HOME 93 ਸਾਲਾਂ ਪੁਰਾਤਨ ਤੂਬਾਂ ਵਾਦਕ ਬਾਬਾ ਰੌਣਕੀ ਰਾਮ ਮੱਲ ਨੂੰ  ਮਰਨ ਉਪਰੰਤ...

93 ਸਾਲਾਂ ਪੁਰਾਤਨ ਤੂਬਾਂ ਵਾਦਕ ਬਾਬਾ ਰੌਣਕੀ ਰਾਮ ਮੱਲ ਨੂੰ  ਮਰਨ ਉਪਰੰਤ ਪਰਿਵਾਰ ਨੇ ‘ਵੱਡਾ ਕਰਕੇ’ ਕੀਤਾ ਰੁਖ਼ਸਤ

3
93 ਸਾਲਾਂ ਪੁਰਾਤਨ ਤੂਬਾਂ ਵਾਦਕ ਬਾਬਾ ਰੌਣਕੀ ਰਾਮ ਮੱਲ
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਆਪਣੇ ਦਿ੍ੜ ਸਿਦਕ, ਸਖਤ ਮਿਹਨਤ ਤੇ ਘਾਲਣਾ ਦੇ ਦਮ ‘ਤੇ ਇੱਕ ਪਰਿਪੱਕ ਇਨਸਾਨ ਤੇ ਪੂਰੇ ਪਰਿਵਾਰ ਨੂੰ  ਪਿਆਰ ਕਰਨ ਵਾਲੇ 93 ਸਾਲਾਂ ਪੁਰਾਤਨ ਤੂਬਾਂ ਵਾਦਕ ਬਾਬਾ ਰੌਣਕੀ ਰਾਮ ਮੱਲ ਨੂੰ  ਮਰਨ ਉਪਰੰਤ ਪਰਿਵਾਰ ਨੇ ‘ਵੱਡਾ ਕਰਕੇ’ ਰੁਖ਼ਸਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਸਾਂਝ ਵਾਲੇ ਚਰਨਜੀਤ ਮੱਲ ਦੇ ਪੁੱਤ ਸਟੀਫਨ ਮੱਲ ਕਮੇਟੀ ਮੈਂਬਰ ਗੁਰੂ ਰਵਿਦਾਸ ਸਭਾ ਨੇ ਦੱਸਿਆ ਕਿ 93 ਸਾਲਾ ਬਾਬਾ ਰੌਣਕੀ ਰਾਮ ਮੱਲ ਵਾਸੀ ਪਿੰਡ ਰਹਿਪਾ (ਸ਼ਹੀਦ ਭਗਤ ਕਾਫੀ ਲੰਮੇ ਸਮੇਂ ਤੋਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਲਈਂ ਸ਼ਹਿਰ ਬੰਗਿਆਂ ਆਪਣੇ ਸੁਹਰਿਆਂ ਕੋਲ ਰਹਿਣ ਲੱਗ ਪਏ, ਜਿੱਥੇ ਉਨਾਂ ਦੇ ਛੋਟੇ ਪੁੱਤ ਨਰੇਸ਼ ਕੁਮਾਰ ਮੱਲ ਨੇ ਪੜਾਈ ਲਿਖਾਈ ਦੇ ਨਾਲ ਨਾਲ  ਮੈਡੀਕਲ ਸਟੋਰ ਤੇ ਕੰਮ ਕਰਕੇ ਵਿਦੇਸ਼ ਯਾਤਰਾ ਕੀਤੀ। ਜਿਨ੍ਹਾਂ ਦੇ ਮਾਮਾ ਜੀ  ਮਹਿੰਦਰਪਾਲ ਕੈਂਥ ਤੇ ਮਾਮੀ ਨੇ ਪੂਰਾ ਸਹਿਯੋਗ ਦਿੱਤਾ।ਵਿਦੇਸ਼ ਵਿੱਚ ਨਰੇਸ਼ ਕੁਮਾਰ ਮੱਲ ਤੇ ਪਤਨੀ ਪ੍ਰਵੀਨ ਰਾਣੀ ਦੋਵਾਂ ਜੀਆਂ ਦੀ 15 ਸਾਲ ਦੀ  ਮਿਹਨਤ ਸਦਕਾ ਪਿਤਾ ਦਾ ਮਾਣ ਅਤੇ ਹੌਂਸਲਾ ਬਲੁੰਦ ਹੋਣ ਲੱਗ ਪਿਆ। ਜਿਨਾਂ ਨੇ ਸ਼ਹਿਰ ਬੰਗਿਆਂ ਆਪਣਾ ਘਰ ਅਤੇ ਪਲਾਂਟ ਵੀ ਲਿਆ। ਰੋਣਕੀ ਰਾਮ ਮੱਲ  ਦੇ ਪਿਤਾ ਦਾ ਨਾਮ ਸਾਧੂ ਰਾਮ ਮੱਲ ਤੇ ਮਾਤਾ ਦਾ ਨਾਮ ਠਾਕਰੀ ਸੀ | ਬਾਬਾ ਰੌਣਕੀ ਰਾਮ ਮੱਲ  ਦੀ ਪਤਨੀ ਦਾ ਨਾਂ ਮਹਿੰਦਰ ਕੌਰ ਸੀ | ਰੌਣਕੀ ਰਾਮ ਮੱਲ ਦੀਆਂ 7 ਭੈਣਾਂ ਸਨ ਤੇ ਰੌਣਕੀ ਰਾਮ ਦੀਆਂ ਚਾਰ ਲੜਕੀਆਂ ਸਰਬਜੀਤ ਕੌਰ, ਕੁਲਵਿੰਦਰ ਕੌਰ, ਅਮਰਜੀਤ ਕੌਰ ਤੇ ਰਾਜਵਿੰਦਰ ਕੌਰ ਸਨ, ਜਦਕਿ ਦੋ ਲੜਕੇ ਅਵਤਾਰ ਚੰਦ ਤੇ ਨਰੇਸ਼ ਕੁਮਾਰ ਸਨ | ਅਵਤਕਾਰ ਚੰਦ ਦੇ ਤਿੰਨ ਬੱਚੇ ਹਨ ਤੇ ਨਰੇਸ਼ ਕੁਮਾਰ ਦੀ ਪਤਨੀ ਪ੍ਰਵੀਨ ਰਾਣੀ ਹੈ ਤੇ ਰੌਣਕੀ ਰਾਮ ਦੇ ਪੋਤਾ ਪੋਤੀ ਸਾਹਿਲ ਮੱਲ ਤੇ ਸੀਆ ਮੱਲ ਹੈ | ਰੌਣਕੀ ਰਾਮ ਮੱਲ ਇੱਕ ਪ੍ਰਸਿੱਧ ਤੂਬਾ ਵਾਦਕ ਸਨ | ਉਹ ਇੱਕ ਮਿਹਨਤਕਸ਼ ਇਨਸਾਨ ਸਨ | ਉਹ ਭੱਠੇ ‘ਤੇ ਕੰਮ ਕਰਦੇ ਰਹੇ, ਵਪਾਰ ਵੀ ਕਰਦੇ ਰਹੇ, ਵਾਣ ਵੀ ਵੱਟਦੇ ਰਹੇ ਤੇ ਮਜਦੂਰੀ ਵੀ ਕਰਦੇ ਰਹੇ | ਉਨਾਂ ਨੇ ਆਪਣੀ ਮਿਹਹਨ ਦੇ ਨਾਲ ਹੀ ਆਪਣੀਆਂ ਸੱਤ ਭੈਣਾਂ ਤੇ ਚਾਰ ਲੜਕੀਆਂ ਦੇ ਵਿਆਹ ਕੀਤੇ ਤੇ ਹੋਰ ਕਬੀਲਦਾਰੀ ‘ਚ ਵੀ ਨਿਭਦੇ ਰਹੇ | ਉਹ ਮਿਹਨਤਕਸ਼ ਇਨਸਾਨ ਹੋਣ ਦੇ ਨਾਲ ਨਾਲ ਮਿਲਾਪੜੇ ਸੁਭਾਅ ਦੇ ਮਾਲਕ ਤੇ ਹਰ ਕਿਸੇ ਦੇ ਨਾਲ ਘੁਲ ਮਿਲ ਜਾਣ ਵਾਲੇ ਸਨ | ਬੀਤੇ ਦਿਨੀ ਅਚਾਨਕ ਸੰਖੇਪ ਬਿਮਾਰੀ ਦੌਰਾਨ ਉਨਾਂ ਦੀ ਮੌਤ ਹੋ ਗਈ | ਇਸ ਮੌਕੇ ਪਰਿਵਾਰ ਵਲੋਂ 93 ਸਾਲਾਂ ਪੁਰਾਤਨ ਤੂਬਾਂ ਵਾਦਕ ਬਾਬਾ ਰੌਣਕੀ ਰਾਮ ਮੱਲ ਨੂੰ  ਮਰਨ ਉਪਰੰਤ ਪਰਿਵਾਰ ਨੇ ‘ਵੱਡਾ ਕਰਕੇ’ ਰੁਖ਼ਸਤ ਕੀਤਾ ਗਿਆ | ਉਨਾਂ ਨਮਿਤ ਪਾਠ ਦਾ ਭੋਗ ‘ਤੇ ਅੰਤਿਮ ਅਰਦਾਸ ਮਿਤੀ 22 ਅਪ੍ਰੈਲ ਦਿਨ ਬੁੱਧਵਾਰ ਨੂੰ  ਉਨਾਂ ਦੇ ਪਿੰਡ ਰਹਿਪਾ ਗੁਰਦੁਵਾਰਾ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਰਹਿਪਾ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਵਿਖੇ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਪਿੰਡ ਸਿੰਘਪੁਰ ਦੇ ਖੇਡ ਮੈਦਾਨ ਲਈ 1.50 ਲੱਖ ਰੁਪਏ ਦੀ ਗਰਾਂਟ ਜਾਰੀ
Next articleਟਰੰਪ ਤੇ ਪੁਤਿਨ ਕਾਰਨ ਊਰਜਾ ਬਿੱਲ ਵਧਣ ’ਤੇ ਕੀਰ ਸਟਾਰਮਰ ਨਾਰਾਜ਼