਮ ਦੀ ਮਜ਼ਬੂਤ ਰੱਖਿਆ ਅਤੇ ਮੁਕਾਬਲੇ ਦਾ ਰੁਖ਼ ਸ਼ੁਰੂ ਤੋਂ ਹੀ ਆਪਣੇ ਹੱਕ ਵਿੱਚ ਕਰ ਲਿਆ। ਇਸ ਜਿੱਤ ਨਾਲ ਓਟਾਵਾ ਚਾਰਜ ਨੇ ਪਲੇਆਫ਼ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜੋ ਟੀਮ ਲਈ ਇਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਮੁਕਾਬਲੇ ਦੌਰਾਨ ਦਰਸ਼ਕਾਂ ਨੂੰ ਕਾਫ਼ੀ ਰੋਮਾਂਚਕ ਪਲ ਦੇਖਣ ਨੂੰ ਮਿਲੇ ਅਤੇ ਓਟਾਵਾ ਦੀ ਟੀਮ ਨੇ ਸ਼ਾਨਦਾਰ ਟੀਮ ਵਰਕ ਦਿਖਾਉਂਦਿਆਂ ਜਿੱਤ ਆਪਣੇ ਨਾਮ ਕੀਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਇੰਡਿਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵੱਲੋਂ ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ
Next articleਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ